Er.Ankush Jindal

Er.Ankush Jindal

Share

Photos from Eknath Shinde - एकनाथ संभाजी शिंदे's post 30/04/2026
Photos from CMOMaharashtra's post 30/04/2026
30/04/2026

ਅੰਕੁਸ਼ ਜਿੰਦਲ ਨੂੰ ਸ਼ਿਵ ਸੈਨਾ ਸ਼ਿੰਦੇ ਗਰੁੱਪ ਵੱਲੋਂ ਪੰਜਾਬ ਦੇ 13 ਜ਼ਿਲ੍ਹੇ (ਮਾਲਵਾ ਜੋਨ) ਦਾ ਇੰਚਾਰਜ਼ ਲਗਾਇਆ,ਕੀਤਾ ਹਾਈ ਕਮਾਨ ਦਾ ਧੰਨਵਾਦ,

30/04/2026
30/04/2026

( 21 ਮੈਂਬਰੀ ਸੰਘਰਸ਼ ਕਮੇਟੀ, ਮਾਨਸਾ)

(ਗੁਰਸੇਵਕ ਸਿੰਘ ਅਕਲੀਆ)

ਮਾਨਸਾ ਦੀ 21 ਮੈਂਬਰੀ ਕਮੇਟੀ ਦੇ ਯਤਨਾਂ ਨੂੰ ਬੂਰ ਪਿਆ ਹੈ। ਮਾਨਸਾ ਦੀ ਕਚਹਿਰੀ ਰੋਡ, ਜਿਸ ਦਾ ਨਿਰਮਾਣ ਦੋ ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀ, ਠੇਕੇਦਾਰ ਵੱਲੋਂ ਵਿਚਕਾਰ ਹੀ ਛੱਡ ਦਿੱਤਾ ਗਿਆ ਸੀ।
ਇਸ ਮਾਮਲੇ ਸਬੰਧੀ 21 ਮੈਂਬਰੀ ਕਮੇਟੀ ਵੱਲੋਂ ਏਡੀਸੀ ਮਾਨਸਾ ਸ੍ਰੀਮਤੀ ਅਨੁਪ੍ਰਰੀਤਾ ਜੋਹਲ ਜੀ ਨਾਲ ਮੁਲਾਕਾਤ ਕੀਤੀ ਗਈ ਅਤੇ ਲਿਖਤੀ ਰੂਪ ਵਿੱਚ ਬੇਨਤੀ ਕੀਤੀ ਗਈ ਕਿ ਸੜਕ ਦਾ ਨਿਰਮਾਣ ਜਲਦ ਤੋਂ ਜਲਦ ਮੁੜ ਸ਼ੁਰੂ ਕਰਵਾਇਆ ਜਾਵੇ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਾਰਵਾਈ ਕਰਦਿਆਂ ਮਾਨਸਾ ਵਾਸੀਆਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਦੋ ਦਿਨਾਂ ਦੇ ਅੰਦਰ ਸੜਕ ਦਾ ਨਿਰਮਾਣ ਕੰਮ ਮੁੜ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸੜਕ ਬਣਾਉਣ ਵਿੱਚ ਉੱਚ ਮਾਪਦੰਡਾਂ ਨੂੰ ਅਪਣਾਇਆ ਜਾਵੇਗਾ ਅਤੇ ਕਿਸੇ ਵੀ ਕਿਸਮ ਦਾ ਘਟੀਆ ਮਟੀਰੀਅਲ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸਾਰਾ ਕੰਮ ਪ੍ਰਸ਼ਾਸਨ ਦੀ ਦੇਖਰੇਖ ਹੇਠ ਕੀਤਾ ਜਾਵੇਗਾ।
ਇਸ ਭਰੋਸੇ 'ਤੇ 21 ਮੈਂਬਰੀ ਕਮੇਟੀ ਵੱਲੋਂ ਖੁਸ਼ੀ ਪ੍ਰਗਟ ਕੀਤੀ ਗਈ। ਨਾਲ ਹੀ ਕਮੇਟੀ ਨੇ ਮੰਗ ਕੀਤੀ ਕਿ ਸਿਰਫ ਕਚਹਿਰੀ ਰੋਡ ਹੀ ਨਹੀਂ, ਸਗੋਂ ਸ਼ਹਿਰ ਦੀਆਂ ਲਗਭਗ ਇੱਕ ਦਰਜਨ ਤੋਂ ਵੱਧ ਅਧੂਰੀ ਪਈਆਂ ਸੜਕਾਂ ਦੇ ਨਿਰਮਾਣ ਨੂੰ ਵੀ ਗੰਭੀਰਤਾ ਨਾਲ ਲੈਂਦਿਆਂ ਤੇਜ਼ੀ ਨਾਲ ਪੂਰਾ ਕੀਤਾ ਜਾਵੇ।
ਕਮੇਟੀ ਨੇ ਇਹ ਵੀ ਜ਼ੋਰ ਦਿੱਤਾ ਕਿ ਸੜਕਾਂ ਦੇ ਨਿਰਮਾਣ ਦੌਰਾਨ ਕੇਵਲ ਮਟੀਰੀਅਲ ਦੀ ਜਾਂਚ ਹੀ ਨਹੀਂ, ਸਗੋਂ ਲੈਵਲਿੰਗ ਅਤੇ ਪਾਣੀ ਨਿਕਾਸੀ ਦੇ ਪ੍ਰਬੰਧਾਂ ਨੂੰ ਵੀ ਪੂਰੀ ਤਰ੍ਹਾਂ ਧਿਆਨ ਵਿੱਚ ਰੱਖਿਆ ਜਾਵੇ।
21 ਮੈਂਬਰੀ ਕਮੇਟੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਵੀ ਲਿਖਤੀ ਮੰਗ ਕੀਤੀ ਗਈ ਹੈ ਕਿ ਪਿਛਲੇ ਦੋ ਸਾਲਾਂ ਵਿੱਚ ਬਣੀਆਂ ਸੜਕਾਂ ਦੀ ਦੁਬਾਰਾ ਸੈਂਪਲਿੰਗ ਕੀਤੀ ਜਾਵੇ। ਇਸ ਤੋਂ ਇਲਾਵਾ, ਕਚਹਿਰੀ ਰੋਡ ਦਾ ਉਹ ਹਿੱਸਾ, ਜਿਸ ਦੇ ਸੈਂਪਲ ਪਹਿਲਾਂ ਫੇਲ ਹੋ ਚੁੱਕੇ ਹਨ, ਨੂੰ ਵੀ ਜਲਦ ਤੋੜ ਕੇ ਦੁਬਾਰਾ ਤਿਆਰ ਕੀਤਾ ਜਾਵੇ।
ਇਸ ਮੌਕੇ ਐਡਵੋਕੇਟ ਗੁਰਲਾਭ ਸਿੰਘ, ਮਾਨਿਕ ਗੋਇਲ, ਨਾਜ਼ਰ ਸਿੰਘ ਮਾਨਸ਼ਾਹੀਆ, ਚਮਕੌਰ ਸਿੰਘ ਸਿੱਧੂ ਮੂਸਾ, ਰੁਲਦੂ ਸਿੰਘ ਮਾਨਸਾ, ਕ੍ਰਿਸ਼ਨ ਚੌਹਾਨ, ਧੰਨਾ ਮੱਲ ਗੋਇਲ, ਡਾ. ਜਨਕ ਰਾਜ, ਹਰਜਿੰਦਰ ਸਿੰਘ ਮਾਨਸ਼ਾਹੀਆ, ਮਨਜੀਤ ਸਦਿਉੜਾ, ਅੰਕੁਸ਼ ਜਿੰਦਲ, ਨਛੱਤਰ ਸਿੰਘ ਖੀਵਾ, ਮੁਨੀਸ਼ ਬੱਬੀ ਦਾਨੇਵਾਲੀਆ, ਸ਼ਮੀਰ ਛਾਬੜਾ, ਸੁਰੇਸ਼ ਨੰਦਗੜੀਆ, ਜਤਿੰਦਰ ਆਗਰਾ, ਮਨਦੀਪ ਸਿੰਘ ਗੋਰਾ, ਰਾਜਵਿੰਦਰ ਰਾਣਾ ਅਤੇ ਬਲਵਿੰਦਰ ਘਰਾਗਣਾ ਹਾਜ਼ਰ ਸਨ.
#ਸ਼ਹਿਰਮਾਨਸਾ #ਸ੍ਰੀਪ੍ਰੇਮਕੁਮਾਰਅਰੋੜਾ #ਅਕਲੀਆਮਾਨਸਾ #ਸ਼੍ਰੋਮਣੀਅਕਾਲੀਦਲ #ਮਾਨਸਾਜਥੇਬੰਦੀ

Want your public figure to be the top-listed Public Figure in Mansa?
Click here to claim your Sponsored Listing.

Telephone

Website

Address


MANSA
Mansa
151505