Bajrawar

Bajrawar

Share

24/06/2025

ਇੱਕ ਦਿਨ ਮੁੱਲਾ ਨਸੀਰੂਦੀਨ ਆਪਣੇ ਗਧੇ ਨੂੰ ਛੱਤ ਉੱਤੇ ਲੈ ਗਿਆ। ਜਦੋਂ ਥੱਲੇ ਉਤਾਰਨ ਲੱਗਾ ਤਾਂ ਗਧਾ ਤਾਂ ਅੜ ਗਿਆ। ਉੱਤਰ ਹੀ ਨਹੀਂ ਸੀ ਰਿਹਾ। ਜਦੋਂ ਨਾ ਉੱਤਰਿਆ ਹਾਰ ਕੇ ਉਹ ਗਧੇ ਨੂੰ ਓਥੇ ਹੀ ਛੱਡਕੇ ਆਪ ਥੱਲੇ ਆ ਕੇ ਗਧੇ ਦੇ ਉੱਤਰਨ ਦੀ ਉਡੀਕ ਕਰਨ ਲੱਗਾ।
ਕੁਝ ਦੇਰ ਮਗਰੋਂ ਉਹਨੂੰ ਲੱਗਾ ਕਿ ਗਧਾ ਛੱਤ ਨੂੰ ਲੱਤਾਂ ਮਾਰ ਮਾਰ ਕੇ ਤੋੜਨ ਲੱਗਾ ਹੈ। ਮੁੱਲਾ ਬਹੁਤ ਪ੍ਰੇਸ਼ਾਨ ਹੋਇਆ। ਛੱਤ ਵਿਚਾਰੀ ਨਾਜ਼ੁਕ ਹੈ ਐਨੀਂ ਮਜਬੂਤ ਨਹੀਂ ਕਿ ਗਧੇ ਦੀਆਂ ਲੱਤਾਂ ਝੱਲ ਸਕੇ। ਉਹ ਦੁਬਾਰਾ ਉੱਪਰ ਗਿਆ। ਗਧੇ ਨੂੰ ਥੱਲੇ ਉਤਾਰਨ ਲੱਗਾ ਪਰ ਗਧਾ ਜਿੱਦ ਤੇ ਅੜਕੇ ਛੱਤ ਤੋੜਨ ਲੱਗਾ ਹੋਇਆ ਸੀ। ਮੁੱਲਾ ਅਖੀਰ ਧੱਕੇ ਦੇਕੇ ਥੱਲੇ ਉਤਾਰਨ ਲੱਗਾ। ਗਧੇ ਨੇ ਉਸਦੇ ਐਸੀ ਲੱਤ ਮਾਰੀ ਕਿ ਉਹ ਥੱਲੇ ਡਿੱਗ ਗਿਆ। ਫਿਰ ਗਧਾ ਛੱਤ ਤੋੜਨ ਦੇ ਆਪਣੇ ਕੰਮ ਚ ਰੁੱਝ ਗਿਆ। ਅਖੀਰ ਛੱਤ ਟੁੱਟ ਗਈ ਤੇ ਗਧੇ ਸਮੇਤ ਜ਼ਮੀਨ ਤੇ ਡਿਗ ਗਈ।
ਮੁੱਲਾ ਨੇ ਕਾਫ਼ੀ ਦੇਰ ਤੱਕ ਇਸ ਘਟਨਾ ਬਾਰੇ ਸੋਚਿਆ ਤੇ ਤਿੰਨ ਨਤੀਜ਼ੇ ਕੱਢੇ।ਕਦੇ ਵੀ ਕਿਸੇ ਗਧੇ ਨੂੰ ਉੱਚੇ ਮੁਕਾਮ ਤੱਕ ਨਾ ਲੈ ਕੇ ਜਾਓ ਨਹੀਂ ਤਾਂ
1.ਉਹ ਖੁਦ ਦਾ ਨੁਕਸਾਨ ਕਰਦਾ ਹੈ।
2.ਉਸ ਥਾਂ ਦਾ ਵੀ ਨੁਕਸਾਨ ਕਰਦਾ ਹੈ।
3.ਉੱਪਰ ਲੈ ਕੇ ਜਾਣ ਵਾਲੇ ਦਾ ਵੀ ਨੁਕਸਾਨ ਕਰਦਾ ਹੈ
PM MODI

Want your business to be the top-listed Food & Beverage Service in Hoshiarpur?
Click here to claim your Sponsored Listing.

Telephone

Website

Address


Main Road Chabbewal To Patti Road
Hoshiarpur
146102