Pt. Gurbax Rai SVM Railly
06/11/2025
ਦਿਨ ਮੰਗਲਵਰ 4 ਨਵੰਬਰ 2025 ਨੂੰ ਪੰਡਿਤ ਗੁਰਬਖਸ਼ ਰਾਏ ਸਰਵਹਿਤਕਾਰੀ ਵਿਦਿਆ ਮੰਦਰ, ਰੈਲੀ ਵਿੱਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਸ਼੍ਰੀਮਤੀ ਮਨਜਿੰਦਰ ਕੌਰ ਜੀ ਦੇ ਮਾਰਗਦਰਸ਼ਨ ਹੇਠ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਬੱਚੇ ਆਪਣੇ ਘਰਾਂ ਤੋਂ ਆਟਾ, ਚੀਨੀ ਅਤੇ ਦੇਸੀ ਘਿਉ ਲੈ ਕੇ ਆਏ ਅਤੇ ਇਨ੍ਹਾਂ ਸਮਗਰੀਆਂ ਨਾਲ ਕੜਾਹ ਪ੍ਰਸ਼ਾਦ ਤਿਆਰ ਕਰਕੇ ਸਾਰੇ ਵਿਦਿਆ ਮੰਦਰ ਪਰਿਵਾਰ ਵਿੱਚ ਵੰਡਿਆ ਗਿਆ। ਮੁੱਖ ਅਧਿਆਪਕਾ ਸ੍ਰੀਮਤੀ ਮਨਜਿੰਦਰ ਕੌਰ ਜੀ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਨਾਮ ਜਪਣਾ, ਕੀਰਤ ਕਰਨੀ ਅਤੇ ਵੰਡ ਛਕਣ ਦਾ ਮਾਰਗ ਦੱਸਿਆ। ਉਨ੍ਹਾਂ ਦੀ ਸਿੱਖਿਆ ਸਾਨੂੰ ਸੱਚ, ਪਿਆਰ ਅਤੇ ਸੇਵਾ ਦੇ ਰਸਤੇ ਤੇ ਤੁਰਨ ਲਈ ਪ੍ਰੇਰਿਤ ਕਰਦੀ ਹੈ। ਉਨ੍ਹਾਂ ਦਾ ਜੀਵਨ ਸੰਸਾਰ ਲਈ ਪ੍ਰਕਾਸ਼ ਦਾ ਸਰੋਤ ਹੈ।
Click here to claim your Sponsored Listing.
Category
Website
Address
Vill Railly Po Dagan Hoshiarpur
Hajipur
144221