GagBani

GagBani

Share

04/14/2026

ਬੇਅਦਬੀ
#ਗੱਗਬਾਣੀ

ਹੋਰ ਥਾਂ ਫ਼ਸਿਆ ਕੀਲਾ ਐਵੇਂ ਪਈ ਅਕੜਾਈ ਧੋਣ ਏ
ਜੇ ਮੈਂ ਆਖਾਂ ਬੇਅਦਬੀ ਦੇ ਮਸਲੇ ਪਿੱਛੇ ਕੋਣ ਏ।

ਘੜੇ ਤੋਂ ਕੌਲਾ ਚੱਕ’ਤਾ ਜੇ ਤਾਂ ਸਭ ਨੂੰ ਪਿੱਸੂ ਪੈ ਜਾਣੇ ਨੇ
ਮਰਮਰੀ ਬੁੱਚੜਖਾਨੇ ਜਿਹੜੇ, ਇੱਕੋ ਬੁੱਲ੍ਹੇ ਢਹਿ ਜਾਣੇ ਨੇ।

ਇਹ ਜੋ ਸੋਨਾ ਕੰਧੀਂ ਜੜਿਆ, ਭਾਗੋ ਦਾ ਦਸਵੰਧ ਏ, ਕੀ ਏ
ਪੈਰੋਕਾਰਾਂ, ਠੇਕੇਦਾਰਾਂ ਮਿਲਕੇ ਪਾਇਆ ਗੰਦ ਏ, ਕੀ ਏ।

ਸਿੱਖਾਂ ਕੋਲ਼ੋਂ ਖੋਹ ਕੇ ਸਿੱਖੀ, ਪੰਜ ਕੱਕਾਰੀਂ ਵੰਡ ਦਿੱਤੀ ਏ
ਜਿਹੜੇ ਰੰਗ ਦੇ ਦਾਗ ਪਏ ਸੀ, ਓਸੇ ਰੰਗ ਵਿੱਚ ਰੰਗ ਦਿੱਤੀ ਏ।

ਹਰਲ-ਹਰਲ ਪਏ ਕਰਦੇ ਭਾਗੋ, ਦੇਹ ਨਾਨਕ ਨੂੰ ਧੂਹੀ-ਖਿੱਚ੍ਹੀ
ਕੁੱਤੇ ਭੌਂਕਣ, ਗਿੱਦੜ ਕਲੋਲਾਂ, ਗੋਲ੍ਹਕ ਗੁਰੂ ਹੈ, ਗੋਲ੍ਹਕ ਸਿੱਖੀ।

ਲਾਹਣਤ ਐਸੇ ਧਰਮ ਦੇ ਜਿਹੜਾ ਭਾਈਆਂ ਨਾਲੋਂ ਭਾਈ ਵੰਡੇ
ਨਸਲਾਂ ਅੰਨ੍ਹੀਆਂ ਕਰਦੀ ਜਿਹੜੀ, ਖ਼ਲਕਤ ਵਿੱਚ ਦਵਾਈ ਵੰਡੇ।

ਗਊ ਮੂਤਰ ਨੂੰ ਅੰਮ੍ਰਿਤ ਜਾਣੋ, ਲਿੱਦ ਜਾਣੋ ਪ੍ਰਸ਼ਾਦ ਗੁਰੂ ਦਾ
ਮੀਂਗਣਾਂ ਜਾਣੋ ਲੈਚੀਦਾਣਾ, ਬੂੰਦੀ ਹੱਗਦਾ ਬਾਜ਼ ਗੁਰੂ ਦਾ।

ਧਰਮ ਦੇ ਨਾਂ ‘ਤੇ ਵੇਚੀ ਜਾਵੋ, ਹੱਗਿਆ-ਮੂਤਿਆ ਕੂੜ-ਕਬਾੜਾ
ਸੱਤ ਬਚਨ ਕਹਿ ਛਕ ਲੈਂਦੇ ਨੇ, ਜੋ ਵੀ ਹੋਵੇ ਚੰਗਾ ਮਾੜਾ।

ਪਰਿਵਾਰ ਵਿਛੋੜੇ ਦੇ ਨਾਂ ਉੱਤੇ, ਪਾਲ਼ ਰਹੇ ਪਰਿਵਾਰ ਨੇ ਜਿਹੜੇ
ਕਤਲ ਜਿਨ੍ਹਾਂ ਕੀਤੇ ਸ਼ਹਿਜ਼ਾਦੇ, ਆਹੀ ਜੱਥੇਦਾਰ ਨੇ ਜਿਹੜੇ।

ਗੋਬਿੰਦ ਸਿੰਘ ਜੇ ਆ ਜਾਵੇ ਤੇ, ਏਹਨਾਂ ਦੇ ਢਿੱਡ ਪਾੜੂ ਪਹਿਲਾਂ
ਸਣੇ ਗੋਲ੍ਹਕਾਂ ਗੁਰੂਦੁਆਰੇ, ਕਥਾਵਾਚਕਾਂ ਸਾੜੂ ਪਹਿਲਾਂ।

ਜਿਨ੍ਹਾਂ ਮਸੰਦਾਂ ਗੰਦ ਪਾਇਆ ਏ, ਲੱਗੂ ਇਹਨਾਂ ‘ਤੇ ਝਾੜੂ ਪਹਿਲਾਂ
ਪੂਛਾਂ ਭਾਵੇਂ ਰਹਿ ਵੀ ਜਾਵਣ, ਲਾਹ ਕੇ ਸੁੱਟਣਾ ਨਾੜੂ ਪਹਿਲਾਂ।

ਵਿਭਚਾਰ ਆਚਾਰ ਹੋ ਗਿਆ, ਨਸ਼ਿਆਂ ਦਾ ਪਏ ਕਰਨ ਵਪਾਰ
ਕੀਹਦੇ ਪਿਓ ਦੀ ਕਿਹੜੀ ਸਿੱਖੀ, ਕੀਹਦੀ ਮਾਂ ਦੇ ਪੰਜ ਕੱਕਾਰ।

ਕੰਧਾਂ ਉੱਤੇ ਸੋਨਾ ਜੜਿਆ, ਮਰਮਰ ਲਿਸ਼ਕਾਂ ਮਾਰ ਰਿਹਾ ਏ
ਏਥੋਂ ਈ ਨਾਨਕ ਮੁੜਿਆ ਸੀ ਇਹ ਭਾਗੋ ਦਾ ਦਰਬਾਰ ਰਿਹਾ ਏ।

ਏਤੀ ਮਾਰ ਪਈ ਕੁਰਲਾਣੇ, ਤੈਂ ਕੀ ਦਰਦ ਨਾ ਆਇਆ
ਗੂੰਗੇ ਹੋ ਗਏ ਪੰਜ ਪਿਆਰੇ, ਅੰਨ੍ਹੀ ਹੋ ਗਈ ਰਿਆਇਆ।

ਗੰਗਾ ਆਖੇ ਸੱਤਲੁਜ ਤਾਈਂ, ਕੀਰਤਪੁਰ ਵਸਾਇਆ ਕਾਹਤੋਂ
ਕੀ ਥੁੜ੍ਹਿਆ ਸੀ ਜੰਮਣ ਬਾਝੋਂ, ਅਲਹਿਦਾ ਪੰਥ ਚਲਾਇਆ ਕਾਹਤੋਂ?

ਚਿਲਮਾਂ ਵਿੱਚੋਂ ਪੀਣੀ ਛੱਡੀ, ਕੂੰਡੇ ਰਗੜੇ ਲਾਉਂਦੇ ਪਏ ਓ
ਭੰਗ ਤਮਾਖੂ ਇੱਕੋ ਈ ਏ, ਵੱਖਰਾ ਕੀ ਸਮਝਾਉਂਦੇ ਪਏ ਓ?

ਜੇ ਕੋਈ ਜ਼ਰਦਾ ਲਾ ਲੈਂਦਾ ਏ, ਜੇ ਕੋਈ ਬੀੜੀ ਪੀ ਲੈਂਦਾ ਏ
ਆਪੇ ਅਪਣੇ ਫੇਫੜੇ ਗਾਲ਼ੂ, ਤ੍ਹਾਡਾ ਦੱਸੋ ਕੀ ਲੈਂਦਾ ਏ।

ਅਕਲ ਕਰੋ ਕੁੱਝ ਖ਼ਾਲਸਿਓ ਵੇ, ਮਾੜੀ ਮੋਟੀ ਹਵਾ ਲਵਾਓ
ਦੁਨੀਆਂ ਕਿੱਥੋਂ ਕਿੱਥੇ ਪੁੱਜ ਗਈ, ਕੰਦਰਾਂ ਵਿੱਚੋਂ ਬਾਹਰ ਤੇ ਆਓ।

ਬੇਅਦਬੀ ਕੋਈ ਮੁੱਦਾ ਨਹੀਂ ਏ, ਬੇਅਦਬੀ ਹਥਿਆਰ ਹੈ ਮਾਰੂ
ਲੋਕਾਂ ਦੇ ਸਿਰ ਮਗਰੋਂ ਪਾਟੂ, ਪਹਿਲਾਂ ਤੁਹਾਡੇ ਢੂਹੇ ਪਾੜੂ।

ਐਵੇਂ ਚੀਕ ਚਿਹਾੜਾ ਪਾਇਆ, ਹਾਏ ਓਏ ਸਾਡੇ ਅੰਗ ਗੁਰੂ ਦੇ
ਪੜ੍ਹ ਲਓ, ਮਰ ਲਓ, ਚਰਚਾ ਕਰ ਲਓ, ਬਹਿ ਵੀ ਜਾਓ ਸੰਗ ਗੁਰੂ ਦੇ।

ਅਦਬ ਦੇ ਨਾਂ ‘ਤੇ ਨਾਲ਼ ਤੁਹਾਡੇ ਰਿਹਾ ਪੁਜਾਰੀ ਝੇਡਾਂ ਕਰਦਾ
ਕਾਲ਼ੇ ਕਾਂਵਾਂ ਚਿੱਟੇ ਕਰਦਾ, ਊਠਣੀਆਂ ਨੂੰ ਭੇਡਾਂ ਕਰਦਾ।

ਹਿੰਮਤ ਹੈ ਤਾਂ ਏਸ ਪੁਜਾਰੀ ਲਾਣੇ ਦਾ ਕੋਈ ਸੋਧਾ ਲਾਓ
ਗੋਲ੍ਹਕ ਉੱਤੋਂ ਲਾਹ ਕੇ ਉਹਨੂੰ, ਤੱਤੀ ਤਵੀ ‘ਤੇ ਸੇਕ ਲਵਾਓ।

ਕਲਗੀਧਰ ਤੋਂ ਲੈ ਥਾਪੜਾ, ਜ਼ਾਲਮ ਦੇ ਨਾਲ਼ ਮੱਥਾ ਲਾਓ
ਜਾਣਾ ਬਹੁਤੀ ਦੂਰ ਨਹੀਂ ਪੈਣਾ, ਥਾਣੇਦਾਰ ਹੀ ਘੇਰ ਵਿਖਾਓ।

ਐਵੇਂ ਚੂਲ਼ਾਂ ਕੱਸੀ ਜਾਂਦੇ, ਢਿੱਲੀ ਅਪਣੀ ਦੌਣ ਏ
ਹਾਏ ਬੇਅਦਬੀ, ਹਾਏ ਬੇਅਦਬੀ, ਪਾਇਆ ਪਿੱਟਣ ਰੋਣ ਏ।

ਹੋਰ ਥਾਂ ਫ਼ਸਿਆ ਕੀਲਾ ਐਵੇਂ ਪਈ ਅਕੜਾਈ ਧੋਣ ਏ
ਜੇ ਮੈਂ ਆਖਾਂ ਬੇਅਦਬੀ ਦੇ ਮਸਲੇ ਪਿੱਛੇ ਕੋਣ ਏ।

ਇਹ ਜੋ ਰਹਿਤ ਮਰਿਆਦਾ ਹੈ ਨਾ, ਸਭ ਸਿਆਪਿਆਂ ਦੀ ਜੜ੍ਹ ਇਹੋ ਹੈ
ਗੁਰੂ ਮਾਨਿਓ ਗਰੰਥ ਜੋ ਕਹਿੰਦੇ, ਸਭ ਤੋਂ ਵੱਡੀ ਫੜ੍ਹ ਇਹੋ ਹੈ।
#ਗੱਗਬਾਣੀ

03/27/2026

ਇਹ ਮੁੱਛਾਂ
ਐਵੇਂ ਨਹੀਂ ਖੜ੍ਹੀਆਂ

ਇਹਨਾਂ ਮੁੱਛਾਂ ਨੇ
ਮੁੱਛਾਂ ਵਾਲਿਆਂ ਦੀ
ਮੁੱਛ ਨੀਵੀਂ ਕੀਤੀ ਹੈ

ਪੱਗਾਂ ਵਾਲਿਆਂ ਦੀ
ਪੱਗ ਗੁਣੀਏ ਵਿੱਚ ਕੀਤੀ ਹੈ

ਧੌਣ ਵਿੱਚ ਕੀਲੇ ਵਾਲਿਆਂ ਦਾ
ਕੁੱਬ ਸਿੱਧਾ ਕੀਤਾ ਹੈ

ਇਹਨਾਂ ਮੁੱਛਾਂ ਨੇ
ਨਾਨਕ ਦੇ ਸਿਰ ‘ਤੋਂ “ਪੱਗ” ਲਾਹ ਕੇ
ਜੋਟੀ ਪਾਈ ਹੈ।

ਇਹਨਾਂ ਮੁੱਛਾਂ ਨੇ
ਉੱਚ ਦੇ ਪੀਰ ਨੂੰ
ਮਾਛੀਵਾੜੇ ਦੇ ਜੰਗਲਾਂ ‘ਚੋਂ ਲੱਭ ਕੇ
ਜ਼ਫ਼ਰਨਾਮਾ ਲਿਖਣਾ ਸਿਖਾਇਆ ਹੈ।

ਇਹਨਾਂ ਮੁੱਛਾਂ ਨੇ
ਰਾਵੀ ਦੇ ਗਰਭ ‘ਚੋਂ ਕੱਢ ਕੇ
ਅਰਜਣ ਦੇਵ ਦੀ ਪੋਸਟਮਾਰਟਮ ਰਿਪੋਰਟ
ਜਨਤਕ ਕੀਤੀ ਹੈ।

ਇਹਨਾਂ ਮੁੱਛਾਂ ਨੇ
ਲੁਬਾਣਿਆਂ ਦੇ ਮੱਖਣ ਦੀ
ਬਾਈਵੀਂ ਮੰਜੀ ਨਾਲ਼ ਹੋਈ
ਗਿਟਮਿਟ ਨੰਗੀ ਕੀਤੀ ਹੈ।

ਇਹਾਨਾਂ ਮੁੱਛਾਂ ਨੇ
ਲੱਕ ਨਾਲੋਂ ਝਾੜੂ ਲਾਹ ਕੇ
ਬ੍ਰਾਹਮਣਵਾਦ ਦੀ ਹਿੱਕ ‘ਤੇ
ਰੰਬੀ ਨਾਲ਼
ਰਮੈਣ ਲਿਖੀ ਹੈ

ਸਥਾਪਤੀ ਦੇ ਮੱਥੇ ‘ਤੇ
ਤਿਊੜੀਆਂ ਦੀ ਛਾਪ ਛੱਡੀ ਹੈ।

ਇਹਨਾਂ ਮੁੱਛਾਂ ਨੇ ਬਦਲਿਆ ਹੈ
ਸ਼ਰਾਪ ਨੂੰ
ਵਰਦਾਨ ਵਿੱਚ
ਨਜ਼ਮ ਨੂੰ
ਨਿਜ਼ਾਮ ਵਿੱਚ
ਆਗਾਜ਼ ਨੂੰ
ਅੰਜਾਮ ਵਿੱਚ
ਸੰਗ ਨੂੰ
ਸੰਗਰਾਮ ਵਿੱਚ
ਕਰਬ ਨੂੰ
ਕੁਰਬਾਨ ਵਿੱਚ
ਇਹ ਮੁੱਛਾਂ ਕਿਤੇ ਐਵੇਂ ਨਹੀਂ ਖੜ੍ਹੀਆਂ।

ਇਹਨਾਂ ਮੁੱਛਾਂ ਨੇ
ਖੜ੍ਹੀਆਂ ਹੋਣ ਲਈ
ਮਹਾਰਾਜੇ ਦੇ ਹਰਮ ਵਿੱਚ
ਫੁੱਫੀਆਂ ਦੇ
ਅੰਗਵਸਤਰ ਨਹੀਂ ਘੱਲੇ

ਭੈਣਾਂ ਨਾਲ਼ ਲਾਵਾਂ ਲੈ ਕੇ
ਕਨੇਡਿਆਂ ਦੀ ਪੀ ਆਰ ਨਹੀਂ ਲਈ

ਇੱਕੋ ਪੁੱਤ ਵਿਆਹ ਕੇ
ਸਾਰਿਆਂ ਦੀ ਸਾਂਝੀ
ਜ਼ਮੀਨ ਨੂੰ
ਸਾਂਝੀ ਰੰਨ ਬਦਲੇ
ਮਾਂ ਦਾ ਲਕਬ ਨਹੀਂ ਦਿੱਤਾ।

ਇਹਨਾਂ ਮੁੱਛਾਂ ਨੇ
ਖੜ੍ਹੀਆਂ ਹੋਣ ਲਈ
ਖੜੋਤ ਤੋੜੀ ਹੈ
ਸਦੀਆਂ ਲੰਮੀ ਚੁੱਪ ਦਾ
ਅਨੁਵਾਦ ਹੈ ਇੱਹ ਮੁੱਛਾਂ।

ਇਹਨਾਂ ਮੁੱਛਾਂ ‘ਤੇ ਨਿੰਬੂ ਨਹੀਂ ਖੜ੍ਹਿਆ ਕਰਦੇ
ਜਦ ਵੀ ਖੜ੍ਹਦੇ ਨੇ
ਵਿਦਰੋਹੀ ਝੰਡੇ ਖੜ੍ਹਦੇ ਨੇ
ਜੋ ਲਹੂ ਭਿੱਜੀਆਂ ਬਗ਼ਾਵਤਾਂ ਦਾ
ਇਤਿਹਾਸ ਸਿਰਜਦੇ ਨੇ।
#ਗੱਗਬਾਣੀ

03/01/2026

ਪੁਲਿਸ ਤੁਹਾਨੂੰ ਅਪਰਾਧ ਤੋਂ ਬਚਾਉਣ ਲਈ ਮੌਜੂਦ ਨਹੀਂ ਹੈ: ਉਹ ਸਿਸਟਮ ਨੂੰ ਤੁਹਾਡੇ ਤੋਂ ਬਚਾਉਣ ਲਈ ਮੌਜੂਦ ਹਨ।"....ਮਿਸ਼ੇਲ ਫੂਕੌਲਟ

ਕਾਨੂੰਨ ਕਮਜ਼ੋਰਾਂ ਲਈ ਢਾਲ ਨਹੀਂ ਹੈ; ਇਹ ਇੱਕ ਹਥਿਆਰ ਹੈ ਜੋ ਤਾਕਤਵਰ ਆਪਣੀ ਹਿੰਸਾ ਨੂੰ ਕਾਨੂੰਨੀ ਮਾਨਤਾ ਦੇਣ ਲਈ ਵਰਤਦੇ ਹਨ।
ਜਾਰਜ ਜੈਕਸਨ
Naresh Kumari Bawa
fans

Want your public figure to be the top-listed Public Figure in Columbus?
Click here to claim your Sponsored Listing.

Category

Telephone

Address

Columbus, OH