Subhash Kumar PP
10/07/2022
ਮਿਹਨਤ ਇਨਸਾਨ ਨੂੰ ਮਜਬੂਤ ਬਣਾਉਂਦੀ ਹੈ।
ਦੁਬਈ ਦੇ ਸੰਸਥਾਪਕ ਸ਼ੇਖ਼ ਰਾਸ਼ਿਦ ਬਿਨ ਅਲ ਮਕਤੂਮ ਨੂੰ ਜਦੋਂ ਉਨ੍ਹਾਂ ਦੇ ਦੇਸ਼ ਦੇ ਭਵਿੱਖ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ
ਮੇਰੇ ਦਾਦਾ ਊਠ ਦੀ ਸਵਾਰੀ ਕਰਦੇ ਸਨ,
ਮੇਰੇ ਪਿਤਾ ਵੀ ਊਠ ਦੀ ਸਵਾਰੀ ਕਰਦੇ ਸਨ,
ਮੈਂ ਮਰਸਡੀਜ਼ ਦੀ ਸਵਾਰੀ ਕਰਦਾ ਹਾਂ,
ਮੇਰਾ ਪੁੱਤਰ ਲੈਂਡ ਰੋਵਰ ਦੀ ਸਵਾਰੀ ਕਰਦਾ ਹੈ ਅਤੇ
ਮੇਰਾ ਪੋਤਾ ਲੈਂਡ ਰੋਵਰ ਦੀ ਸਵਾਰੀ ਕਰਨ ਜਾ ਰਿਹਾ ਹੈ ਪਰ
ਮੇਰੇ ਪੜਪੋਤੇ ਨੂੰ ਦੁਬਾਰਾ ਊਠ ਦੀ ਸਵਾਰੀ ਕਰਨੀ ਪਵੇਗੀ।
ਉਹ ਕਿਉਂ ਉਸਨੇ ਪੁੱਛਿਆ? ਅਤੇ ਉਸਦਾ ਜਵਾਬ ਸੀ,
"ਮੁਸ਼ਕਲ ਸਮਾਂ ਤਾਕਤਵਰ ਆਦਮੀ ਪੈਦਾ ਕਰਦਾ ਹੈ, ਤਾਕਤਵਰ ਆਦਮੀ ਆਸਾਨ ਸਮਾਂ ਬਣਾਉਂਦੇ ਹਨ।
ਆਸਾਨ ਸਮਾਂ ਕਮਜ਼ੋਰ ਆਦਮੀ ਪੈਦਾ ਕਰਦਾ ਹੈ ਅਤੇ ਕਮਜ਼ੋਰ ਆਦਮੀ ਔਖਾ ਸਮਾਂ ਪੈਦਾ ਕਰਦੇ ਹਨ ।
ਬਹੁਤ ਸਾਰੇ ਲੋਕ ਇਹ ਗੱਲ ਨਹੀਂ ਸਮਝਣਗੇ, ਪਰ ਤੁਹਾਨੂੰ ਸੂਰਮੇ ਪੈਂਦਾ ਕਰਨੇ ਹੋਣਗੇ, ਮੁਫ਼ਤ ਖਾਣ ਵਾਲ਼ੇ ਨਹੀਂ ।
ਅਸੀਂ ਮੁਸ਼ਕਲਾਂ ਵੇਖੀਆਂ ਹਨ ਅਤੇ ਬੱਚਿਆਂ ਲਈ ਆਸਾਨੀਆਂ ਪੈਦਾ ਕੀਤੀਆਂ ਹਨ। ਸਾਡੇ ਬੱਚਿਆਂ ਨੇ ਆਸਾਨੀਆਂ ਦੇਖੀਆਂ ਹਨ ਅਤੇ ਉਹ ਮੁਸ਼ਕਲਾਂ ਪੈਦਾ ਕਰ ਰਹੇ ਹਨ।
ਅੱਲਾਹ ਪਾਕ ਨੇ ਇਨਸਾਨ ਨੂੰ ਮਿਹਨਤ ਲਈ ਬਣਾਇਆ ਹੈ ਨਾ ਕਿ ਇਸ ਦੁਨੀਆ ਵਿੱਚ ਮੌਜ ਮਸਤੀ ਕਰਨ ਲਈ।
ਮਿਹਨਤ ਇਨਸਾਨ ਨੂੰ ਮਜ਼ਬੂਤ ਬਣਾਉਂਦੀ ਹੈ,ਅਤੇ ਸੌਖ ਇਨਸਾਨ ਨੂੰ ਬਿਮਾਰ ਕਰ ਦਿੰਦੀ ਹੈ। ਜਿੱਸ ਕੰਮ ਵਿੱਚ ਮਿਹਨਤ ਨਾ ਹੋਵੇ ਉਹ ਨਾ ਕਰੋ।
ਸਆਦਤ ਹਸਨ ਮੰਟੋ
ਅਨੁਵਾਦ ਨਿਸਾਰ ਅਲੀ
Click here to claim your Sponsored Listing.
Category
Contact the public figure
Website
Address
Patiala