Hardeep Singh

Hardeep Singh

Share

15/10/2025

ਸ੍ਰੀ ਆਨੰਦਪੁਰ ਸਾਹਿਬ ਪੰਜਾਬ ਦਾ ਇਕ ਇਤਿਹਾਸਕ ਨਗਰ ਹੈ, ਸ਼ਿਵਾਲਿਕ ਅਤੇ ਕੰਢੀ ਬੀਤ ਦੀਆਂ ਪਹਾੜ੍ਹੀਆ ਨਾਲ ਘਿਰਿਆ ਹੋਇਆ ਇਹ ਇਲਾਕਾ ਹਿਮਾਚਲ ਬਾਰਡਰ ਨਾਲ ਜੁੜ੍ਹਿਆ ਹੋਇਆ, ਇਲਾਕੇ ਵਿਚ ਜਿਲ੍ਹਾ ਬਣਾਉਣ ਦੇ ਨਾਮ ਤੇ ਇੱਕ ਰਾਜਨੀਤੀ ਚਮਕਾਉਣ ਵਾਲਾ ਕਾਰਾ ਹੀ ਹੈ, ਬਜਾਏ ਇਸਨੂੰ ਜਿਲ੍ਹਾ ਬਣਾਉਣ ਦੇ ਇਸਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣਾ ਚਾਹੀਦਾ ਹੈ, ਜਿਲ੍ਹਾ ਬਣਾਉਣ ਨਾਲ ਇਸ ਇਲਾਕੇ ਦੀ ਖੂਬਸੂਰਤੀ ਅਤੇ ਇਤਿਹਾਸਕ ਪਛਾਣ ਉੱਤੇ ਮਨੁੱਖੀ ਦਬਾਓ ਵਧੇਗਾ, ਦੂਸਰੇ ਪਾਸੇ ਜਿਲ੍ਹਾ ਰੋਪੜ ਪਹਿਲਾਂ ਨਾਲੋਂ ਜ਼ਿਆਦਾ ਸੁੰਘੜ੍ਹ ਜਾਵੇਗਾ ਕਿਉਕਿ ਰੋਪੜ੍ਹ ਤੋਂ ਵੀ ਕੁਝ ਕਿਲੋਮੀਟਰ ਤੇ ਜਿਲ੍ਹਾ ਨਵਾਂਸ਼ਹਿਰ ਅਤੇ ਮੋਹਾਲੀ ਸ਼ੁਰੂ ਹੋ ਜਾਂਦਾ ਹੈ,
ਦੂਸਰਾ ਜਿਲ੍ਹਾ ਆਨੰਦ ਪੁਰ ਸਾਹਿਬ ਨਾਲ ਗੜ੍ਹਸ਼ੰਕਰ ਜੋੜ੍ਹ ਦੇਣਾ ਵੀ ਸਹੀ ਨਹੀਂ ਹੈ, ਗੜ੍ਹਸ਼ੰਕਰ ਤਹਿਸੀਲ ਲਈ ਸਭ ਤੋਂ ਨੇੜੇ ਦਾ ਜਿਲ੍ਹਾ ਨਵਾਂ ਸ਼ਹਿਰ ਹੀ ਬਚਦਾ ਹੈ, ਆਨੰਦਪੁਰ ਸਾਹਿਬ ਗੜ੍ਹਸ਼ੰਕਰ ਤੋਂ 45 ਕਿਲੋਮੀਟਰ ਦੂਰ ਰਹਿ ਜਾਂਦਾ ਹੈ, ਸੋ ਹੁਸ਼ਿਆਰਪੁਰ ਦੇ ਬਰਾਬਰ ਹੀ ਇਹ ਦੂਰੀ ਰਹਿ ਜਾਂਦੀ ਹੈ ਅੱਤੇ ਆਵਾਜਾਈ ਦੇ ਸਾਧਣ ਵੀ ਢੁੱਕਵੇ ਨਹੀਂ ਹਨ
ਸੋ ਆਨੰਦ ਪੁਰ ਸਾਹਿਬ ਨੂੰ ਇੱਕ ਜਿਲ੍ਹੇ ਦੀ ਥਾਂ ਇੱਕ ਇਤਿਹਾਸਕ ਪਵਿੱਤਰ ਸ਼ਹਿਰ ਵਾਂਗ ਖੜ੍ਹਾ ਕਰਨਾ ਚਾਹੀਦਾ ਹੈ, ਜਿੱਥੇ ਸੁਪਰੀਮ ਕੇਂਦਰ ਸਿਰਫ ਤਖ਼ਤ ਕੇਸਗੜ੍ਹ ਸਾਹਿਬ ਹੋਣਾ ਚਾਹੀਦਾ ਹੈ, ਜਿਲ੍ਹਾ ਬਣਨ ਨਾਲ ਇੱਥੇ ਬੇ ਲੌੜ ਦੀ ਭੀੜ ਵੀ ਵੱਧ ਜਾਵੇਗੀ ਸੋ ਸਰਕਾਰ ਨੂੰ ਇਸ ਨਗਰ ਨੂੰ ਜਿਲ੍ਹਾ ਬਣਾਉਣ ਤੋਂ ਬਚਣਾ ਚਾਹੀਦਾ ਹੈ,, ਜਿਲ੍ਹਾ ਬਣਾਉਣ ਦਾ ਖਰਚਾ ਲੱਗਭਗ 500 ਕਰੋੜ ਹੁੰਦਾ ਹੈ ਉਹ ਖਰਚਾ ਵੈਸੇ ਹੀ ਇਸ ਨਗਰ ਅਤੇ ਆਸ ਪਾਸੇ ਦੇ ਇਲਾਕੇ ਤੇ ਖਰਚ ਕਰ ਦੇਣਾ ਚਾਹੀਦਾ ਹੈ
ਹਿਮਾਚਲ ਵਿਚ ਊਨਾ ਵਿਚ ਇਕ ਹਵਾਈ ਅੱਡਾ ਬਣਾਉਣ ਦਾ ਪ੍ਰਪੋਜਲ ਹੈ, ਪੰਜਾਬ ਤੇ ਹਿਮਾਚਲ ਸਰਕਾਰਾਂ ਨੂੰ ਅਨੰਦਪੁਰ ਸਾਹਿਬ ਲਾਗੇ ਹਿਮਾਚਲ ਅਤੇ ਪੰਜਾਬ ਦੇ ਸਰਹੱਦੀ ਖੇਤਰ ਵਿਚ ਅਜਿਹਾ ਪ੍ਰੋਜੈਕਟ ਲਾਉਣ ਦਾ ਵਿਚਾਰ ਕਰਨਾ ਚਾਹੀਦਾ ਹੈ, ਕਿਉਂਕਿ ਜੇਕਰ ਕਲਮੇ ਮੌੜ ਤੋਂ ਅੱਗੇ ਭਲਾਣ ਅਤੇ ਸੰਤੋਖਗੜ ਵਿਚਾਲੇ ਅਜਿਹਾ ਕੁਝ ਬਣਦਾ ਹੈ ਤਾਂ ਹਿਮਾਚਲ ਦੇ ਸਨਅਤੀ ਖੇਤਰ ਨੂੰ ਵੀ ਇਸਦਾ ਫਾਇਦਾ ਮਿਲੇਗਾ ਅਤੇ ਆਨੰਦਪੁਰ ਸਾਹਿਬ ਆਉਣ ਵਾਲਿਆ ਲਈ ਵੀ ਸੌਖਾ ਹੋ ਜਾਵੇਗਾ, ਜੇਕਰ ਮੋਹਾਲੀ ਵਿਚ ਪੰਜਾਬ ਅਤੇ ਹਰਿਆਣੇ ਦਾ ਸਾਂਝਾ ਪ੍ਰੋਜੈਕਟ ਲੱਗ ਸਕਦਾ ਹੈ ਤਾਂ ਇਸ ਖੇਤਰ ਵਿਚ ਅਜਿਹਾ ਉਪਰਾਲਾ ਹੋ ਜਾਵੇ ਤਾਂ ਕੰਢੀ ਬੀਤ ਖੇਤਰ ਨੂੰ ਇਸਦਾ ਬਹੁਤ ਫਾਇਦਾ ਹੋਵੇਗਾ ਅਤੇ ਪੰਜਾਬ ਅਤੇ ਹਿਮਾਚਲ ਦੀ ਅੱਧੀ ਅਬਾਦੀ ਨੂੰ ਇਸ ਖੇਤਰ ਰਾਹੀਂ ਫਾਇਦਾ ਮਿਲੇਗਾ

23/10/2024

ਪਰਾਲੀ ਨੂੰ ਅੱਗ ਲਾਉਣ ਤੇ ਸਰਕਾਰ ਵੱਲੋਂ 5000 ਰੁਪਏ ਦਾ ਚਲਾਨ , ਕਾਸ਼ ਕਿਸਾਨਾਂ ਨੂੰ ਮੰਡੀਆਂ ਵਿੱਚ ਖੱਜਲ ਖਵਾਰ ਹੋਣ ਤੇ ਵੀ ਕੋਈ ਚਲਾਨ ਹੁੰਦਾ 😢😢

Want your public figure to be the top-listed Public Figure in Barnala?
Click here to claim your Sponsored Listing.

Category

Telephone

Website

Address


Barnala