Avante Grade Rangmanch
04/10/2024
ਅਜੀਤਪਾਲ ਜਟਾਣਾ ਦੀ ਅਵਾਜ਼ ਵਿੱਚ ਨਾਟਕ 'ਰੌਂਗ ਨੰਬਰ' ਦਾ ਇੱਕ ਗੀਤ ਤੁਹਾਡੀ ਨਜ਼ਰ... 🙌 ਲਿੰਕ ਹੇਠਾਂ ਕਮੇਂਟ ਸੈਕਸ਼ਨ ਵਿੱਚ.
01/09/2024
ਮੇਰੇ ਨਾਟਕ 'ਟੈਰੋਰਿਸਟ ਦੀ ਪ੍ਰੇਮਿਕਾ' ਦਾ ਹਿੰਦੀ ਰੂਪਾਂਤਰਨ ਹੁਣ ਗੂਗਲ ਬੁੱਕ ਸਟੋਰ ਵੀ ਉਪਲਭਧ ਹੈ. 😊
टेररिस्ट की प्रेमिका: नाटक by Pali Bhupinder Singh - Books on Google Play टेररिस्ट की प्रेमिका: नाटक - Ebook written by Pali Bhupinder Singh. Read this book using Google Play Books app on your PC, android, iOS devices. Download for offline reading, highlight, bookmark or take notes while you read टेररिस्ट की ...
17/08/2024
ਇਹ ਹੈ ਮੇਰਾ ਉਹ ਬਦਤਮੀਜ਼ ਨਾਟਕ, 'ਦਿੱਲੀ ਰੋਡ 'ਤੇ ਇੱਕ ਹਾਦਸਾ' ਜਿਸ ਨੇ 2014 ਤੋਂ ਲੈ ਕੇ 2023 ਤੱਕ ਪੂਰੇ 9 ਸਾਲ ਕੋਈ ਨਾਟਕ ਨਹੀਂ ਲਿਖਣ ਦਿੱਤਾ. ਪਹਿਲੀ ਵਾਰ ਮੈਨੂੰ ਪਤਾ ਲੱਗਾ ਕਿ 'ਰਾਈਟਰ'ਸ ਬਲੌਕ' ਨਾਂ ਦਾ ਕੋਈ ਰੋਗ ਹੁੰਦਾ ਹੈ ਕਿ ਲੇਖਕ ਆਪਣੀ ਹੀ ਰਚੀ ਕਿਸੇ ਰਚਨਾ ਤੋਂ ਇਸ ਤਰ੍ਹਾਂ ਸੰਮੋਹਿਤ ਹੋ ਜਾਂਦਾ ਹੈ ਕਿ ਉਹ ਕੁੱਝ ਵੀ ਹੋਰ ਲਿਖਣ ਦੀ ਕੋਸ਼ਿਸ਼ ਕਰੇ, ਉਹ ਰਚਨਾ ਇੱਕ ਮਿਆਰ, ਇੱਕ ਚੁਨੌਤੀ ਬਣ ਕੇ ਉਸ ਅੱਗੇ ਆ ਖੜੀ ਹੁੰਦੀ ਹੈ ਤੇ ਬਹੁਤ ਜਲਦੀ ਉਸਦੀ ਸਿਰਜਣ ਪ੍ਰਕਿਰਿਆ ਨੂੰ ਰੋਕ ਦਿੰਦੀ ਹੈ.
ਕਹਿ ਸਕਦੇ ਹੋ ਕਿ ਉਹ ਰਚਨਾ ਲੇਖਕ ਦੀ ਅਜਿਹੀ ਪ੍ਰੇਮਿਕਾ ਬਣ ਜਾਂਦੀ ਹੈ ਜੋ ਮੁੜ ਕੇ ਕਿਸੇ ਹੋਰ ਨੂੰ ਲੇਖਕ ਦੇ ਨੇੜੇ ਵੀ ਨਹੀਂ ਲੱਗਣ ਦਿੰਦੀ.
ਹੁਣ ਇਸ ਨਾਟਕ ਨੂੰ ਚੇਤਨਾ ਪ੍ਰਕਾਸ਼ਨ ਲੁਧਿਆਣਾ ਨੇ ਪ੍ਰਕਾਸ਼ਿਤ ਕੀਤਾ ਹੈ ਤੇ ਇਹ ਤੁਹਾਡੀ ਨਜ਼ਰ ਹੈ.
06/06/2024
ਇੱਕ ਮਹੱਤਵਪੂਰਨ ਪ੍ਰੋਜੈਕਟ ਲਈ ਮੈਨੂੰ ਪੰਜਾਬੀ ਦੇ ਇਨ੍ਹਾਂ ਨਾਟਕਕਾਰਾਂ ਦੀਆਂ ਤਸਵੀਰਾਂ ਚਾਹੀਦੀਆਂ ਹਨ, ਜੋ ਬਹੁਤ ਕੋਸ਼ਿਸ਼ ਕਰਨ ਬਾਅਦ ਵੀ ਨਹੀਂ ਲੱਭੀਆਂ. ਇਹ ਸਾਰੇ ਪੰਜਾਬੀ ਦੇ ਮਾਣ-ਮੱਤੇ ਨਾਟਕਕਾਰ ਹਨ ਤੇ ਇਨ੍ਹਾਂ ਦੀਆਂ ਤਸਵੀਰਾਂ ਨਾ ਹੋਣਾ ਇੱਕ ਚਿੰਤਾ ਵਾਲੀ ਗੱਲ ਹੈ. ਖਾਸ ਕਰਕੇ ਦਿੱਲੀ, ਅੰਮ੍ਰਿਤਸਰ ਅਤੇ ਪਟਿਆਲੇ ਦੇ ਮਿੱਤਰ ਇਸ ਸਬੰਧ ਵਿੱਚ ਜ਼ਿਆਦਾ ਮੱਦਦ ਕਰ ਸਕਦੇ ਹਨ ਕਿਉਂਕਿ ਇਹ ਨਾਟਕਕਾਰ ਜ਼ਿਆਦਾਤਰ ਇਨ੍ਹਾਂ ਸ਼ਹਿਰਾਂ ਵਿੱਚ ਸਰਗਰਮ ਰਹੇ. ਇਨ੍ਹਾਂ ਵਿੱਚੋਂ ਕੁੱਝ ਦੇ ਬੱਚੇ ਕਨੇਡਾ, ਅਮਰੀਕਾ ਅਤੇ ਇੰਗਲੈਂਡ ਰਹਿੰਦੇ ਹਨ. ਜੇ ਕਿਸੇ ਨੂੰ ਇਸ ਸਬੰਧੀ ਜਾਣਕਾਰੀ ਹੋਵੇ ਤਾਂ.
ਬਾਵਾ ਬੁੱਧ ਸਿੰਘ | ਹਰਸਰਨ ਸਿੰਘ | ਗੁਰਚਰਨ ਸਿੰਘ ਜਸੂਜਾ | ਗੁਰਦਿਆਲ ਸਿੰਘ ਫੁੱਲ | ਕਪੂਰ ਸਿੰਘ ਘੁੰਮਣ | ਸੁਰਜੀਤ ਸਿੰਘ ਸੇਠੀ | ਪਰਿਤੋਸ਼ ਗਾਰਗੀ | ਗੁਰਦਿਆਲ ਸਿੰਘ ਖੋਸਲਾ | ਅਮਰੀਕ ਸਿੰਘ | ਤਰਸੇਮ ਨੀਲਗਿਰੀ |
ਅਗੇਤੇ ਸ਼ੁਕਰਾਨੇ!
23/05/2024
Stay Safe in Chandigarh 😁
22/05/2024
11/05/2024
ਕਦੇ ਕਦੇ ਜੀਵਨ ਦਾ ਰੰਗਮੰਚ ਬਹੁਤ ਉਦਾਸ ਕਰਦਾ ਹੈ. ਕੋਈ ਪਤਾ ਨਹੀਂ, ਕੋਈ 'ਪਾਤਰ' ਕਦੋਂ ਚਲਾ ਜਾਂਦਾ ਹੈ.
"ਤੂੰ ਨੌਂ ਸਾਲ ਬਾਅਦ ਰੰਗਮੰਚ ਵਿੱਚ ਆਪਣੀ ਸਕਰਿਪਟ ਨਾਲ ਵਾਪਸੀ ਕਰਨੀ ਹੈ ਪਾਲੀ. ਤੂੰ ਤਿੰਨ ਦਿਨਾਂ ਲਈ ਕਲਾ ਭਵਨ ਮੰਗਿਆ ਹੈ. ਮੇਰਾ ਵੱਸ ਚੱਲੇ ਤਾਂ ਮੈਂ ਇਹ ਤੇਰੇ ਨਾਂ ਲੁਆ ਦਿਆਂ." ਜਦੋਂ ਮੈਂ 'ਜਾਮ' ਦੀ ਪੇਸ਼ਕਾਰੀ ਲਈ ਉਨ੍ਹਾਂ ਨੂੰ ਫ਼ੋਨ ਕੀਤਾ ਤਾਂ ਉਨ੍ਹਾਂ ਨੇ ਹੱਸ ਕੇ ਕਿਹਾ ਤੇ ਫਿਰ ਲੁਧਿਆਣੇ ਤੋਂ ਉਚੇਚਾ ਚੱਲ ਕੇ ਨਾਟਕ 'ਜਾਮ' ਵੇਖਣ ਆਏ. ਨਾਟਕ ਤੋਂ ਬਾਅਦ ਇੱਕ ਮਿਨਟ ਦੀ ਛੋਟੀ ਜਿਹੀ ਮੁਲਾਕਾਤ ਹੋਈ ਤੇ ਉਨ੍ਹਾਂ ਮੇਰਾ ਹੱਥ ਘੁੱਟ ਕੇ ਕਿਹਾ, "ਐਜ਼ ਐਕਸਪੈਕਟਡ!" ਤੇ ਚਲੇ ਗਏ.
ਤੇ ਅੱਜ ਉਹ ਚਲੇ ਗਏ.
ਅਲਵਿਦਾ ਪਾਤਰ ਸਾਹਬ! ਤੁਹਾਡੀ ਕਵਿਤਾ ਸਾਡੇ ਨਾਲ ਹੈ ਤੇ ਸਦਾ ਰਹੇਗੀ. 😔
06/05/2024
ਅਸੀਂ, ਨਾਟਕ 'ਜਾਮ' ਦੇ ਸਾਰੇ ਕਲਾਕਾਰ ਅਤੇ ਤਕਨੀਸ਼ੀਅਨ ਉਨ੍ਹਾਂ ਸਾਰੇ ਦਰਸ਼ਕਾਂ ਦਾ ਹਾਰਦਿਕ ਧੰਨਵਾਦ ਕਰਦੇ ਹਾਂ, ਜਿਨ੍ਹਾਂ ਤਿੰਨ ਦਿਨ ਇਸ ਪੇਸ਼ਕਾਰੀ ਨੂੰ ਵੇਖਿਆ. ਪੇਸ਼ਕਾਰੀ ਦੇ ਰੀਵਿਊ ਕੀਤੇ ਅਤੇ ਅਗਲੀਆਂ ਪੇਸ਼ਕਾਰੀਆਂ ਲਈ ਮੁੱਲਵਾਨ ਸੁਝਾਅ ਦਿੱਤੇ. ਹਾਲਾਂਕਿ ਇਹ ਇੱਕ ਬਹੁਤ ਬੌਧਕ ਅਤੇ ਦਾਰਸ਼ਨਿਕ ਪੱਧਰ ਦੀ ਸਕਰਿਪਟ ਸੀ ਪਰ ਤਿੰਨੇ ਦਿਨ ਦੇ ਦਰਸ਼ਕਾਂ ਨੂੰ ਅਸੀਂ ਦਾਦ ਦੇਣਾ ਚਾਹਾਂਗੇ ਕਿ ਉਨ੍ਹਾਂ ਨੇ ਨਾਟਕ ਦੇ ਇੱਕ-ਇੱਕ ਸੰਵਾਦ ਨੂੰ ਸਮਝਿਆ ਅਤੇ ਹੁੰਗਾਰਾ ਭਰਿਆ. ਖਾਸ ਗੱਲ ਇਹ ਰਹੀ ਕਿ ਦਰਸ਼ਕ ਦੂਰੋਂ-ਦੂਰੋਂ ਇਹ ਪੇਸ਼ਕਾਰੀ ਵੇਖਣ ਆਏ.
ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਕਲਾ ਪਰਿਸ਼ਦ ਅਤੇ ਸੁਚੇਤਕ ਸਕੂਲ ਆਫ਼ ਐਕਟਿੰਗ ਦਾ ਉਨ੍ਹਾਂ ਦੇ ਬੇਸ਼ਕੀਮਤੀ ਸਹਿਯੋਗ ਲਈ.
ਸਾਡੇ ਕੋਲ ਇਸ ਨਾਟਕ ਲਈ ਕੋਈ ਸਪਾਂਸਰ ਨਹੀਂ ਸੀ. ਸੋ ਅਸੀਂ ਦਰਸ਼ਕਾਂ ਨੂੰ ਬੇਨਤੀ ਕੀਤੀ ਕਿ ਉਹ ਕਾਰਡ ਵਿੱਚ ਛਪੇ ਕਿਊ ਆਰ ਕੋਡ ਰਾਹੀਂ ਪੇਸ਼ਕਾਰੀ ਅਤੇ ਕਲਾਕਾਰਾਂ ਦੇ ਖਰਚੇ ਕੰਟਰੀਬਿਊਟ ਕਰਨ ਤੇ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ, ਦਰਸ਼ਕਾਂ ਨੇ ਸਾਡੇ ਸਾਰੇ ਖਰਚੇ ਪੂਰ ਦਿੱਤੇ. ਪੰਜਾਬੀ ਰੰਗਮੰਚ ਲਈ ਇਸ ਤੋਂ ਵਧੀਆ ਕੁੱਝ ਨਹੀਂ ਹੋ ਸਕਦਾ ਕਿ ਇਸ ਦੇ ਦਰਸ਼ਕ ਹੀ ਇਸ ਦੇ ਸਪਾਂਸਰ ਬਣ ਜਾਣ. ਅਸੀਂ ਤਹਿ ਦਿਲੋਂ ਇਹ ਸਹਿਯੋਗ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ ਕਰਦੇ ਹਾਂ.
ਨਿੱਜੀ ਤੌਰ 'ਤੇ ਇਹ ਮੇਰੇ ਲਈ ਇੱਕ ਭਾਵਨਾਤਮਕ ਅਨੁਭਵ ਰਿਹਾ ਕਿਉਂਕਿ ਇਸਪੇਸ਼ਕਾਰੀ ਦਾ ਮੈਨੂੰ ਪੂਰੇ ਨੌ ਸਾਲ ਇੰਤਜ਼ਾਰ ਕਰਨਾ ਪਿਆ. ਇੱਕ ਵਾਰ ਫੇਰ ਤੋਂ ਸਭ ਦਾ ਸ਼ੁਕਰੀਆ.
Click here to claim your Sponsored Listing.
Category
Contact the establishment
Website
Address
728/1 Sector 40-A
Chandigarh
160036