Hoshiarpur Fast Live
14/06/2026
ਬੀਤੇ ਦਿਨੀ ਰਸੋਈ ਗੈਸ ਸਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਸਰਕਾਰ ਨੇ ਗਰੀਬਾਂ ਦੇ ਬਲਦੇ ਚੁੱਲ੍ਹਿਆਂ ਵਿੱਚ ਪਾਇਆ ਫੇਰ ਪਾਣੀ : ਬੇਗਮਪੁਰਾ ਟਾਈਗਰ ਫੋਰਸ
ਜੇਕਰ ਮਹਿੰਗਾਈ ਇੰਝ ਹੀ ਅਸਮਾਨ ਛੂੰਹਦੀ ਰਹੀ ਤਾਂ ਦੇਸ਼ ਮੁੜ ਗੁਲਾਮੀ ਵੱਲ ਵਧੇਗਾ : ਬੀਰਪਾਲ,ਨੇਕੂ,ਹੈਪੀ
ਹੁਸ਼ਿਆਰਪੁਰ 14 ਜੂਨ ਬੇਗਮਪੁਰਾ ਟਾਈਗਰ ਫੋਰਸ ਦੇ ਆਗੂਆਂ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਗਾਤਾਰ ਵਧਾਈਆਂ ਜਾ ਰਹੀਆਂ ਮਹਿੰਗਾਈ ਦੀਆਂ ਕੀਮਤਾਂ ਨੇ ਗਰੀਬਾਂ ਦਾ ਜੀਣਾ ਦੁੱਭਰ ਕਰ ਦਿੱਤਾ ਹੈ । ਫੋਰਸ ਦੇ ਆਗੂਆਂ ਨੇ ਆਖਿਆ ਕਿ ਪਹਿਲਾਂ ਹੀ ਡੀਜ਼ਲ ਅਤੇ ਪੈਟਰੋਲ ਦੀਆਂ ਅਸਮਾਨੀ ਚੜ੍ਹੀਆਂ ਕੀਮਤਾਂ ਨੇ ਆਮ ਜਨਤਾ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਅਤੇ ਹੁਣ ਬੀਤੇ ਦਿਨੀ ਰਸੋਈ ਗੈਸ ਸਲੰਡਰ ਦੀ ਕੀਮਤ ਵਿੱਚ 29 ਰੁਪਏ ਦਾ ਹੋਰ ਵਾਧਾ ਕਰਕੇ ਸਰਕਾਰ ਨੇ ਗਰੀਬ ਲੋਕਾਂ ਦੇ ਬਲਦੇ ਚੁੱਲ੍ਹਿਆਂ ਵਿੱਚ ਪਾਣੀ ਪਾਉਣ ਦਾ ਕੰਮ ਕੀਤਾ ਹੈ।
ਆਗੂਆਂ ਨੇ ਕਿਹਾ ਕਿ
"ਅੱਜ ਦੇਸ਼ ਦਾ ਗਰੀਬ ਅਤੇ ਮੱਧਮ ਵਰਗ ਦੋ ਵੇਲੇ ਦੀ ਰੋਟੀ ਤੋਂ ਮੁਹਤਾਜ ਹੁੰਦਾ ਜਾ ਰਿਹਾ ਹੈ। ਇੱਕ ਪਾਸੇ ਸਰਕਾਰਾਂ ਵੱਡੇ-ਵੱਡੇ ਦਾਅਵੇ ਕਰਦੀਆਂ ਹਨ, ਪਰ ਦੂਜੇ ਪਾਸੇ ਰਸੋਈ ਗੈਸ ਵਰਗੀਆਂ ਬੁਨਿਆਦੀ ਲੋੜਾਂ ਦੀਆਂ ਕੀਮਤਾਂ ਵਧਾ ਕੇ ਗਰੀਬਾਂ ਦੇ ਸਾਹ ਸੁਕਾ ਰਹੀਆਂ ਨੇ । ਉਹਨਾਂ ਕਿਹਾ ਕਿ 29 ਰੁਪਏ ਦਾ ਇਹ ਵਾਧਾ ਆਮ ਲੋਕਾਂ ਦੀ ਜੇਬ 'ਤੇ ਸਿੱਧਾ ਡਾਕਾ ਹੈ।"
ਦੇਸ਼ ਮੁੜ ਗੁਲਾਮੀ ਵੱਲ ਵਧਣ ਦਾ ਖ਼ਦਸ਼ਾ
ਬੇਗਮਪੁਰਾ ਟਾਈਗਰ ਫੋਰਸ ਨੇ ਚੇਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਭਾਰਤ ਦੇਸ਼ ਵਿੱਚ ਇਸੇ ਤਰ੍ਹਾਂ ਹੀ ਮਹਿੰਗਾਈ ਅਸਮਾਨ ਨੂੰ ਛੂੰਹਦੀ ਰਹੀ, ਤਾਂ ਉਹ ਦਿਨ ਦੂਰ ਨਹੀਂ ਜਦੋਂ ਭਾਰਤ ਫਿਰ ਤੋਂ ਆਰਥਿਕ ਅਤੇ ਮਾਨਸਿਕ ਤੌਰ 'ਤੇ ਗੁਲਾਮ ਹੋ ਜਾਵੇਗਾ। ਉਹਨਾਂ ਕਿਹਾ ਕਿ ਲਗਾਤਾਰ ਵਧ ਰਹੀ ਮਹਿੰਗਾਈ ਦੇਸ਼ ਨੂੰ ਅੰਦਰੋਂ ਅੰਦਰੀ ਖੋਖਲਾ ਕਰ ਰਹੀ ਹੈ ਅਤੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਆਮ ਜਨਤਾ ਨੂੰ ਬਲੀ ਦਾ ਬੱਕਰਾ ਬਣਾ ਰਹੀ ਹੈ। ਉਹਨਾਂ ਕਿਹਾ ਕਿ ਰਸੋਈ ਗੈਸ ਸਲੰਡਰ ਦੀਆਂ ਵਧਾਈਆਂ ਗਈਆਂ ਕੀਮਤਾਂ ਤੁਰੰਤ ਵਾਪਸ ਲਈਆਂ ਜਾਣ। ਨਾਲ ਹੀ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਨੂੰ ਵੀ ਕੰਟਰੋਲ ਕਰਕੇ ਆਮ ਲੋਕਾਂ ਨੂੰ ਰਾਹਤ ਦਿੱਤੀ ਜਾਵੇ।
14/06/2026
श्री अनुराग सिंह ठाकुर जी के होशियारपुर आगमन पर भाजपा युवा मोर्चा द्वारा भव्य स्वागत
होशियारपुर, 14 जून।पूर्व केंद्रीय मंत्री एवं वरिष्ठ भाजपा नेता श्री अनुराग सिंह ठाकुर जी के होशियारपुर आगमन पर भारतीय जनता युवा मोर्चा, होशियारपुर द्वारा उनका हार्दिक स्वागत एवं अभिनंदन किया गया।
इस अवसर पर भाजपा युवा मोर्चा होशियारपुर के जिला अध्यक्ष शिवम ओहरी ने अपने साथियों सहित श्री ठाकुर जी का स्वागत किया। उनके प्रेरणादायी नेतृत्व, राष्ट्रसेवा के प्रति समर्पण तथा युवाओं के मार्गदर्शन से कार्यकर्ताओं में नए उत्साह एवं ऊर्जा का संचार हुआ।
स्वागत कार्यक्रम में भाजपा युवा मोर्चा के जिला महामंत्री सूरज शर्मा, जिला उपाध्यक्ष सुनंदन सूद, काकू रेवाड़ी, जिला सचिव लवनीत मनकंड, कॉलेज आउटरीच इंचार्ज आरुष काबरा, जसराज सिंह, मानिक शर्मा, रजत ओहरी, सैन्यम, सौमित, मनीष शर्मा एवं विक्रम गुप्ता सहित अनेक युवा कार्यकर्ता उपस्थित रहे।
कार्यकर्ताओं ने विश्वास व्यक्त किया कि श्री अनुराग सिंह ठाकुर जी के मार्गदर्शन में संगठन और अधिक सशक्त होगा तथा युवा राष्ट्र निर्माण में अपनी सक्रिय भूमिका निभाते रहेंगे।
14/06/2026
Click here to claim your Sponsored Listing.
Category
Contact the business
Telephone
Address
New Colony Street No 1 Una Road Bajwara HSP
Hoshiarpur
146023