Govt ITI Women Ropar
04/12/2025
ਮਾਨਯੋਗ ਡਾਇਰੈਕਟਰ ਤਕਨੀਕ ਸਿਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਸਰਕਾਰ ਦੇ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਆਈ.ਟੀ.ਆਈ (ਇ:) ਰੂਪਨਗਰ ਵਿੱਖੇ ਮਿਤੀ 03-12-2025 ਨੂੰ ਸ਼੍ਰੀਮਤੀ ਮਨਜੀਤ ਕੌਰ ਪ੍ਰਿੰਸੀਪਲ ਦੀ ਅਗਵਾਈ ਵਿੱਚ ਸ਼ੈਸ਼ਨ 2024-25 ਦੀਆਂ ਪਾਸ ਅਉਟ ਸਿਖਿਆਰਥਣਾਂ ਲਈ ਕਾਨਵੋਕੇਸ਼ਨ ਦਾ ਅਯੋਜਨ ਕੀਤਾ ਗਿਆ। ਜਿਸ ਵਿੱਚ ਸੰਸਥਾ ਦੀਆਂ ਸਿਖਿਆਰਥਣਾਂ ਵੱਲੋਂ ਬਹੁਤ ਸਾਰੀਆਂ ਐਕਟੀਵਿਟੀਆਂ ਵਿੱਚ ਭਾਗ ਲਿਆ ਗਿਆ। ਇਸ ਕਾਨਵੋਕੇਸ਼ਨ ਵਿੱਚ ਵਿਸ਼ੇਸ਼ ਰੂਪ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਹਲਕਾ ਵਿਧਾਇਕ ਮਾਨਯੋਗ ਐਡਵੋਕੇਟ ਸ਼੍ਰੀ ਦਿਨੇਸ਼ ਕੁਮਾਰ ਚੱਡਾ ਜੀ ਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਧਰਮਪੱਤਨੀ ਮੈਡਮ ਨਿਸ਼ਾ ਚੱਡਾ ਜੀ ਨੇ ਸ਼ਿਰਕਤ ਕੀਤੀ।ਇਸ ਕਾਨਵੋਕੇਸ਼ਨ ਵਿੱਚ ਆਈ.ਟੀ.ਆਈ ਦੀਆਂ ਸਿਖਿਆਰਥਣਾਂ ਵੱਲੋਂ ਟ੍ਰੈਨਿੰਗ ਸਮੇਂ ਦੋਰਾਨ ਤਿਆਰ ਕੀਤੇ ਹੋਏ ਸਿਲਾਈ ਕਢਾਈ ਦੇ ਨਮੂਨੇ, ਡ੍ਰੈੱਸਜ਼, ਡੈਕੋਰੇਸ਼ਨ ਆਈਟਮਜ਼ ਅਤੇ ਹੋਰ ਤਿਆਰਸ਼ੁਦਾ ਸਮੱਗਰੀ ਦੀ ਪ੍ਰਦਰਸ਼ਨੀ ਲਗਾਈ ਗਈ। ਜਿਸ ਨੂੰ ਹਲਕਾ ਵਿਧਾਇਕ ਚੱਡਾ ਸਾਹਿਬ, ਮੈਡਮ ਨਿਸ਼ਾ ਚੱਡਾ ਜੀ ਤੇ ਹਾਜ਼ਰੀਨ ਵੱਲੋਂ ਖੂਬ ਸਰਾਹਿਆ ਗਿਆ। ਇਸ ਤੋਂ ਇਲਾਵਾ ਸੰਸਥਾ ਦੀਆਂ ਸਿਖਿਆਰਥਣਾਂ ਵੱਲੋਂ ਕਲਚਰਲ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਿਸ ਨੂੰ ਦੇਖ ਕੇ ਹਰ ਕੋਈ ਨੱਚਣ ਲਈ ਮਜਬੂਰ ਹੋ ਗਿਆ। ਇਸ ਮੋਕੇ ਹਲਕਾ ਵਿਧਾਇਕ ਵੱਲੋਂ ਆਪਣੇ ਸੰਬੋਧਨ ਵਿੱਚ ਆਈ.ਟੀ.ਆਈ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਕਿੱਤਾ ਮੁੱਖੀ/ ਹੁੰਨਰਮੰਦ ਬਣਾਉਣ ਵਾਸਤੇ ਬਹੁਤ ਉਪਰਾਲੇ ਕਰ ਰਹੀ ਹੈ। ਜਿਸ ਤਹਿਤ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਦੀਆਂ ਵੱਖ-ਵੱਖ ਆਈ.ਟੀ.ਆਈਜ਼ ਦੀ ਕਾਇਆ ਕਲਪ ਕਰਨ ਲਈ ਨਵੇਂ ਨਵੇਂ ਕੋਰਸ ਸ਼ੁਰੂ ਕੀਤੇ ਗਏ ਹਨ। ਜੋ ਕਿ ਸਿਖਿਆਰਥੀਆਂ/ ਸਿਖਿਆਰਥਣਾਂ ਨੂੰ ਸਮੇਂ ਦੇ ਹਾਣੀ ਬਣਾਉਣਗੇ। ਜਿਸ ਨਾਲ ਇਹ ਸਿਖਿਆਰਥਣਾਂ/ ਬੱਚੀਆਂ ਉਦਯੋਗਿਕ ਸਿਖਲਾਈ ਸੰਸਥਾਵਾਂ ਤੋਂ ਕਿੱਤਾ ਮੁੱਖੀ/ ਹੁੰਨਰਮੰਦ ਬਣਕੇ ਆਤਮ ਨਿਰਭਰ ਬਣਨਗੀਆਂ ਤੇ ਪ੍ਰਦੇਸ਼/ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣਗੀਆਂ। ਮੰਚ ਦਾ ਸੰਚਾਲਨ ਭਗਤ ਰਾਮ ਦਾਸ ਸਸਕੌਰ ਅਪ੍ਰੈਟਿਸਸ਼ਿਪ ਅਡਵਾਈਜ਼ਰ ਨੇ ਆਈ ਟੀ ਆਈ ਰੂਪਨਗਰ ਵੱਲੋਂ ਬਾਖੂਬੀ ਨਿਭਾਇਆ ਗਿਆ।ਇਸ ਮੌਕੇ ਸਿਖਿਆਰਥਣਾਂ ਨੇ ਸੰਸਥਾ ਦੀ ਫੈਕਲਟੀ ਦੀ ਗਾਈਡੈਂਸ ਨਾਲ ਪੁਰਾਣੀ ਸਮੱਗਰੀ ਨੂੰ ਰੀ-ਯੂਜ਼ ਕਰਕੇ ਤਿਆਰ ਕੀਤੇ ਡ੍ਰੈੱਸਜ਼ ਦੀ ਫੈਸ਼ਨ ਰੈਂਪ ਵਾਕ ਕਰਕੇ ਸਭ ਨੂੰ ਪ੍ਰਭਾਵਿਤ ਕੀਤਾ। ਜਿਨ੍ਹਾਂ ਸਿਖਿਆਰਥਣਾਂ ਨੇ ਆਪਣੀ ਟ੍ਰੇਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਉੱਚ ਪੌਜ਼ੀਸ਼ਨ ਹਾਸਲ ਕੀਤੀਆਂ, ਉਨ੍ਹਾਂ ਨੂੰ ਹਲਕਾ ਵਿਧਾਇਕ ਤੇ ਮੈਡਮ ਨਿਸ਼ਾ ਚੱਡਾ ਜੀ ਵੱਲੋਂ ਸਮਾਰੋਹ ਦੌਰਾਨ ਪੁਰਸਕਾਰ ਦਿੱਤੇ ਗਏ। ਇਸ ਤੋਂ ਇਲਾਵਾ ਜਿਹੜੀਆਂ ਸਿਖਿਆਰਥਣਾਂ ਨੇ ਕੋਰਸ ਸਮਾਪਤੀ ਤੋਂ ਬਾਅਦ ਰੋਜ਼ਗਾਰ ਪ੍ਰਾਪਤ ਕਰ ਚੁੱਕੀਆਂ ਹਨ, ਉਨ੍ਹਾਂ ਨੂੰ ਐਪ੍ਰਿਸੀਏਸ਼ਨ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਕਾਨਵੋਕੇਸ਼ਨ ਵਿੱਚ ਸ਼੍ਰੀ ਗੁਰਬਿੰਦਰ ਸਿੰਘ ਬੰਗਾਂ ਪ੍ਰਿੰਸਿਪਲ ਆਈ.ਟੀ.ਆਈ ਅਨੰਦਪੁਰ ਸਾਹਿਬ, ਬਾਲਾ ਸਰਪੰਚ, ਪੱਪੀ ਸਰਪੰਚ, ਵਿਕਰਾਂਤ ਸਰਪੰਚ ਮਨਦੀਪ ਸਰਪੰਚ, ਐੱਮ ਐਲ ਏ ਦੇ ਪੀ ਏ ਪ੍ਰਦੀਪ ਕਾਕੂ, ਹਰਵਿੰਦਰ ਸਿੰਘ ਸੁਪਰਡੰਟ ਅਨੰਦਪੁਰ ਸਾਹਿਬ ਉਚੇਚੇ ਤੋਰ ਤੇ ਸ਼ਾਮਲ ਹੋਏ। ਇਸ ਕਾਨਵੋਕੇਸ਼ਨ ਨੂੰ ਸਫਲਤਾਪੂਰਵਕ ਬਣਾਉਣ ਲਈ ਮੈਡਮ ਦਲਜੀਤ ਕੌਰ, ਹਰਭਜਨ ਸਿੰਘ, ਵਿੱਕੀ ਢੱਲ, ਸੁਨੀਤਾ ਦੇਵੀ, ਰਿਤੂ ਬੱਤਰਾ, ਹਰਵਿੰਦਰ ਕੌਰ, ਨੇਹਾ ਰਾਣੀ, ਮਨਿੰਦਰਜੀਤ ਕੋਰ, ਕਮਲਦੀਪ ਕੌਰ ਸਾਰੇ ਇੰਸਟਰੱਕਟਰ ਸਾਹਿਬਾਨ, ਕੁਲਦੀਪ ਕੋਰ ਸੇਵਾਦਾਰ, ਰਾਕੇਸ਼ ਕੁਮਾਰ ਸਫਾਈ ਸੇਵਕ, ਜਸਮੇਰ ਸਿੰਘ ਵਾਚਮੈਨ ਤੇ ਸੰਸਥਾਂ ਦੀਆਂ ਸਮੂਹ ਸਿਖਿਆਰਥਣਾਂ ਨੇ ਵੱਧ ਚੜ੍ਹ ਕੇ ਯੋਗਦਾਨ ਪਾਇਆ। ਕਾਨਵੋਕੇਸ਼ਨ ਸਫਲਤਾਪੂਰਵਕ ਸੰਪੰਨ ਹੋਈ ਤੇ ਹਾਜ਼ਰੀਨ ਵੱਲੋਂ ਸੰਸਥਾ ਦੇ ਇਸ ਪ੍ਰਯਾਸ ਦੀ ਸਰਾਹਨਾ ਕੀਤੀ ਗਈ।
ਵੱਲੋਂ
ਪ੍ਰਿੰਸੀਪਲ
ਸਰਕਾਰੀ ਆਈ.ਟੀ.ਆਈ (ਇ:) ਰੂਪਨਗਰ
12/11/2025
ਸਰਕਾਰੀ ਆਈ.ਟੀ.ਆਈ. (ਇਸਤਰੀਆਂ) , ਰੂਪਨਗਰ ਵੱਲੋਂ ਨਾਨਦੀ ਫਾਊਂਡੇਸ਼ਨ ਦੁਆਰਾ ਚਲਾਇਆ ਗਿਆ ਸਾਫਟ ਸਕਿਲ ਡਿਵੈਲਪਮੈਂਟ ਕੋਰਸ, ਜੋ ਕਿ ਟੈਕ ਮਹਿੰਦਰਾ ਗਰੁੱਪ ਦੀ ਮਹਿੰਦਰਾ ਪ੍ਰਾਈਡ ਕਲਾਸਰੂਮ (CSR Initiative) ਤਹਿਤ ਅਤੇ ਡਿਸਟ੍ਰਿਕਟ ਐਮਪਲੌਇਮੈਂਟ ਜਨਰੇਸ਼ਨ ਐਂਡ ਸਕਿਲ ਡਿਵੈਲਪਮੈਂਟ ਐਂਡ ਟ੍ਰੇਨਿੰਗ ਡਿਪਾਰਟਮੈਂਟ, ਰੂਪਨਗਰ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਸੀ, ਸਫਲਤਾਪੂਰਵਕ ਪੂਰਾ ਹੋ ਗਿਆ ਹੈ।
ਇਸ ਕੋਰਸ ਦਾ ਬੈਚ-1 ਸਫਲਤਾਪੂਰਵਕ ਸੰਪੰਨ ਹੋਣ ਉਪਰੰਤ ਵਿਦਿਆਰਥਣਾਂ ਨੂੰ ਸਰਵੋਤਮ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਟ੍ਰੇਨਰ ਮਿਸਿਜ਼ ਸਿਪਲੀਨ ਕੌਰ, ਕੰਪਿਊਟਰ ਇੰਸਟ੍ਰਕਟਰ ਹਰਭਜਨ ਸਿੰਘ, ਅਤੇ ਪ੍ਰਿੰਸੀਪਲ ਮਿਸਿਜ਼ ਮਨਜੀਤ ਕੌਰਵਿਸ਼ੇਸ਼ ਤੌਰ ‘ਤੇ ਮੌਜੂਦ ਸਨ।
ਇਸ ਟ੍ਰੇਨਿੰਗ ਦਾ ਉਦੇਸ਼ ਵਿਦਿਆਰਥਣਾਂ ਵਿਚ ਸੰਚਾਰ ਕੌਸ਼ਲ, ਆਤਮ-ਵਿਸ਼ਵਾਸ ਅਤੇ ਵਿਅਕਤੀਗਤ ਵਿਕਾਸ ਨੂੰ ਉਤਸ਼ਾਹਿਤ ਕਰਨਾ ਸੀ। ਪ੍ਰਿੰਸੀਪਲ ਮਿਸਿਜ਼ ਮੰਜੀਤ ਕੌਰ ਨੇ ਨਾਨਦੀ ਫਾਊਂਡੇਸ਼ਨ ਅਤੇ ਟੈਕ ਮਹਿੰਦਰਾ ਗਰੁੱਪ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥਣਾਂ ਨੂੰ ਰੁਜ਼ਗਾਰ ਯੋਗ ਬਣਾਉਣ ਵਿਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ।
06/11/2025
ਸੈਕੁਰਟੀ ਐਕਸਚੇਂਜ ਬੋਰਡ ਦੇ ਸਹਿਯੋਗ ਦੇ ਨਾਲ ਸੰਸਥਾ ਵਿੱਚ ਆਨਲਾਈਨ frauds
ਅਤੇ financial services/ literacy ਦੇ ਨਾਲ ਸੰਬੰਧਿਤ ਕੋਰਸ ਕਰਦੀਆ ਸਿਖਿਆਰਥੀਆਂ ਲਈ , ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬਚਿਆ ਨੂੰ ਅਸਲ ਜਿੰਦਗੀ ਦੇ ਵਿੱਚ ਪ੍ਰੈਕਟਿਕਲ ਹਾਲਾਤ ਦੇ ਰਹੀ ਐਕਟੀਵਿਟੀ ਕਰਕੇ ਸਮਜਾਇਆ ਗਿਆ । ਇਸ ਮੌਕੇ ਸ਼੍ਰੀ ਨਰੇਸ਼ ਕੁਮਾਰ SEBI, ਪੱਲਵੀ SEBI ਤੋ ਅਤੇ ਹਰਭਜਨ ਸਿੰਘ ਕੰਪਿਊਟਰ ਇੰਸਟਰੱਕਟਰ ਸੰਸਥਾ ਵੱਲੋ ਮੌਜੂਦ ਸਨ ।
03/11/2025
ਸੰਸਥਾ ਵਿੱਚ ਜਿਲਾ ਸਕਿਲ ਡਿਵੈਲਪਮੈਂਟ ਅਤੇ ਇੰਪਲਾਈਮੈਂਟ ਬਿਊਰੋ ਦੇ ਸਹਿਯੋਗ ਦੇ ਨਾਲ ਨਾਂਦੀ ਫੌਡੇਸ਼ਨ ਦੁਆਰਾ , ਮਹਿੰਦਰਾ pride ਕਲਾਸਰੂਮ ਅਧੀਨ ਟ੍ਰੇਨਿੰਗ ਕਰਦੀਆ ਸਿਖਿਆਰਥਣਾਂ ਦੀ soft skill ਦੀ ਟ੍ਰੇਨਿੰਗ ਦੀ ਸ਼ੁਰੂਆਤ ਕੀਤੀ ਗਈ ।
ਇਸ ਮੌਕੇ NAANDI ਫਾਉਡੇਸ਼ਨ ਦੇ ਟ੍ਰੇਨਰ ਸਪਣੀਤ ਕੌਰ, DBEE ਰੋਪੜ ਤੋ ਮੀਨਾਕਸ਼ੀ, ਜਸਵੀਰ ਸਿੰਘ ਅਤੇ ਸੰਸਥਾ ਦੇ ਕੰਪਿਊਟਰ ਇੰਸਟਰੱਕਟਰ ਹਰਭਜਨ ਸਿੰਘ ਮੌਜੂਦ ਸਨ ।
15/10/2025
ਪੰਜਾਬ ਰੈੱਡ ਕਰਾਸ ਵੱਲੋਂ ਸੰਸਥਾ ਵਿੱਚ ਹੈਲਥ ਅਤੇ ਡਰੱਗ ਅਵੇਅਰਨੇਸ ਸਬੰਧੀ ਅਵੇਅਰਨੇਸ ਸੈਮੀਨਾਰ ਲਗਾਇਆ ਗਿਆ ।
Click here to claim your Sponsored Listing.
Category
Contact the school
Telephone
Website
Address
College Road Ropar
Rupnagar
140001