Harjit Rauke
02/12/2025
ਸੈਂਟਰਲ ਗਰਾਊਂਡ ਵਾਟਰ ਕਮਿਸ਼ਨ ਦੀ ਨਵੀਂ ਰਿਪੋਰਟ ਚ ਪੰਜਾਬ ਦੇ ਪਾਣੀ ਚ ਜ਼ਹਿਰ ਦੇ ਨਵੇਂ ਸਬੂਤ ਮਿਲੇ ਹਨ।
ਤਿੰਨ ਤਰ੍ਹਾਂ ਦਾ ਜ਼ਹਿਰ ਪੰਜਾਬ ਦੇ ਧਰਤੀ ਵਿਚਲੇ ਪਾਣੀ ਵਿੱਚੋ ਮਿਲੇ ਹਨ।
1. ਪਹਿਲਾ ਯੂਰੇਨੀਅਮ : ਇਹ ਓਥੇ ਮਿਲਦਾ ਹੈ ਜਿੱਥੇ ਪਾਣੀ ਵੱਧ ਡੂੰਘਾਈ ਤੋਂ ਕੱਢਿਆ ਜਾਂਦਾ ਹੈ, ਜਿਵੇਂ ਜਿਵੇਂ ਧਰਤੀ ਵਿੱਚ ਬੋਰ ਡੂੰਘਾ ਕੀਤਾ ਜਾਂਦਾ ਉਵੇਂ ਉਵੇਂ ਉਸ ਵਿੱਚੋ ਯੂਰੇਨੀਅਮ ਵਰਗੇ ਭਾਰੀ ਤੱਤਾਂ ਦੀ ਮਾਤਰਾ ਵਧਦੀ ਜਾਂਦੀ ਹੈ। ਸਭ ਤੋਂ ਵੱਧ ਖਤਰਾ ਬਠਿੰਡਾ ਮਾਨਸਾ ਫਰੀਦਕੋਟ ਤੇ ਮੁਕਤਸਰ ਵਿੱਚ ਹੈ।
2. ਦੂਸਰੇ ਹਨ ਨਾਈਟਰੇਟ ਤੇ ਫਲੋਰਾਇਡ: ਇਹ ਓਥੇ ਵੱਧ ਪਾਇਆ ਗਿਆ ਜਿਸ ਜਗ੍ਹਾ ਯੂਰੀਆ ਤੇ ਡੀਏਪੀ ਖਾਦ ਮਿੱਟੀ ਵਿੱਚੋ ਹੌਲੀ ਹੌਲੀ ਰਿਸਦਾ ਹੋਇਆ ਜ਼ਮੀਨ ਦੇ ਪਾਣੀ ਚ ਜਾਂਦਾ ਜਾ ਰਿਹਾ ਹੈ। ਬਹੁਤੀ ਵਾਰ ਇਹ ਜ਼ਿਆਦਾ ਵਰਤੋ ਕਰਕੇ ਵਾਪਰਦਾ ਹੈ। ਮਾਲਵੇ ਦੇ ਜ਼ਿਲ੍ਹੇ ਬਠਿੰਡਾ, ਫ਼ਾਜ਼ਿਲਕਾ , ਮੁਕਸਤਰ, ਮੋਗਾ, ਮਾਨਸਾ ਇਸ ਨਾਲ ਵੱਧ ਪ੍ਰਭਾਵਿਤ ਹਨ, ਕਿਉੰਕਿ ਮਿੱਟੀ ਐਸੀ ਹੈ ਕਿ ਇਥੋਂ ਰਿਸ ਕੇ ਪਾਣੀ ਚ ਰਚਣ ਦੇ ਮੌਕੇ ਵੱਧ ਹਨ। ਇਸ ਤੋਂ ਬਿਨ੍ਹਾਂ ਜ਼ਮੀਨ ਚ ਰੁਕਿਆ ਪਾਣੀ ਵੀ ਇੱਕ ਕਾਰਨ ਹੈ, ਵੱਧ ਵਰਤੋਂ ਤਾਂ ਹੈ ਹੀ।
3. ਤੀਸਰੇ ਹਨ, ਲੈੱਡ, (ਸੀਸਾ), ਆਰਸੈਨਿਕ, ਜ਼ਿੰਕ ਵਰਗੇ ਭਾਰੀਆਂ ਧਾਤਾਂ : ਇਹ ਮਿਲੀਆਂ ਹਨ, ਲੁਧਿਆਣੇ, ਪਟਿਆਲੇ, ਗੋਬਿੰਦਗੜ੍ਹ , ਜਲੰਧਰ ਤੇ ਹੁਸ਼ਿਆਰਪੁਰ ਆਦਿ ਵਰਗੇ ਫੈਕਟਰੀ ਆਲੇ ਖੇਤਰਾਂ ਵਿਚੋਂ, ਜਿੱਥੇ ਇਹ ਰਿਸਦੇ ਹੋਏ ਪਾਣੀ ਵਿੱਚ ਪਹੁੰਚ ਚੁੱਕੇ ਹਨ, ਬਹੁਤੀ ਜਗ੍ਹਾ ਗੈਰ ਰੈਗੂਲੇਟਡ ਫੈਕਟਰੀਆਂ, ਖਾਸ ਕਰਕੇ ਸ਼ਰਾਬ , ਧਾਗਾ ਮਿੱਲਾਂ ਆਦਿ ਵੱਲੋਂ ਸਿੱਧਾ ਬਿਨਾਂ ਟ੍ਰੀਟਮੈਂਟ ਕੀਤੇ ਧਰਤੀ ਅੰਦਰ ਸੁੱਟਿਆ ਜ਼ਹਿਰ ਵੀ ਇਸ ਚ ਮਿਲ ਰਿਹਾ ਹੈ। ਮਾਝੇ ਚ ਆਰਸੈਨਿਕ ਹੈ ਤੇ ਦੁਆਬੇ ਚ ਮੈਗਨੀਸ਼ ਤੇ ਜਿਥੇ ਜਿਥੇ ਵੀ ਫੈਕਟਰੀਆਂ ਹਨ ਉਹਦੇ ਨੇੜੇ ਤੇੜੇ ਤਾਂ ਬੁਰਾ ਹੀ ਹਾਲ ਹੈ।
ਇਹ ਸਭ ਦੇ ਸਭ ਧਾਤਾਂ ਆਮ ਮਿਕਦਾਰ ਨਾਲੋਂ ਵੱਧ ਪਾਣੀ ਵਿੱਚ ਪਾਈਆਂ ਗਈਆਂ ਹਨ ਤੇ ਸਭ ਹੀ ਕੈਂਸਰ, ਜਿਗਰ, ਕਿਡਨੀ, ਦੰਦਾਂ ਦੀਆਂ ਬਿਮਾਰੀਆਂ ਦਾ ਰਾਹ ਖੋਲ੍ਹਦੀਆਂ ਹਨ।
ਇਸ ਲਈ ਫਿਲਹਾਲ ਤਾਂ ਇੱਕ ਦੂਸਰੇ ਤੇ ਦੋਸ਼ ਲਾਉਣ ਨਾਲੋਂ ਇਹ ਸੋਚਣ ਦੀ ਜਰੂਰਤ ਹੈ ਕਿ ਇਸ ਨੂੰ ਹੋਰ ਅੱਗੇ ਵਧਣ ਤੋਂ ਕਿਵੇਂ ਰੋਕਿਆ ਜਾਵੇ ਤੇ ਪਹਿਲਾਂ ਜਿਹੜੀ ਚੀਜ਼ ਵਾਪਰ ਚੁੱਕੀ ਉਸਨੂੰ ਕਿਵੇਂ ਵਾਪਿਸ ਮੋੜੀਏ?
ਧਰਤੀ ਦੇ ਅੰਦਰ ਦੇ ਪਾਣੀ ਬੁਰਾ ਹਾਲ ਤਾਂ ਪੂਰੇ ਭਾਰਤ ਚ ਹੈ ਪਰ ਪੰਜਾਬ ਤੇ ਹਰਿਆਣੇ ਦਾ ਇਸ ਪੱਖੋਂ ਕਰੀਬ ਕਰੀਬ ਬੇੜਾ ਗਰਕ ਹੀ ਹੋ ਚੁੱਕਾ ਹੈ।
ਹਰਜੋਤ ਸਿੰਘ
70094 52602
Click here to claim your Sponsored Listing.
Category
Telephone
Website
Address
Rauke Kalan
Moga
142037