Comedian Rajbir kaur
22/08/2024
ਬਲਾਤਕਾਰ ਰੇਪ ਗੈਂਗ ਰੇਪ ਐਕਸਟਰਾ ਮੈਰਿਟਲ ਅਫੇਅਰ ਇਹ ਸ਼ਬਦ ਸਾਡੇ ਬਜ਼ੁਰਗਾਂ ਨੇ ਕਦੇ ਸੁਣੇ ਵੀ ਨਹੀਂ ਸੀ ਸਾਨੂੰ ਇਹ ਸ਼ਬਦ ਅਤੇ ਇਹ ਸੀਨ ਤੇ ਹੁੰਦਾ ਹੋਇਆ ਕਿਨੇ ਵਿਖਾਇਆ ਜਿਥੋਂ ਇਸ ਦੀ ਸ਼ੁਰੂਆਤ ਹੋਈ ਟੈਲੀਵਿਜ਼ਨ ਉਹਦੇ ਜਰੀਏ ਫਿਲਮਾਂ ਸਾਨੂੰ ਐਸੀਆਂ ਪਰੋਸੀਆਂ ਗਈਆਂ ਜਿਹਦੇ ਚ ਰਣਜੀਤ ਅਰਗੇ ਦੇ ਸ਼ਕਤੀ ਕਪੂਰ ਵਰਗੇ ਇਹ ਕੰਮ ਕਰਦੇ ਹੁੰਦੇ ਸੀ ਤੇ ਸਾਡੇ ਸਮਾਜ ਚ ਪਹਿਲੀ ਵਾਰ ਲੋਕਾਂ ਨੇ ਦੇਖਿਆ ਕਿ ਐ ਵੀ ਹੁੰਦਾ ਫਿਰ ਮਰੂਤੀ ਵੈਨ ਤੇ ਗੁੰਡੇ ਆਉਂਦੇ ਉਹ ਕਿਡਨੈਪ ਕਰਦੇ ਫਿਲਮਾਂ ਵਿੱਚ ਮਰੂਤੀ ਵੈਨ ਕਿਡਨੈਪਿੰਗ ਦਾ ਹੀ ਇੱਕ ਚਿੰਨ ਬਣ ਗਈ ਸੀ ਫਿਰ ਏਕਤਾ ਕਪੂਰ ਨੇ ਸੀਰੀਅਲ ਲੈ ਕੇ ਆਈ ਉਹਦੇ ਸਾਰੇ ਸੀਰੀਅਲ ਵਿੱਚ ਸੱਸ ਨੂੰ ਉਹਦੀਆਂ ਸਾਜਿਸ਼ਾਂ ਮਾਂ ਨੇ ਪੁੱਤ ਨੂੰ ਵੱਸ ਕਿਵੇਂ ਕਰਨਾ ਹੈ ਨੂੰਹ ਦੇ ਵਸ ਨਾਲ ਚਲਾ ਜਾਵੇ ਨੂਹ ਨੇ ਸੱਸ ਦੇ ਬੱਸ ਚ ਨਾ ਚਲਾ ਜਾਵੇ ਕਿਵੇਂ ਕਰਨਾ ਹੈ ਘਰਾਂ ਦੀਆਂ ਸਾਜਿਸ਼ਾਂ ਇਹ ਕੁਝ ਹੋਇਆ ਹੀ ਨਹੀਂ ਸੀ ਕਦੇ ਅਸਲੀਅਤ ਵਿੱਚ ਇਹ ਸਾਰਾ ਕੁਝ ਸੀਰੀਅਲ ਵਿੱਚ ਏਕਤਾ ਕਪੂਰ ਨੇ ਪਰੋਸ ਕੇ ਸਾਡੇ ਸਾਹਮਣੇ ਰੱਖਿਆ ਸੀਰੀਅਲ ਬਣਾਏ ਤਰ੍ਹਾਂ ਤਰ੍ਹਾਂ ਦੇ ਤੇ ਇਹ ਸਮਾਜ ਫਿਰ ਉਦਾਂ ਦਾ ਬਣ ਗਿਆ ਜਿੱਦਾਂ ਦਾ ਇਹਨਾਂ ਨੇ ਟੈਲੀਵਿਜ਼ਨ ਦੇਖਿਆ ਵੱਡਾ ਪਰਦਾ ਵੱਡੇ ਪਰਦੇ ਤੇ ਜਿਹੜਾ ਕੁਝ ਦਿਖਾਇਆ ਜਾਂਦਾ ਹੈ ਉਹ ਕੁਝ ਸਮਾਜ ਚ ਹੁੰਦਾ ਨਹੀਂ ਪਹਿਲਾਂ ਦਿਖਾਇਆ ਜਾਂਦਾ ਹੈ ਬਾਅਦ ਚ ਸਮਾਜ ਵਿੱਚ ਉਹੀ ਕੁਝ ਹੁੰਦਾ ਹੈ ਸੋਨੂ ਇਹ ਸਾਰਾ ਕੁਝ ਇੱਕ ਸਟਰੈਟਜੀ ਤਹਿਤ ਪਰੋਸਿਆ ਗਿਆ ਉਹਦੇ ਨਤੀਜੇ ਅੱਜ ਸਭ ਦੇ ਸਾਹਮਣੇ ਹਨ ਫਿਰ ਚਾਹੇ ਕਲਕੱਤੇ ਵਾਲਾ ਡਾਕਟਰ ਦਾ ਰੇਪ ਹੋਵੇ ਜਾਂ ਨਿਰਭਿਆ ਕਾਂਡ ਹੋਵੇ ਜਾਂ ਕੋਈ ਹੋਰ ਇਹ ਸਭ ਟੈਲੀਵਿਜ਼ਨ ਦੀ ਦੇਣ ਨੇ................
👆🏼👆🏼👆🏼👆🏼
ਅਜ ਇਕ ਕਿਸੇ ਦੀ ਉਪਰੋਕਤ post ਸਾਹਮਣੇ ਆ ਗਈ, ਚੰਗੀ ਤਰ੍ਹਾਂ ਪੜ੍ਹੀ ,ਪਰ ਮੈਂ ਏਹ ਸੋਚ ਰਹੀ ਹਾਂ ,
ਅਹਮਦ ਸ਼ਾਹ ਅਬਦਾਲੀ ਨੇ ਪੰਜਾਬ ਤੇ ਹਮਲਾ ਕੀਤਾ ,ਤੇ ਪੰਜਾਬ ਦੀਆ ਧੀਆਂ ਨੂੰ ਚੁੱਕ ਕੇ ਲੈ ਗਿਆ, ਇਸ ਤੋਂ ਵੀ ਪਹਿਲਾਂ ਵੇਖਿਆ ਜਾਵੇ ਤਾਂ ਭਰੀ ਸਭਾ ਵਿੱਚ ਦਰੋਪਤੀ ਦਾ ਤਨ ਤੇ ਪਾਇਆ ਕੱਪੜਾ ਉਤਾਰਿਆ ਗਿਆ,ਰਾਵਣ ਸੀਤਾ ਨੂੰ ਚੁੱਕ ਕੇ ਲੈ ਗਿਆ, 1947 ਕਿਸੇ ਨੂੰ ਭੁੱਲ ਨਹੀਂ ਦਰਬਾਰ ਸਾਹਿਬ 84 ਸਭ ਨੂੰ ਯਾਦ ਹੈ. ਲੱਖਾਂ ਧੀਆਂ ਦਾਜ ਦੀ ਬਲੀ ਚੜ੍ਹਾ ਦਿੱਤੀਆ ਗਈਆ.......ਨਿਰਭਯਾ
ਤੇ ਹੋਰ ਵੀ ਬਹੁਤ ਕੁਝ........ਕਲਕੱਤਾ ਵਾਲੀ ਡਾਕਟਰ ਸਿਰਫ ਕੁਰਸੀ ਤੇ ਕੁੱਝ ਪਲ ਆਰਾਮ ਕਰ ਰਹੀ ਸੀ,
ਟੀਵੀ ਅੱਜ ਆਇਆ, ਪਰ (ਆਦਮੀ ਦੀ ਸੋਚ )
ਰਾਵਣ, ਦੁਰਯੋਧਨ,ਅਬਦਾਲੀ ਦੀ ਕਿਸ ਤੋਂ ਪ੍ਰਭਾਵਿਤ ਹੋਏ
( ਰਾਜਬੀਰ ਕੌਰ )
Click here to claim your Sponsored Listing.
Category
Contact the public figure
Telephone
Website
Address
245 Orchid City
New Amritsar
143001