Brain Activation Academy
ਸਤਿਕਾਰ ਯੋਗ ਜੀਉ,
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥
ਅੱਜ ਦੀ ਦੁਨੀਆ ਵਿੱਚ ਵਾਪਾਰ ਦਾ ਮਤਲਬ ਲਾਭ ਕਮਾਉਣਾ ਹੈ। ਲਾਭ ਦਾ ਮਤਲਬ “ਅਪਣੇ ਲਗਾਏ ਹੋਏ ਪੈਸੇ ਨੂੰ ਵੱਧ ਤੋਂ ਵੱਧ ਬਨਾਉਣਾ”। ਪਰ ਇਸ ਵੱਧ ਤੋਂ ਵੱਧ ਪੈਸੇ ਬਨਾਉਣ ਦੀ ਕੋਈ ਸੀਮਾ ਹੈ ਨਹੀਂ । ਮਨੁੱਖ ਦੀ ਆਦਰਸ਼ ਕਮਾਈ ਇਤਨੀ ਹੋਣੀ ਚਾਹੀਦੀ ਹੈ ਕਿ ਉਸਦੇ ਕੋਲ ਅਪਨੀ ਲੋੜ (ਜੀਵਨ ਦੀਆਂ ਜ਼ਰੂਰਤਾਂ ) ਤੋਂ ਵੱਧ ਸਾਧਨ ਹੋਣੇ ਚਾਹੀਦੇ ਹਨ। ਪਰ ਮਨੁੱਖ ਨੂੰ ਅਪਨੀ ਲੋੜਾਂ (ਜੀਵਨ ਦੀਆਂ ਜ਼ਰੂਰਤਾਂ ) ਦਾ ਪਤਾ ਹੈ ਹੀ ਨਹੀ, ਇਸਲਈ ਇਸ ਕੋਲ ਕਦੇ ਵੀ ਲੋੜ (ਜੀਵਨ ਦੀਆਂ ਜ਼ਰੂਰਤਾਂ ) ਤੋਂ ਵੱਧ ਹੁੰਦਾ ਹੈ ਹੀ ਨਹੀਂ, ਕਿਉਂਕਿ ਜਿਤਨਾ ਜਿਆਦਾ ਇਹ ਸਾਧਨ ਸੰਪੰਨ ਹੁੰਦਾ ਹੈ, ਉਤਨੀ ਹੀ ਹੋਰ ਲੋੜ ਵਧਾ ਲੈਦਾ ਹੈ। ਇਸਲਈ ਮਨੁੱਖ ਹਜ਼ਾਰਾਂ ਕਮਾਉਣ ਤੋਂ ਬਾਅਦ ਲਖਾਂ ਦੀ ਦੌੜ ਚ ਪਿਆ ਹੀ ਰਹਿੰਦਾ ਹੈ।
ਸਹਸ ਖਟੇ ਲਖ ਕਉ ਉਠਿ ਧਾਵੈ ॥ ਤ੍ਰਿਪਤਿ ਨ ਆਵੈ ਮਾਇਆ ਪਾਛੈ ਪਾਵੈ ॥
ਅਨਿਕ ਭੋਗ ਬਿਖਿਆ ਕੇ ਕਰੈ ॥ ਨਹ ਤ੍ਰਿਪਤਾਵੈ ਖਪਿ ਖਪਿ ਮਰੈ ॥
ਬਿਨਾ ਸੰਤੋਖ ਨਹੀ ਕੋਊ ਰਾਜੈ ॥ ਸੁਪਨ ਮਨੋਰਥ ਬ੍ਰਿਥੇ ਸਭ ਕਾਜੈ ॥
ਨਾਮ ਰੰਗਿ ਸਰਬ ਸੁਖੁ ਹੋਇ ॥ ਬਡਭਾਗੀ ਕਿਸੈ ਪਰਾਪਤਿ ਹੋਇ ॥
ਕਰਨ ਕਰਾਵਨ ਆਪੇ ਆਪਿ ॥ ਸਦਾ ਸਦਾ ਨਾਨਕ ਹਰਿ ਜਾਪਿ ॥5॥ (279)
ਇਸ ਪਾਸ ਸੰਤੋਖ ਦਾ ਧਨ ਹੈ ਨਹੀਂ;-
ਇਹ ਹਮੇਸ਼ਾ ਰੱਬ ਪਾਸ ਸ਼ਿਕਾਇਤਾਂ ਕਰਦਾ ਹੈ- ਇਸ ਲਈ ਜੋ ਉਸ ਕੋਲ ਨਹੀਂ ਹੈ,
ਪਰ ਇਹ ਵਾਹਿਗੁਰੂ ਦਾ ਸ਼ੁਕਰ ਕਰਦਾ ਨਹੀਂ - ਉਸ ਲਈ ਜੋ ਇਸ ਕੋਲ ਹੈ।
ਵੱਧ ਤੋਂ ਵੱਧ ਪੈਸੇ ਬਨਾਉਣ ਦਾ ਜ਼ਨੂਨੀ ਪਾਗਲਪਨ ਇਕ ਮਨੁੱਖ ਪਾਸੋਂ ਦੂਸਰੇ ਮਨੁੱਖ ਦੀ ਮੇਹਨਤ (ਹੱਕ) ਅਤੇ ਕੁਦਰਤ ਦਾ ਸ਼ੋਸ਼ਣ ਕਰਾਉਂਦੀ ਹੈ ।ਇਹ ਸਾਡੇ ਸਮਾਜ ਦਾ ਹਿੱਸਾ ਬਣ ਚੁਕਿਆ ਹੀ ਹੈ, ਦੁਨਿਆਵੀ ਨੈਤਿਕਤਾ ਇਸਨੂੰ ਸਵੀਕਾਰ ਚੁੱਕੀ ਹੀ ਹੈ। ਪਰ ਸਿੱਖੀ ਨੈਤਿਕਤਾ ਇਸਨੂੰ ਪਾਪ ਗਿਣਦੀ ਹੈ... ਸਭ ਤੋਂ ਵੱਡਾ ਪਾਪ
ਮਃ 1 ॥
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ॥
ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ ॥
ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ ॥
ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ ॥2॥ (141)
ਅਤੇ
ਸਲੋਕੁ ਮਃ 1 ॥
ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ ॥
ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ ॥(140)
1. ਵੱਧ ਤੋਂ ਵੱਧ ਪੈਸੇ ਬਨਾਉਣ ਦੀ ਜ਼ਨੂਨੀ ਪਾਗਲਪਨ,
2. ਅਮੀਰ- ਹੋਰ ਅਮੀਰ ਬਣਨ ਦੀ ਬਲਦੀ ਤ੍ਰਿਸ਼ਨਾ,
3. ਆਪ ਅਮੀਰ ਬਣਨ ਲਈ ਹੋਰਾਂ ਨੂੰ ਗਰੀਬ ਰਹਿਣ ਦੇਣਾ,
(ਕਿਰਤ ਦੀ ਸਾਂਝੀ ਸੰਸਥਾ ਦਾ ਨਾ ਹੋਣਾ,
ਵੰਡ ਛਕਣ ਦੇ ਸਿਧਾਂਤ ਦਾ ਸਮਝ ਨਾ ਆਉਣਾ),
4. ਕੁਦਰਤ ਦਾ ਅਤੇ ਕੁਦਰਤ ਦੇ ਗਰਭ ਤੋਂ ਨਾਜ਼ਾਇਜ਼ ਤਰੀਕੇ ਨਾਲ ਪ੍ਰਾਕਰਤਿਕ ਸੰਪਦਾ ਦਾ ਅੰਨੇਵਾਹ ਦੋਹਣ (ਕੁਦਰਤ ਵਿਚ ਬਲਿਹਾਰੀ ਨੂੰ ਨਾ ਦੇਖਣਾ), ਆਦਿ
ਨੇ ਦੁਨੀਆ ਨੂੰ ਕਯਾਮਤ (ਖ਼ਤਮ ਹੋਣ ) ਦੇ ਰਸਤੇ ਕਾਫੀ ਅੱਗੇ ਤਕ ਪਹੁੰਚਾ ਦਿੱਤਾ ਹੈ ।
ਇਸ ਭਿਆਨਕ ਸਮੇਂ ਦੇ ਵਿਖਮ ਪੈਂਡੇ ਵਿੱਚ ਅਸੀਂ ਇੱਕ ਬੜਾ ਛੋਟਾ ਜਿਹਾ ਕਦਮ ਚੁੱਕਣ ਦੀ ਕੋਸ਼ਿਸ਼ ਕਰ ਰਹੇ ਹਾਂ...
ਇਕ ਨਵੇਂ ਢੰਗ ਦਾ ਰਾਸਤਾ...,
ਰਾਸਤਾ- ਧਰਮ ਨੂੰ ਕਿਰਤ ਨਹੀ, ਕਿਰਤ ਨੂੰ ਧਰਮ ਬਨਾਉਣ ਦਾ...,
ਨਵਾਂ ਢੰਗ ਸੇਵਾ ਦਾ...,
ਸਾਡਾ ਕੰਮ ਬਾਬਾ ਨਾਨਕ ਪਾਤਸ਼ਾਹ ਜੀ ਦੇ ਤਿੰਨ ਸੁਨਹਿਰੇ ਸਿਧਾਂਤਾਂ - ਕਿਰਤ ਕਰੋ, ਨਾਮ ਜਪੋ , ਵੰਡ ਛਕੋ ਉੱਪਰ ਆਧਾਰਤ ਹੈ ।। ਅਸੀਂ ਇਸ ਲਈ ਪ੍ਰਤਿਬੱਧ ਹਾਂ ਕਿ ਜੋ ਕੁੱਝ ਵੀ ਇਸ ਕਿਰਤੀ ਸੰਸਤਾਂ ਕੋਲ ਆਵੇਗਾ ਉਹ ਅਸੀਂ (ਕਿਸੇ ਕਿਸਮ ਦੀ ਜ਼ਾਇਦਾਦ ਬਨਾਉਣ ਲਈ ਨਹੀਂ) ਸਿੱਖੀ ਦੇ ਵਿੱਚ ਬੇਰੋਜ਼ਗਾਰਾਂ ਨੂੰ ਕਿਰਤੀ ਬਨਾਉਣ ਵਿੱਚ ਲਗਾਵਾਂਗੇ। ਉਹਨਾਂ ਨੂੰ ਕਿੱਤੇ ਬਾਰੇ ਪੂਰੀ ਜਾਣਕਾਰੀ , ਪੂਰਾ ਸਹਯੋਗ ਦੇਵਾਂਗੇ ਅਤੇ ਉਸਨੂੰ ਅੱਗੇ ਬਾਬਾ ਨਾਨਕ ਸਾਹਿਬ ਜੀ ਦੇ ਤਿੰਨ ਸੁਨਹਿਰੇ ਸਿਧਾੰਤਾਂ ਕਿਰਤ ਕਰੋ, ਨਾਮ ਜਪੋ , ਵੰਡ ਛਕੋ ਉੱਪਰ ਚੱਲਣ ਦੀ ਅਤੇ ਅੱਗੇ ਪ੍ਰੇਰਣ ਲਈ ਪ੍ਰੇਰਣਾ ਕਰਦੇ ਰਹਾਂਹੇ।।
ਸਲੋਕ ਮਃ 1 ॥
ਗਿਆਨ ਵਿਹੂਣਾ ਗਾਵੈ ਗੀਤ ॥ ਭੁਖੇ ਮੁਲਾਂ ਘਰੇ ਮਸੀਤਿ ॥
ਮਖਟੂ ਹੋਇ ਕੈ ਕੰਨ ਪੜਾਏ ॥ ਫਕਰੁ ਕਰੇ ਹੋਰੁ ਜਾਤਿ ਗਵਾਏ ॥
ਗੁਰੁ ਪੀਰੁ ਸਦਾਏ ਮੰਗਣ ਜਾਇ ॥ ਤਾ ਕੈ ਮੂਲਿ ਨ ਲਗੀਐ ਪਾਇ ॥
ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥1॥ (1245)
- ਜਗਧਰ ਸਿੰਘ
- +91 860 4444 118
Click here to claim your Sponsored Listing.
Category
Culinary Team
Attire
Contact the school
Telephone
Address
Patti
143416