Jatinder Badhan Ravidassia

Jatinder Badhan Ravidassia

Share

11/05/2026

ਸੰਤ ਰਾਮਾਨੰਦ ਜੀ ਨੇ ਆਪਣੇ ਖ਼ੂਨ ਦਾ ਕਤਰਾ ਕਤਰਾ ਡੋਲ ਕੇ ਸਾਨੂੰ ਰਵਿਦਾਸੀਆ ਧਰਮ ਦਿੱਤਾ, ਅਗਰ ਲੋੜ੍ਹ ਪਈ ਤਾਂ ਅਸੀਂ ਖ਼ੂਨ ਨਾਲ ਚਿੱਠੀਆਂ ਲਿਖ ਕੇ ਰਾਸ਼ਟਰਪਤੀ ਨੂੰ ਭੇਜਾਂਗੇ ਕਿ ਸਾਨੂੰ ਰਵਿਦਾਸੀਆ ਧਰਮ ਦਾ ਵੱਖਰਾ ਕਾਲਮ ਦਿੱਤਾ ਜਾਵੇ‌: ਜਤਿੰਦਰ ਬੱਧਣ ਰਵਿਦਾਸੀਆ

10/05/2026

ਜੈ ਗੁਰੂਦੇਵ ਜੀ ਧੰਨ ਗੁਰੂਦੇਵਜੀ

🙏🙏🙏🙏🙏🙏🙏🙏

" Mother DAY "

🌺 ਮਦਰਜ਼ ਡੇ ਤੇ ਵਿਸ਼ੇਸ਼ ਸਮਰਪਣ 🌺

" ਧੰਨ ਧੰਨ ਉਹ ਮਾਤਾ ਕਸਲਾਂ ਜੀ "

ਜਿਨ੍ਹਾਂ ਆਪਣੀ ਕੋਖ ਤੋਂ ਅਜਿਹਾ ਮਹਾਨ ਯੋਧਾ ਜਨਮਿਆ ਜਿਸ ਨੇ ਸਿਰਫ ਇੱਕ ਪਰਿਵਾਰ ਨਹੀਂ📌 ਜਾਤੀ ਧਰਮ, ਨਹੀਂ ਸਗੋਂ ਪੂਰੀ ਮਨੁੱਖਤਾ ਨੂੰ ਨਵਾਂ ਰਾਹ ਦਿਖਾਇਆ।
" ਜਗਤਗੁਰੂ ਰਵਿਦਾਸ ਜੀ ਮਹਾਰਾਜ ਜੀ ਵਰਗੇ ਮਹਾਨ ਸੰਤ ਸ਼੍ਰੋਮਣੀ ਦੀ ਮਾਂ ਹੋਣਾ ਆਪਣੇ ਆਪ ਵਿੱਚ ਇਤਿਹਾਸ ਦੀ ਸਭ ਤੋਂ ਵੱਡੀ ਵਡਿਆਈ ਹੈ। "

📌
ਮਹਾਨ ਦਾਰਸ਼ਨਿਕ Osho ਕਹਿੰਦੇ ਹਨ ਕਿ ਸਮਾਂ ਅਜਿਹਾ ਵੀ ਆਇਆ ਜਦੋਂ ਗੌਤਮ ਬੁੱਧ ਦੀ ਵਿਰਾਸਤ ਨੂੰ ਭਾਰਤ ਵਿੱਚ ਕਮਜ਼ੋਰ ਕਰਨ ਦੀ, ਖ਼ਤਮ ਕਰਨ ਦੀ ਕੋਸ਼ਿਸ਼ ਹੋਈ। ਕੌਸ਼ਿਸ਼ ਵੀ ਅਜਿਹੀ ਹੋਈ ਕਿ ਦੇਸ਼ ਛੱਡਕੇ ਓਹਨਾਂ ਦੇ ਪੈਰੋਕਾਰਾਂ ਨੂੰ ਜਾਣਾ ਪੈ ਗਿਆ।
ਪਰ ਜਗਤਗੁਰੂ ਰਵਿਦਾਸ ਜੀ ਮਹਾਰਾਜ ਜੀ ਅਜਿਹੇ ਨਿਡਰ ਮਹਾਪੁਰਖ ਬਣੇ ਜਿਨ੍ਹਾਂ ਨੂੰ ਕਾਂਸ਼ੀ ਦੀ ਧਰਤੀ ਤੋਂ ਹਿਲਾਉਣਾ ਤਾਂ ਦੂਰ, ਵਿਰੋਧ ਕਰਨ ਵਾਲੀਆਂ ਤਾਕਤਾਂ ਵੀ ਉਨ੍ਹਾਂ ਦੇ ਸੱਚ ਅੱਗੇ ਨਿਵਣ ਲਈ ਮਜਬੂਰ ਹੋਈਆਂ। ਗੋਡੇ ਟੇਕ ਕੇ ਡੰਡੌਤ ਕਰਨ ਲਈ ਮਜ਼ਬੂਰ ਹੋਣਾ ਪਿਆ।
" ਇਹ ਸਿਰਫ ਇੱਕ ਸੰਤ ਦੀ ਜਿੱਤ ਨਹੀਂ ਸੀ,
ਇਹ ਇੱਕ ਮਾਂ ਦੀ ਪਰਵਰਿਸ਼,
ਹੌਸਲੇ ਅਤੇ ਉੱਚੀ ਸੋਚ ਦੀ ਜਿੱਤ ਸੀ। "
ਮਾਤਾ ਕਸਲਾਂ ਜੀ ਨੇ ਅਜਿਹਾ ਪੁੱਤਰ ਪੈਦਾ ਕੀਤਾ ਜਿਸ ਨੇ ਆਪਣੀ ਚਮਾਰ ਕੌਮ ਸਮੇਤ ਦੁਨੀਆਂ ਦੇ ਹਰ ਪੀੜਤ ਮਨੁੱਖ ਨੂੰ ਸੱਚ, ਸਮਾਨਤਾ ਅਤੇ ਇੱਜ਼ਤ ਨਾਲ ਜੀਣ ਦਾ ਰਾਹ ਦਿੱਤਾ।
ਉਨ੍ਹਾਂ ਨੇ ਮਨੁੱਖਤਾ ਨੂੰ ਬੇਗ਼ਮਪੁਰੇ ਦਾ ਪਾਵਨ ਸਿਧਾਂਤ ਦਿੱਤਾ —:
ਇੱਕ ਅਜਿਹਾ ਸੰਸਾਰ ਜਿੱਥੇ ਨਾ ਕੋਈ ਉੱਚ-ਨੀਚ ਹੋਵੇ, ਨਾ ਕੋਈ ਜਾਤੀ ਅਹੰਕਾਰ, ਨਾ ਕੋਈ ਜ਼ੁਲਮ ਤੇ ਨਾ ਕੋਈ ਡਰ।

ਅੱਜ ਮਦਰਜ਼ ਡੇ ਦੇ ਪਾਵਨ ਮੌਕੇ ਤੇ,
ਅਸੀਂ ਸਿਰ ਨਿਵਾ ਕੇ ਉਹਨਾਂ ਮਹਾਨ ਮਾਵਾਂ ਨੂੰ ਨਮਨ ਕਰਦੇ ਹਾਂ ਜੋ ਸਿਰਫ ਬੱਚੇ ਨਹੀਂ, ਸਗੋਂ ਯੁੱਗ ਬਦਲਣ ਵਾਲੇ ਵਿਚਾਰ ਜਨਮ ਦਿੰਦੀਆਂ ਹਨ। ਨਿਮਾਣੇ ਨਿਆਸਰੇ ਗ਼ਰੀਬ ਮਜਲੂਮਾਂ ਨੂੰ ਅਣਖ ਨਾਲ ਦੁਨੀਆਂ ਵਿੱਚ ਸਿਰ ਉੱਚਾ ਕਰਕੇ ਜਿਊਣ ਦਾ ਹੁਨਰ ਸਲੀਕਾ ਸਿਖਾਉਂਦੇ ਹਨ ਅਤੇ ਅਪਣੀ ਬਾਣੀ ਅੰਦਰ ਲਿੱਖਕੇ ਸਦਾ ਵਾਸਤੇ ਮਨੁੱਖਤਾ ਦੇ ਭਲੇ ਵਾਸਤੇ ਦੁਨੀਆਂ ਨੂੰ ਅਣਮੁੱਲਾ ਤੋਹਫ਼ਾ ਦੇ ਜਾਂਦੇ ਹਨ।
🙏 ਧੰਨ ਮਾਤਾ ਕਸਲਾਂ ਜੀ 🙏
🙏 ਧੰਨ ਉਹ ਕੋਖ ਜਿਸ ਨੇ ਮਨੁੱਖਤਾ ਦਾ ਮਹਾਨ ਰਹਿਬਰ ਜਨਮਿਆ 🙏

🙏🙏🙏🙏🙏🙏🙏🙏🙏🙏🙏

Want your organization to be the top-listed Non Profit Organization in Hoshiarpur?
Click here to claim your Sponsored Listing.

Telephone

Website

Address


Hoshiarpur