Satnam singh Rattoke

Satnam singh Rattoke

Share

07/06/2025

Navneet Kumar ਗੋਪੀ ਜੀ ਦਾ ਚੋਣ ਮੈਨੀਫੈਸਟੋ ਪੱਤਰ ਅੱਜ ਜਾਰੀ ਕੀਤਾ ਗਿਆ ਮਿਤੀ 7 ਜੂਨ 2025 ਨੂੰ ਲੁਧਿਆਣਾ ਪੱਛਮੀ ਦੇ ਵੋਟਰਾਂ ਦੀ ਕਚਹਿਰੀ ਵਿੱਚ ਲੋਕਾਂ ਦੀ ਸੇਵਾ ਲਈ ਅਸੀ ਹਰ ਸਮੇਂ ਹਾਜਿਰ ਹਾਂ ਆਸ ਕਰਦੇ ਹਾਂ ਲੁਧਿਆਣਾ ਦੇ ਪੜ੍ਹੇ ਲਿਖੇ ਸੂਝਵਾਨ ਵੋਟਰਾਂ ਤੋਂ ਇਸ ਵਾਰੀ ਝੂਠੇ ਬਦਲਾਵ ਤੋ ਕਿਨਾਰਾ ਕਰਕੇ ਨਵਨੀਤ ਕੁਮਾਰ ਗੋਪੀ ਜੀ ਨੂੰ ਸੇਵਾ ਦਾ ਮੌਕਾ ਦਿਉਗੇ
#ਲੁਧਿਆਣਾ

Photos from Satnam singh Rattoke's post 28/05/2025

ਲੁਧਿਆਣਾ ਪੱਛਮੀ ਜ਼ਿਮਨੀ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਆਪਣੇ ਉਮੀਦਵਾਰ ਦਾ ਐਲਾਨ ਵਿਓਪਾਰ ਅਤੇ ਉਦਯੋਗ ਵਰਗ ਦੇ ਪ੍ਰਧਾਨ ਸ਼੍ਰੀ ਨਵਨੀਤ ਕੁਮਾਰ ਗੋਪੀ ਜੀ ਹੋਣਗੇ ਉਮੀਦਵਾਰ Navneet Kumar

Photos from Satnam singh Rattoke's post 24/05/2025

ਜ਼ਿਲ੍ਹਾ ਸੰਗਰੂਰ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅਹਿਮ ਮੀਟਿੰਗ, ਇਸਤਰੀ ਵਿੰਗ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ

ਸੰਗਰੂਰ, 24 ਮਈ () – ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅੱਜ ਜ਼ਿਲ੍ਹਾ ਸੰਗਰੂਰ ਵਿੱਚ ਇੱਕ ਮਹੱਤਵਪੂਰਨ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਦੀ ਅਗਵਾਈ ਬੀਬੀ ਰਜਿੰਦਰ ਕੌਰ ਜੈਤੋ(ਇਸਤਰੀ ਵਿੰਗ ਪੰਜਾਬ ਪਰਧਾਨ), ਪੀ ਏ ਸੀ ਮੈਬਰ ਬਹਾਦਰ ਸਿੰਘ ਭਸੌੜ, ਜਥੇਦਾਰ ਗੁਰਨੈਬ ਸਿੰਘ ਰਾਮਪੁਰਾ (ਜ਼ਿਲ੍ਹਾ ਪਰਧਾਨ ਸੰਗਰੂਰ),ਐਡਜੈਕਟਿਵ ਮੈਬਰ ਹਰਜੀਤ ਸਿੰਘ ਸਜੂਮਾਂ, ਸਤਿਨਾਮ ਸਿੰਘ ਰੱਤੌਕੇ (ਜ਼ਿਲ੍ਹਾ ਯੂਥ ਪਰਧਾਨ ਸੰਗਰੂਰ) ,ਮੀਤ ਪ੍ਰਧਾਨ ਹਰਵਿੰਦਰ ਸਿੰਘ ਜੈਜੀਆਂ (ਸੰਗਰੂਰ) ,ਸੁਖਵਿੰਦਰ ਸਿੰਘ ਸ਼ਹਿਰੀ ਪ੍ਰਧਾਨ (ਸੰਗਰੂਰ) ,ਕਰਮਜੀਤ ਕੌਰ ਪਾਪੜਾ ਜਰਨਲ ਸਕੱਤਰ ਪੰਜਾਬ ਇਸਤਰੀ ਵਿੰਗ ਵੱਲੋਂ ਕੀਤੀ ਗਈ ।

ਇਸ ਮੀਟਿੰਗ ਦੌਰਾਨ ਇਸਤਰੀ ਵਿੰਗ ਦੀ ਨਵੀਂ ਟੀਮ ਦੀ ਘੋਸ਼ਣਾ ਕੀਤੀ ਗਈ ਅਤੇ ਵੱਖ-ਵੱਖ ਪਦਾਂ ਉੱਤੇ ਨਿਯੁਕਤੀਆਂ ਕੀਤੀਆਂ ਗਈਆਂ। ਬੀਬੀ ਰਜਿੰਦਰ ਕੌਰ ਜੈਤੋ ਨੇ ਇਸ ਮੌਕੇ ਸਬ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਵਿਚ ਔਰਤਾਂ ਦੀ ਭੂਮਿਕਾ ਨਿਰਣਾਇਕ ਹੈ ਅਤੇ ਇਸਤਰੀ ਵਿੰਗ ਨੂੰ ਹੋਰ ਮਜ਼ਬੂਤ ਬਣਾਉਣ ਲਈ ਇਹ ਨਿਯੁਕਤੀਆਂ ਕੀਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਹਰ ਇਕ ਵਰਗ ਦੀ ਸ਼ਮੂਲੀਅਤ ਜ਼ਰੂਰੀ ਹੈ ਅਤੇ ਔਰਤਾਂ ਦੇ ਸਹਿਯੋਗ ਨਾਲ ਪਾਰਟੀ ਨਵੀਆਂ ਉਚਾਈਆਂ ਹਾਸਲ ਕਰੇਗੀ।
ਨਿਯਕੁਤੀਆਂ ÷
ਬੀਬੀ ਹਰਪਾਲ ਕੌਰ ਸੰਗਰੂਰ (ਜਰਨਲ ਸਕੱਤਰ ਪੰਜਾਬ ),
ਬੀਬੀ ਬਲਜੀਤ ਕੌਰ ਜਖੇਪਲ (ਜਿਲਾ ਪ੍ਰਧਾਨ ਸੰਗਰੂਰ),
ਬੀਬੀ ਦਵਿੰਦਰ ਕੌਰ ਮਹਾਂ ਸਿੰਘ ਵਾਲਾ (ਸੀਨੀਅਰ ਮੀਤ ਪ੍ਰਧਾਨ (ਸੰਗਰੂਰ),
ਬੀਬੀ ਸਿੰਦਰ ਕੌਰ ਸਿਹਾਲ (ਸੀਨੀਅਰ ਮੀਤ ਪ੍ਰਧਾਨ ਸੰਗਰੂਰ),
ਬੀਬੀ ਅਮਰਜੀਤ ਕੌਰ ਧਾਦਰਾਂ (ਮੀਤ ਪ੍ਰਧਾਨ ਸੰਗਰੂਰ ),
ਬੀਬੀ ਗੁਰਜੀਤ ਕੌਰ ਪਾਟਿਆਵਾਲੀ (ਮੀਤ ਪ੍ਰਧਾਨ ਸੰਗਰੂਰ),
ਬੀਬੀ ਕਰਮਜੀਤ ਕੌਰ ਰੱਤੋਕੇ (ਮੀਤ ਪ੍ਰਧਾਨ ਸੰਗਰੂਰ),
ਬੀਬੀ ਜਸਵਿੰਦਰ ਕੌਰ ਦਿੜਬਾ (ਮੀਤ ਪ੍ਰਧਾਨ ਸੰਗਰੂਰ),
ਬੀਬੀ ਸੁਖਵੀਰ ਕੌਰ ਸੁਨਾਮ (ਜਰਨਲ ਸਕੱਤਰ ਸੰਗਰੂਰ),
ਬੀਬੀ ਹਰਜਿੰਦਰ ਕੌਰ ਗੰਡੂਆਂ (ਜਰਨਲ ਸਕੱਤਰ ਸੰਗਰੂਰ),
ਬੀਬੀ ਸਰਬਜੀਤ ਕੌਰ ਖਡਿਆਲੀ (ਜਰਨਲ ਸਕੱਤਰ ਸੰਗਰੂਰ),
ਬੀਬੀ ਪਰਮਜੀਤ ਕੌਰ ਖਡਿਆਲੀ (ਜਰਨਲ ਸਕੱਤਰ ਸੰਗਰੂਰ),ਬੀਬੀ ਮਨਜੀਤ ਕੌਰ ਲਹਿਲ ਕਲਾਂ (ਜਰਨਲ ਸਕੱਤਰ ਸੰਗਰੂਰ),
ਬੀਬੀ ਬਲਜੀਤ ਕੌਰ ਸਤੌਜ (ਜਰਨਲ ਸਕੱਤਰ ਸੰਗਰੂਰ),
ਬੀਬੀ ਬੇਅੰਤ ਕੌਰ ਸਤੌਜ (ਜਥੇਬੰਦਕ ਸਕੱਤਰ ਸੰਗਰੂਰ ),
ਬੀਬੀ ਕਰਮਜੀਤ ਕੌਰ ਸੰਗਤਪੁਰਾ (ਜਥੇਬੰਦਕ ਸਕੱਤਰ ਸੰਗਰੂਰ),
ਬੀਬੀ ਕਿਰਨਜੀਤ ਕੌਰ ਕਾਹਨਗੜ (ਜਥੇਬੰਦਕ ਸਕੱਤਰ ਸੰਗਰੂਰ),
ਬੀਬੀ ਰਾਜਵੀਰ ਕੌਰ ਦਿਆਲਗੜ (ਜਥੇਬੰਦਕ ਸਕੱਤਰ ਸੰਗਰੂਰ),
ਬੀਬੀ ਕਿਰਨਜੀਤ ਕੌਰ ਜਖੇਪਲਵਾਸ (ਜਥੇਬੰਦਕ ਸਕੱਤਰ ਸੰਗਰੂਰ),
ਬੀਬੀ ਮਨਜੀਤ ਕੌਰ ਡਸਕਾ (ਜਥੇਬੰਦਕ ਸਕੱਤਰ ਸੰਗਰੂਰ,
ਬੀਬੀ ਅਮਨਦੀਪ ਕੌਰ ਸਿਹਾਲ (ਜਥੇਬੰਦਕ ਸਕੱਤਰ ਸੰਗਰੂਰ),
ਬੀਬੀ ਹਰਜਿੰਦਰ ਕੌਰ ਤੋਲਾਵਾਲ (ਜਥੇਬੰਦਕ ਸਕੱਤਰ ਸੰਗਰੂਰ),
ਬੀਬੀ ਮਨਜੀਤ ਕੌਰ ਖਡਿਆਲੀ ਆਦਿ ਬੀਬੀਆਂ ਨੂੰ ਅਹਿਮ ਜੁੰਮੇਵਾਰੀਆਂ ਦਿੱਤੀਆਂ ਗਈਆ ਤੇ ਨਿਯਕੁਤੀ ਪੱਤਰ ਦਿੱਤੇ ਗਏ ।

ਆਖ਼ਰ 'ਤੇ, ਸਾਰੇ ਆਗੂਆਂ ਨੇ ਇਕਜੁੱਟ ਹੋ ਕੇ ਪਾਰਟੀ ਨੂੰ ਨਵੀਂ ਰਾਹ ਲੈ ਕੇ ਜਾਣ ਦਾ ਸੰਕਲਪ ਕੀਤਾ ਅਤੇ ਕਿਹਾ ਕਿ ਪੰਥਕ ਅਸੂਲਾਂ ਤੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪੰਜਾਬ ਦੀ ਆਵਾਜ਼ ਬਣੇਗਾ।

18/05/2025

ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ|

13/05/2025

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਮਨਮੋਹਨ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ ਵਿੱਚ ਲਗਾਉਣ ਦੇ ਫੈਸਲੇ ਦਾ ਸਖ਼ਤ ਵਿਰੋਧ

ਅੰਮ੍ਰਿਤਸਰ, 14 ਮਈ (): 6 ਜੂਨ ਦੇ ਇਤਿਹਾਸਕ ਅਤੇ ਦਰਦਨਾਕ ਦਿਨ ਨੂੰ ਯਾਦ ਕਰਦਿਆਂ ਸਿੱਖ ਕੌਮ ਇੱਕ ਵਾਰ ਫਿਰ 1984 ਦੀ ਘਟਨਾ ਨੂੰ ਲੈ ਕੇ ਮਨ ਹੀ ਮਨ ਚੁਰ ਹੋ ਜਾਂਦੀ ਹੈ। 1 ਜੂਨ ਤੋਂ 6 ਜੂਨ 1984 ਤੱਕ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਇਆ ਭਾਰੀ ਹਮਲਾ, ਜਿਸ ਨੂੰ "ਆਪਰੇਸ਼ਨ ਬਲੂ ਸਟਾਰ" ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਇੱਕ ਨਾ ਮਿਟਣ ਵਾਲਾ ਦਾਗ ਹੈ ਜੋ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।

ਇਸ ਦਿਨ ਨੂੰ ਯਾਦ ਕਰਦੇ ਹੋਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਦੀ ਮੀਟਿੰਗ ਵਿੱਚ ਲਿਆ ਗਿਆ ਇਹ ਫੈਸਲਾ ਕਿ ਕਾਂਗਰਸ ਪਾਰਟੀ ਦੇ ਪੂਰਵ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ ਵਿੱਚ ਲਗਾਈ ਜਾਵੇ, ਸਿੱਖ ਕੌਮ ਦੇ ਮਨੋ-ਭਾਵਨਾਵਾਂ ਨਾਲ ਖਿਲਵਾੜ ਹੈ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਵੱਲੋਂ ਇਸ ਫੈਸਲੇ ਦਾ ਸਖ਼ਤ ਵਿਰੋਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ, "ਮਨਮੋਹਨ ਸਿੰਘ ਕਾਂਗਰਸ ਪਾਰਟੀ ਨਾਲ ਸਬੰਧਤ ਰਹੇ ਹਨ, ਜਿਸ ਪਾਰਟੀ ਨੇ 1984 ਵਿੱਚ ਸਿੱਖਾਂ ਉੱਤੇ ਹਮਲਾ ਕਰਵਾਇਆ। ਅਜਿਹੇ ਵਿਅਕਤੀ ਦੀ ਤਸਵੀਰ ਸਿੱਖ ਇਤਿਹਾਸਕ ਅਜਾਇਬ ਘਰ ਵਿੱਚ ਲਾਉਣਾ, ਸਿਰਫ਼ ਸ਼ਹੀਦਾਂ ਦੀ ਬੇਅਦਬੀ ਨਹੀਂ, ਸਗੋਂ ਸਾਰੀ ਸਿੱਖ ਕੌਮ ਦੀ ਅਪਮਾਨਨਾ ਹੈ।"

ਇਮਾਨ ਸਿੰਘ ਮਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਇਸ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ ਅਤੇ ਕਾਂਗਰਸ ਪਾਰਟੀ ਦਾ ਪੂਰਨ ਬਾਈਕਾਟ ਕਰਕੇ ਸਿੱਖ ਕੌਮ ਦੇ ਇਤਿਹਾਸ ਤੇ ਅਸੂਲਾਂ ਦੀ ਰੱਖਿਆ ਕੀਤੀ ਜਾਵੇ।

ਉਨ੍ਹਾਂ ਅੱਗੇ ਕਿਹਾ ਕਿ ਜੇਕਰ ਇਹ ਤਸਵੀਰ ਲਗਾਈ ਗਈ ਤਾਂ ਇਹ ਸਿੱਖ ਧਰਮਿਕ ਮਰਿਆਦਾ ਦੇ ਉਲਟ ਹੋਵੇਗਾ ਅਤੇ ਕੌਮ ਦੇ ਜਜ਼ਬਾਤਾਂ ਨੂੰ ਠੇਸ ਪਹੁੰਚੇਗੀ। ਸਿੱਖ ਕੌਮ ਕਦੇ ਵੀ ਆਪਣੇ ਸ਼ਹੀਦਾਂ ਦੀ ਕੁਰਬਾਨੀ ਨੂੰ ਵਿਸਾਰ ਨਹੀਂ ਸਕਦੀ।

Photos from Satnam singh Rattoke's post 09/05/2025

ਅਮਨ ਲਈ ਮਾਰਚ, ਜੰਗ ਦਾ ਵਿਰੋਧ – ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸੰਗਰੂਰ ’ਚ ਵਿਸ਼ਾਲ ਮਾਰਚ

ਸੰਗਰੂਰ, 9 ਮਈ ():
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅੱਜ ਸੰਗਰੂਰ ਵਿੱਚ ਜੰਗ ਦੇ ਖ਼ਿਲਾਫ਼ ਅਤੇ ਅਮਨ ਲਈ ਵਿਸ਼ਾਲ ਮਾਰਚ ਕੱਢਿਆ ਗਿਆ। ਇਹ ਮਾਰਚ ਮਹਿਲ ਮੁਬਾਰਕ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਪਟਿਆਲਾ ਚੌਕ ਤੱਕ ਗਿਆ, ਜਿਸ ਵਿੱਚ ਸੈਂਕੜੇ ਦੀ ਗਿਣਤੀ ਵਿੱਚ ਲੋਕਾਂ ਨੇ ਭਾਗ ਲਿਆ। ਹੱਥਾਂ ਵਿੱਚ ਅਮਨ ਦੇ ਨਾਅਰਿਆਂ ਵਾਲੇ ਬੈਨਰ ਅਤੇ ਪੋਸਟਰ ਫੜੇ ਹੋਏ ਲੋਕਾਂ ਨੇ ਜੰਗ ਦੀ ਵਿਰੋਧੀ ਗੂੰਜ ਉਠਾਈ ਅਤੇ ਭਾਈਚਾਰੇ ਤੇ ਸ਼ਾਂਤੀ ਦੀ ਪਹਰਦਾਰੀ ਦਾ ਸੰਦੇਸ਼ ਦਿੱਤਾ।

ਮਾਰਚ ਦੌਰਾਨ ਪਾਰਟੀ ਦੇ ਸੀਨੀਅਰ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਇੱਕ ਜਲੰਤਾ ਇਲਾਕਾ ਹੈ, ਜਿੱਥੇ ਜੰਗ ਦੀਆਂ ਚਿੰਗਾਰੀਆਂ ਨੇ ਇਤਿਹਾਸਕ ਤੌਰ ’ਤੇ ਭਾਰੀ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜੰਗ ਦੀ ਗੱਲ ਕਰਨਾ ਨਾ ਸਿਰਫ਼ ਅਮਨ ਦੇ ਦਿਸ਼ਾ ਵਿਰੁੱਧ ਹੈ, ਬਲਕਿ ਇਹ ਆਮ ਲੋਕਾਂ ਦੀ ਜਾਨ-ਮਾਲ ਲਈ ਵੀ ਖ਼ਤਰਾ ਹੈ।

ਆਗੂਆਂ ਨੇ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਰ ਹਾਲਤ ਵਿੱਚ ਜੰਗ ਦਾ ਵਿਰੋਧ ਕਰਦਾ ਹੈ ਅਤੇ ਅਮਨ ਸਥਾਪਨਾ ਲਈ ਕਿਸੇ ਵੀ ਪੱਧਰ ਤੇ ਯਤਨ ਕਰਨ ਨੂੰ ਤਿਆਰ ਹੈ। ਉਨ੍ਹਾਂ ਸਰਕਾਰਾਂ ਨੂੰ ਵੀ ਅਪੀਲ ਕੀਤੀ ਕਿ ਰਾਜਨੀਤਕ ਲਾਭ ਲਈ ਜੰਗੀ ਮਾਹੌਲ ਨਾ ਬਣਾਇਆ ਜਾਵੇ, ਕਿਉਂਕਿ ਇਹ ਕਿਸੇ ਵੀ ਹਾਲਤ ਵਿੱਚ ਲੋਕਾਂ ਦੇ ਹਿੱਤ ’ਚ ਨਹੀਂ।

ਮਾਰਚ ਵਿੱਚ ਨੌਜਵਾਨਾਂ ਦੀ ਭਾਰੀ ਭਾਗੀਦਾਰੀ ਨੇ ਦੱਸ ਦਿੱਤਾ ਕਿ ਪੰਜਾਬ ਦੀ ਜਨਤਾ ਜੰਗ ਨਹੀਂ, ਸਿਰਫ਼ ਅਮਨ ਚਾਹੁੰਦੀ ਹੈ। ਅੰਤ ਵਿੱਚ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕਰਕੇ ਅਮਨ ਦੀ ਮੰਗ ਕੀਤੀ ਗਈ।ਇਸ ਮੋਕੇ ਜਿਲਾ ਪਰਧਾਨ ਗੁਰਨੈਬ ਸਿੰਘ ਰਾਮਪੁਰਾ , ਜਥੇਦਾਰ ਬਹਾਦਰ ਸਿੰਘ ਭਸੌੜ , ਜਥੇਦਾਰ ਹਰਜੀਤ ਸਿੰਘ ਸਜੂਮਾਂ ,ਸ ਪਰਗਟ ਸਿੰਘ ਗਾਗਾ , ਸ. ਨਰਿੰਦਰ ਸਿੰਘ ਕਾਲਾਬੁਲਾ , ਜਥੇਦਾਰ ਅਮਰਜੀਤ ਸਿੰਘ ਬਾਦਸ਼ਾਹਪੁਰ ,ਅਮਰਜੀਤ ਸਿੰਘ ਗਿੱਲ,ਗੌਲੂ ਪਹਿਲਵਾਨ , ਜਿਲਾ ਯੂਥ ਪ੍ਰਧਾਨ ਸਤਿਨਾਮ ਸਿੰਘ ਰੱਤੌਕੇ , ਬੀਬੀ ਹਰਪਾਲ ਕੌਰ , ਬੀਬੀ ਬਲਜੀਤ ਕੌਰ ਜਖੇਪਲ , ਸ ਜਸਵਿੰਦਰ ਸਿੰਘ ਬੀਬੜ , ਸ ਹਰਚਰਨ ਸਿੰਘ ਭਸੌੜ , ਡਾ ਬੀਨੈਪਾਲ ਸਿੰਘ ਘਨੌਰ , ਸੁਖਵਿੰਦਰ ਸਿੰਘ ਬਲਿਆਲ , ਸੁਖਵਿੰਦਰ ਸਿੰਘ ਸੰਗਰੂਰ , ਗੁਰਦਰਸ਼ਨ ਸਿੰਘ ਬਲਦ ਕਲਾਂ , ਅਰਸ਼ਦੀਪ ਸਿੰਘ ਸੰਗਰੂਰ , ਹਰਵਿੰਦਰ ਸਿੰਘ ਜੈਜੀਆ , ਹਰਬੰਸ ਸਿੰਘ ਜੈਨਪੁਰ, ਗੁਰਪ੍ਰੀਤ ਸਿੰਘ ਦੁੱਗਾਂ, ਸੁਖਵੀਰ ਸਿੰਘ ਛਾਜਲੀ , ਗੁਰਜੀਤ ਸਿੰਘ ਗਾਗਾ ਆਦਿ ਸਾਥੀ ਮੌਜੂਦ ਸਨ ।

Photos from Satnam singh Rattoke's post 24/04/2025

ਜਿਹੜੀਆਂ ਬੱਚੀਆਂ ਯਾਂ ਕੋਈ ਸਟੂਡੈਂਟ ਪੰਜਾਬ ਵਿੱਚ ਫਸਿਆ ਹੋਇਆ ਹੈ ਜੰਮੂ ਕਸ਼ਮੀਰ ਦਾ ਓਹ ਸਾਡੇ ਨਾਲ ਸੰਪਰਕ ਕਰੋ ਅਸੀ ਓਹਨਾ ਦੇ ਘਰ ਜਾਣ ਦਾ ਪੁਖਤਾ ਪ੍ਰਬੰਧ ਕਰਕੇ ਦੇਵਾਂਗੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਅਪਣਾ ਫਰਜ਼ ਸਮਝ ਕੇ ਵਲੋ: ਯੂਥ ਅਕਾਲੀ ਦਲ ਅੰਮ੍ਰਿਤਸਰ

Photos from Satnam singh Rattoke's post 10/04/2025

ਸਰਦਾਰ ਇਮਾਨ ਸਿੰਘ ਜੀ ਮਾਨ ਜੀ ਦੀ ਅਗਵਾਹੀ ਵਿਚ ਮੀਰੀ ਪੀਰੀ ਵਿਸਾਖੀ ਕਾਨਫਰੰਸ ਲਈ ਇਕ ਹੰਗਾਮੀ ਮੀਟਿੰਗ ਅੱਜ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਕੀਤੀ ਗਈ ।

Photos from Satnam singh Rattoke's post 09/04/2025

ਅਮਰ ਸ਼ਹੀਦ ਭਾਈ ਪਰਮਜੀਤ ਸਿੰਘ (ਉਰਫ ਬਾਬਾ ਨੰਦ ਤੁਗਲਵਾਲਾ) ਦੀ ਬਰਸੀ ਮੌਕੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਤੁਗਲਵਾਲਾ ਵਿਖੇ ਸਰਦਾਰ ਇਮਾਨ ਸਿੰਘ ਮਾਨ ਜੀ ਅਤੇ ਹੋਰ ਪਾਰਟੀ ਔਹਦੇਦਾਰ ਸਾਹਿਬਾਨ ਨੇ ਹਾਜਰੀ ਭਰੀ।

Photos from Satnam singh Rattoke's post 17/03/2025

ਨਾਨਕਸਾਰ ਚੀਮਾਂ (ਸੁਨਾਮ) ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਜਨਮ ਇਹਾੜੇ ਤੇ ਪਾਰਟੀਂ ਦੀ ਸਟਾਲ ਲਾਈਂ ਗੀ ਤੇ ਮੈਂਬਰਸ਼ਿਪ ਕੱਟੀ ਗੀ
ਇਸ ਮੌਕੇ ਸੰਗਰੂਰ ਦੀ ਸਾਰੀ ਜਥੇਬੰਦੀ ਹਾਜਰ ਸੀ ।

Want your public figure to be the top-listed Public Figure in Sangrur?
Click here to claim your Sponsored Listing.

Category

Website

Address

Longowal
Sangrur
148106