Parveen Sharma

Parveen Sharma

Share

10/08/2025

ਅਲਵਿਦਾ ਕਹਿਣ ਦਾ ਇਹ ਪਰ ਢੰਗ ਨਹੀਂ ਕੋਈ !!!! ਕੀ ਕਹੀਏ ਬਾਈ !!! ਸੁਥਰੀ ਕਲਾਕਾਰੀ ਦਾ ਜ਼ਿਕਰ ਤੇਰੇ ਤੋਂ ਬਗੈਰ ਨਹੀਂ ਹੋਇਆ ਕਰਨਾ ਅੱਜ ਤੋਂ ਬਾਅਦ ।

10/05/2025

ਸਿਆਸਤ ਆਪਣੀ ਥਾਂ ਹੈ, ਬਾਦਲ ਆਏ, ਕਾਂਗਰਸੀ ਆਏ ਆਪ ਆਲੇ ਚੱਲ ਰਹੇ ਨੇ, ਕੱਲ੍ਹ ਨੂੰ ਪਤਾ ਨਹੀਂ ਕਿਹਨੇ ਆਉਣਾ ? ਪਰ ਇੱਕ ਮਾਮਲੇ ‘ਚ ਅਸੀਂ ਲਗਾਤਾਰ ਨਿੱਘਰਦੇ ਜਾ ਰਹੇ ਆਂ,,,, ਉਹ ਇਹ ਕਿ ਅਸੀਂ ਪਾਲੇ ਮੱਲ ਲਏ ਨੇ,,,,, ਸਮਾਜ ਤੇ ਸੋਸ਼ਲ ਮੀਡੀਆ ‘ਤੇ ਧੜੇ ਕਾਇਮ ਕਰ ਲਏ ਨੇ,,,, ਕੋਈ ਅੱਖ ਤਾਂ ਚੱਕ ਕੇ ਵੇਖੇ ਸਾਡੇ ਗਰੁੱਪ ਕੰਨੀਂ,,, ਫਲਾਣਾ ‘ਕਾਲੀ,,, ਫਲਾਣਾ ਮਾਨ ਗਰੁੱਪ,,,, ਫਲਾਣਾ ਨਵਾਂ ਅਕਾਲੀ ਦਲ,,,, ਫਲਾਣਾ ਕਾਂਗਰਸੀ,,, ਫਲਾਣਾ ਬਾਜਵਾ ਧੜਾ,,, ਫਲਾਣਾ ਚੰਨੀ ਗਰੁੱਪ,,, ਫਲਾਣਾ ਆਪ ਮਾਨ ਧੜਾ,,, ਫਲਾਣਾ ਦਿੱਲੀ ਆਲਾ,,, ਫਲਾਣਾ ਪੰਥਕ,,, ਫਲਾਣਾ ਕਾਮਰੇਡ,,,, ਫਲਾਣਾ ਦਲਿਤ,,,, ਫਲਾਣਾ ਐਸ ਐਸ ਟੀ,,,, ਅੱਗੋਂ ਇਹਨਾਂ ਦੇ ਵੀ ਸਬ ਧੜੇ ਬਣਾਏ ਹੋਏ,,, ਪਹਿਲਾਂ ਅਕਾਲੀਆਂ ਦੇ ਮੁੰਡੇ ਦੇ ਕੋਈ ਸੱਟਾਂ ਮਾਰ ਜਾਂਦਾ ਤਾਂ ਲੋਕ ਕਹਿ ਦਿੰਦੇ ਮਾੜੀ ਗੱਲ ਆ,,, ਅੜ ਜਾਂਦੇ ਸੀ,,, ਜੇ ਕਿਸੇ ਕਾਂਗਰਸੀ ਬੰਦੇ ਨਾਲ ਵਧੀਕੀ ਹੁੰਦੀ ਤਾਂ ਵੀ ਅਕਾਲੀ ਜਾਂ ਹੋਰ ਧੜਿਆਂ ਦੇ ਬੰਦੇ ਕਹਿ ਦਿੰਦੇ ਕਿ ਯਰ ਧੱਕਾ ਨਾ ਕਰੋ,,, ਇਹ ਨਹੀਂ ਹੋਣ ਦੇਣਾ ,,,, ਪਿੰਡਾਂ ‘ਚ ਜੰਮੇ ਪਲੇ ਆਂ,,, ਜਾਣਦੇ ਆਂ ਧੜੇਬੰਦੀ ਮੁੱਢ ਕਦੀਮੋਂ ਚੱਲ ਰਹੀ ਐ,,,, ਵੈਰ ਵਿਰੋਧ,,, ਵਾਧੇ ਘਾਟੇ,,, ਸ਼ਰੀਕੇਬਾਜ਼ੀਆਂ ਸਭ ਚੱਲਦਾ ਸੀ,,, ਪਰ ਇੱਕ ਗੱਲ
ਨਾਲੋਂ ਨਾਲ ਹੋਰ ਵੀ ਚੱਲਦੀ ਸੀ ਉਹ ਇਹ ਕਿ ਲੋਕ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿ ਦਿੰਦੇ ਸੀ,,,, ਪਰ ਹੁਣ ਸੋਸ਼ਲ ਮੀਡੀਏ ਤੇ ਸਿਆਸਤ ਦੋਵਾਂ ਨੇ ਸਾਡਾ ਸਮਾਜਿਕ ਮੁਹਾਂਦਰਾ ਬਦਲ ਦਿੱਤਾ ਹੈ,,,, ਹੁਣ ਜ਼ੁਲਮ ਨੂੰ ਜ਼ੁਲਮ,,, ਨਿਕੰਮੇ ਨੂੰ ਨਿਕੰਮਾ,,, ਜਾਹਲ ਨੂੰ ਜਾਹਲ,,, ਗਲਤ ਨੂੰ ਗਲਤ ਕਹਿਣ ਤੋਂ ਪਹਿਲਾਂ ਅਸੀਂ ਗਰੁੱਪ ਦੇਖਦੇ ਆਂ,,, ਧੜਾ ਦੇਖਦੇ ਆਂ,,, ਸੋਸ਼ਲ ਮੀਡੀਆ ‘ਤੇ ਖਾਤਾ ਦੇਖਦੇ ਆਂ,,,, ਦੌਰ ਤੇ ਜ਼ਮਾਨੇ ਬਦਲਦੇ ਆਏ,,,, ਇਹ ਦੌਰ ਜ਼ਰਾ ਖਤਰਨਾਕ ਹੈ ਪਰ ਬਦਲ ਇਹਨੇ ਵੀ ਜਾਣਾ,,,,
ਪ੍ਰਵੀਨ ਸ਼ਰਮਾਂ

10/03/2025

ਮੁਨਾਸਿਫ ਲੱਗੇ ਤਾਂ ਸ਼ੇਅਰ ਕਰ ਦੇਣਾ ਖੌਰੇ ਬਚਾਅ ਹੋ ਜਾਵੇ,,,,
ਸਤਿਕਾਰਯੋਗ ਮੁੱਖ ਮੰਤਰੀ ਸਾਬ ਅੱਜ ਦੇ ਅਖ਼ਬਾਰ ਤਾਂ ਤੁਸੀਂ ਪੜ੍ਹ ਹੀ ਲਏ ਹੋਣਗੇ, ਹੋ ਸਕਦੈ ਅਮਲੇ ਫਾਲੇ ਨਾਲ ਮੀਟਿੰਗ ਦੀਆਂ ਤਿਆਰੀਆਂ ਵੀ ਕਰ ਲਈਆਂ ਹੋਣ,,,, ਇਹ ਸਮਾਂ ਹੁਣੇ ਐਕਸ਼ਨ ਲੈਣ ਦਾ ਹੈ ਤਾਂ ਜੋ ਨੁਕਸਾਨ ਨੂੰ ਰੋਕਿਆ ਜਾ ਸਕੇ,,,,
ਡੈਮਾਂ ਦੇ ਅਧਿਕਾਰੀਆਂ ਦੇ ਨਾਲ ਤਤਕਾਲੀ ਮੀਟਿੰਗ ਕਰਕੇ ਕਿੰਨਾ ਪਾਣੀ ਆਵੇਗਾ,,, ਕਿੰਨਾ ਹੁਣੇ ਛੱਡਣਾ ਚਾਹੀਦਾ,,, ਕਦੋਂ ਕਦੋਂ ਛੱਡਿਆ ਜਾਵੇ,,,, ਕਿੰਨੇ ਕੁ ਡੈਮ ਖਾਲੀ ਕਰ ਲਏ ਜਾਣ,,,, ਤਾਂ ਜੋ ਪਾਣੀ ਛੱਡਣ ਦਾ ਫੈਸਲਾ ਇਕਦਮ ਨਾ ਲੈਣਾ ਪਵੇ ਤੇ ਇਹ ਸਾਰੀ ਅਸੈਸਮੈਂਟ ਨਾਲ ਅਗਾਊਂ ਪ੍ਰਬੰਧ ਨਾਲ ਬਚਾਅ ਹੋਵੇਗਾ ,,,,
ਜਿੱਥੇ ਜਿੱਥੇ ਧੁੱਸੀ ਬੰਨ੍ਹ ਟੁੱਟੇ ਸਨ ਉਥੇ ਲੋਕਾਈ ਦੀ ਮੱਦਦ ਲੈ ਕੇ ਪ੍ਰਸਾਸਨਿਕ ਤਾਲਮੇਲ ਦੇ ਨਾਲ ਪਹਿਲਾਂ ਹੀ ਮੁਸਤੈਦੀ ਵਰਤ ਲਈ ਜਾਵੇ,,,,
ਵੱਢੇ ਹੋਏ ਝੋਨੇ ਦੀ ਖਰੀਦ ਤੇ ਸੰਭਾਲ ਸਬੰਧੀ ਕੰਮ ਮੁਕੰਮਲ ਹੋਣ,,,
ਬੁਨਿਆਦੀ ਢਾਂਚੇ ਦੀਆਂ ਦਿੱਕਤਾਂ ਨੂੰ ਦੂਰ ਕਰਨ ਦੇ ਯਤਨ ਹੋਣ ਤਾਂ ਜੋ ਜਿਹੜੇ ਇਲਾਕੇ ਪ੍ਰਭਾਵਿਤ ਹੋਣ ਉਥੇ ਮੱਦਦ ਪਹੁੰਚਾਈ ਜਾ ਸਕੇ,,,,
ਸਿਹਤ ਵਿਭਾਗ ਸਣੇ ਸਿਵਲ ਪ੍ਰਸਾਸ਼ਨ ਹੁਣੇ ਹੀ ਊਰਜਾਵਾਨ ਨੌਜਵਾਨਾਂ ਨਾਲ ਤਾਲਮੇਲ ਕਰੇ,,,,
ਸਰਕਾਰ ਹੋਵੇ ਤਾਂ ਨਜ਼ਰ ਆਉਣੀ ਚਾਹੀਦੀ ਹੈ ਨਾ ਸਿਰਫ਼ ਬਿਆਨਾਂ ਤੇ ਫੋਟੋਆਂ ‘ਚ ਬਲਕਿ ਜ਼ਮੀਨੀ ਪੱਧਰ ‘ਤੇ ਵੀ !!!
ਵਿਸ਼ੇਸ਼ ਨੋਟ- ਸਾਨੂੰ ਪਤਾ ਹੈ ਕਿ ਸਰਕਾਰਾਂ ਨੂੰ ਸਭ ਪਤਾ ਹੁੰਦੈ ਪਰ ਕੀ ਕਰੀਏ ਲੋਕਾਂ ਨੂੰ ਬਿਪਤਾ ‘ਚ ਦੇਖਣਾ ਕਿਹੜਾ ਸੌਖੈ !!!!!

Want your public figure to be the top-listed Public Figure in Fresno?
Click here to claim your Sponsored Listing.

Category

Website

Address


Fresno, CA