Bright Future Academy Rajpura
25/10/2025
15/01/2025
ਬਰਾਈਟ ਫਿਊਚਰ ਅਕੈਡਮੀ ਰਾਜਪੁਰਾ ਵਿਚ ਕ੍ਰਮਵਾਰ ਲੋਹੜੀ ਤੇ ਮਾਘੀ ਤਿਉਹਾਰ ਚਾਅ ਅਤੇ ਉਤਸ਼ਾਹ ਨਾਲ ਮਨਾਏ ਗਏ। ਲੋਹੜੀ ਦੇ ਸਮਾਗਮ ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਖੇਡ ਮੈਦਾਨ ਵਿੱਚ ਰਵਾਇਤੀ ਤਰੀਕੇ ਨਾਲ ਅੱਗ ਬਾਲ ਕੇ ਲੋਹੜੀ ਦੇ ਗੀਤ ਗਾ ਕੇ ਤਿਉਹਾਰ ਮਨਾਇਆ। ਦੂਸਰੇ ਦਿਨ ਮਾਘੀ ਦੇ ਤਿਉਹਾਰ ਤੇ ਉੱਦਮੀ ਕਿਸਾਨ ਕੁਲਵੰਤ ਸਿੰਘ ਭਿੰਡਰ ਅਤੇ ਸਮਾਜ ਸੇਵਿਕਾ ਸ਼ਰਨਜੀਤ ਕੌਰ ਜੀਂਦੜ ਜੀ ਨੇ ਸਕੂਲ ਵਿੱਚ ਸ਼ਿਰਕਤ ਕੀਤੀ। ਸ਼ਰਨਜੀਤ ਕੌਰ ਜੀਂਦੜ ਜੀ ਨੇ ਵਿਦਿਆਰਥੀਆਂ ਨੂੰ ਤਿਉਹਾਰ ਦੀ ਮਹੱਤਤਾ ਬਾਰੇ, ਵਿਦਿਆਰਥੀ ਜੀਵਨ ਦੇ ਕਰਮ ਅਤੇ ਫਰਜਾਂ ਬਾਰੇ ਜਾਣੂ ਕਰਵਾਇਆ। ਉਹਨਾਂ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵਧੀਆ ਇਨਸਾਨ ਬਣਨ ਲਈ ਪ੍ਰੇਰਿਆ।
ਇਸ ਮੌਕੇ ਸੰਸਦ ਦੇ ਪ੍ਰਬੰਧਕ ਸੰਦੀਪ ਧਾਰੀਵਾਲ ਭੋਜਾ ਨੇ ਬੋਲਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਤਿਉਹਾਰਾਂ ਨੂੰ ਸਿਰਫ ਮੌਜ ਮਸਤੀ ਤੱਕ ਸੀਮਤ ਨਹੀਂ ਕਰਨਾ ਚਾਹੀਦਾ। ਲੋਹੜੀ ਦਾ ਤਿਉਹਾਰ ਜਿੱਥੇ ਰੁੱਤ ਦਾ ਤਿਉਹਾਰ ਹੈ, ਉੱਥੇ ਸਾਨੂੰ ਦੁੱਲੇ ਦੀ ਵਿਰਾਸਤ ਨਾਲ ਵੀ ਜੋੜਦਾ ਹੈ। ਮਾਘੀ ਦੇ ਤਿਉਹਾਰ ਤੇ 40 ਮੁਕਤਿਆਂ ਨੂੰ ਸਤਿਕਾਰ ਭੇਂਟ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਲਏ ਗਏ ਫੈਸਲਿਆਂ ਨੂੰ 40 ਮੁਕਤੇ ਸਿਰੜ ਨਾਲ ਲਾਗੂ ਕਰਨ ਦੀ ਸਿੱਖਿਆ ਦਿੰਦੇ ਹਨ। ਉਹਨਾਂ ਕਿਹਾ ਕਿ 40 ਮੁਕਤੇ ਸਾਨੂੰ ਆਪਣੀਆਂ ਭੁੱਲਾਂ ਤੋਂ ਮੁਕਤੀ ਪਾ ਕੇ ਆਪਣੇ ਮਨੋਰਥ ਨੂੰ ਪ੍ਰਾਪਤ ਕਰਨ ਲਈ ਦੁੱਗਣੀ ਤਾਕਤ ਨਾਲ ਲੜਨ ਦੀ ਸਿੱਖਿਆ ਦਿੰਦੇ ਹਨ। ਵਿਦਿਆਰਥੀਆਂ ਨੂੰ ਇਹ ਗੁਣ ਅਪਣਾਉਣੇ ਚਾਹੀਦੇ ਹਨ।
ਸਕੂਲ ਦੇ ਪ੍ਰਿੰਸੀਪਲ ਗੁਰਸੇਵਕ ਰਿਆੜ ਅਤੇ ਮੈਡਮ ਨਿਸ਼ਾ ਬਾਵਾ ਨੇ ਸ਼੍ਰੀਮਤੀ ਸ਼ਰਨਜੀਤ ਕੌਰ ਜੀਂਦੜ ਜੀ ਨੂੰ ਯਾਦਗਾਰੀ ਚਿੰਨ ਦੇ ਤੌਰ ਤੇ ਮੋਮੈਂਟੋ ਭੇਂਟ ਕੀਤਾ। ਪ੍ਰਿੰਸੀਪਲ ਗੁਰਸੇਵਕ ਰਿਆੜ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਸੰਸਥਾ ਦੀ ਰਹਿਨੁਮਾਈ ਦੀ ਅਪੀਲ ਕੀਤੀ। ਇਸ ਮੌਕੇ ਅਧਿਆਪਕ ਅਨੂ ਮਕੇਰੀਆਂ, ਨੇਹਾ ਸ਼ਰਮਾ, ਨਵਜੀਤ ਸਿੰਘ, ਮਨਦੀਪ ਕੌਰ ਸਾਹੀ, ਸ਼ਵੇਤਾ ਸ਼ਰਮਾ, ਅਮਨਦੀਪ ਕੌਰ, ਅਨੁਰਾਧਾ, ਜਸਬੀਰ ਘੋੜੇਵਾਂਹ ਆਦਿ ਅਧਿਆਪਕ ਮੌਜੂਦ ਸਨ।
Click here to claim your Sponsored Listing.
Category
Contact the school
Telephone
Website
Address
Rajpura
Gurdaspur
143517