university_bites01
04/02/2022
ਯੂਨੀਵਰਸਿਟੀ ਦੇ ਸਾਹਮਣੇ ਪੁਲ ਥੱਲੋਂ ਖੱਬੇ ਹੱਥ, ਸ਼ਾਮਾਂ ਢਾਬੇ ਕੋਲੋਂ ਗਲੀ ਮੁੜਨ ਸਾਰ ਚੁਰੱਸਤਾ ਪੈਂਦਾ। ਉਸ ਚੁਰੱਸਤੇ ਦੇ ਸੱਜੇ ਹੱਥ ਸ਼ਾਲੀਮਾਰ ਮਾਰਕਿਟ ਹੈ ਤੇ ਖੱਬੇ ਹੱਥ "ਕਾਹਲੋਂ ਕੰਪਲੈਕਸ" ਮਾਰਕਿਟ... ਇਸ ਮਾਰਕਿਟ 'ਚ ਸ਼ਾਹ ਰਹਿੰਦਾ ਹੈ... ਜ਼ਿੰਦਗੀ ਦਾ ਸ਼ਾਹ! ਸ਼ਾਹ ਨੂੰ ਜਾਨਣਾ ਦਿਲਚਸਪ ਹੈ ਤੇ ਉਹਦੀ ਸੰਗਤ ਨੂੰ ਮਾਨਣਾ ਸੁਭਾਗਾ! ਜੇ ਤੁਸੀਂ ਸ਼ਾਹ ਨੂੰ ਪੜ੍ਹਨਾ ਹੈ ਤਾਂ ਕਿਤਾਬ 'ਤੀਵੀਂਆਂ ਦੀ ਜੰਨ' 'ਚ ਉਹਦਾ ਰੇਖਾ ਚਿੱਤਰ ਪੜ੍ਹ ਸਕਦੇ ਹੋਂ... ਜੇ ਸ਼ਾਹ ਨੂੰ ਸੁਣ ਕੇ ਜਾਨਣੈ ਹੈ ਤਾਂ B Social ਯੂਟਿਊਬ ਚੈਨਲ ਤੇ ਸੁਣ ਸਕਦੇ ਹੋਂ... ਜੇ ਹੋਰ ਜਾਨਣੈਂ ਤਾਂ ਮਿਲਣ ਆ ਸਕਦੇ ਓਂ... ਸ਼ਾਹ ਦੇ ਸਾਹਮਣੇ ਆਪਣੀ University Bites ਹੈ, ਇਸ ਖਾਣੇ ਦੀ ਦੁਕਾਨ ਨੂੰ ਪੂਰੀ ਟੀਮ ਚਲਾ ਰਹੀ ਹੈ। U. B. ਦੀ ਇਸ ਪੂਰੀ ਟੀਮ ਦੇ ਮਕਸਦ ਨੂੰ ਜਾਨਣ ਲਈ B Social 'ਤੇ ਪਈ ਇੰਟਰਵਿਊ ਦੇਖ ਸਕਦੇ ਹੋਂ, ਇਸ ਪੂਰੀ ਟੀਮ ਦੇ ਮਕਸਦ ਨੂੰ ਸਾਹਮਣੇ ਲਿਆਉਣ ਦਾ ਜ਼ਰੀਆ ਇੰਦਰਜੀਤ ਜਾਦੂ ਬਣਿਆ ਹੈ।
ਇਹਨਾਂ ਦੋਵਾਂ ਦੁਕਾਨਾਂ ਤੋਂ ਅੱਗੇ ਸ਼ਿਵ ਢਾਬਾ ਹੈ, ਇਹ ਅੰਕਲ ਪੂਰੀ ਲਾਇਬਰੇਰੀ ਜਿੰਨੇ ਤਜ਼ਰਬੇ ਆਪਣੇ ਅੰਦਰ ਸਮੋਈ ਬੈਠਾ ਹੈ। ਮਸ਼ਹੂਰ ਗਾਇਕ ਕੰਵਲ ਗਰੇਵਾਲ ਵੀ ਇਸੇ ਅੰਕਲ ਤੋਂ ਖਾਣਾ ਖਾਂਦਾ ਰਿਹਾ। ਇਸ ਦੇ ਅੱਗੇ ਸੁਖੀਜਾ ਪਰਿੰਟਿੰਗ ਪ੍ਰੈੱਸ ਹੈ। ਇਸ ਪ੍ਰੈੱਸ ਵਾਲੇ ਵੀਰ ਦਾਂ ਕੰਮ, ਇਸ ਦੇ ਸੁਭਾਅ ਜਿੰਨਾ ਸੋਹਣਾ ਏ। ਇਸ ਦੁਕਾਨ ਦੇ ਸਾਹਮਣੇ ਕਿਤਾਬ ਆਰਟ ਵਾਲੇ ਵੀਰੇ ਨੇ, ਜਿੰਨਾਂ ਨੇ ਗਾਇਕ ਸਿਮਰ ਦੋਰਾਹਾ ਦੀ ਕਿਤਾਬ 'ਸਮਾਨ' ਛਾਪੀ ਹੈ, ਬਹੁਤ ਦਿਲਦਾਰ ਬੰਦੇ ਹਨ ਇਹ! ਤੁਸੀ ਜ਼ਰੂਰ ਆਉਣਾ... ਇਹ ਗਲੀ/ਮਾਰਕਿਟ ਤੁਹਾਡਾ ਇੰਤਜ਼ਾਰ ਕਰਦੀ ਹੈ...
31/01/2022
BREAKFAST ~ LUNCH ~ DINNER
CODFEE - BOOKS ~ ਗੁੜ ਵਾਲੀ ਚਾਹ
ਸਾਗ - ਮੱਕੀ ਦੀ ਰੋਟੀ - ਬਾਜਰੇ ਦੀ ਰੋਟੀ
ਘਰ ਵਰਗੀਆਂ ਸਬਜ਼ੀਆਂ
Click here to claim your Sponsored Listing.
Category
Website
Address
Patiala
147002