Punjab Environment Movement - Dr Rajneesh Verma
ਆਓ ਗੁਰੂਦੁਆਰਾ ਥੇਹ ਸਾਹਿਬ ਪਾਤਸ਼ਾਹੀ ਪਹਿਲੀ ਦੇ ਦਰਸ਼ਨ ਕਰੀਏ।
ਰੁੱਖਾਂ ਦੀ ਗੁਰੂਆਂ ਨਾਲ ਸਾਂਝ - ਕਰੀਰ ਸਾਹਿਬ
ਸਥਾਨ: ਗੁਰੂਦੁਆਰਾ ਸ਼੍ਰੀ ਥੇਹ ਸਾਹਿਬ ਪਿੰਡ ਈਸਰਹੇਲ, ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ
ਇਸ ਪਵਿੱਤਰ ਥੇਹ ਸਾਹਿਬ ਤੇ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਬਿਰਾਜੇ ਸਨ ਅਤੇ ਸੱਤ ਦਿਨ ਠਹਿਰੇ ਸਨ। ਇਸ ਥੇਹ ਉੱਪਰ ਪਵਿੱਤਰ ਕਰੀਰ ਦਾ ਰੁੱਖ ਅੱਜ ਵੀ ਮੌਜੂਦ ਹੈ। ਜਿਸ ਨੂੰ ਅਗਿਆਨਤਾ ਵੱਸ ਬਾਰ-ਬਾਰ ਜੜੋਂ ਪੁੱਟਣ ਉਪਰੰਤ ਵੀ ਇਹ ਬੂਟਾ ਮੁੜ ਫੁੱਟ ਆਉਂਦਾ ਸੀ ਅਤੇ ਹਰਿਆ ਭਰਿਆ ਹੋ ਜਾਂਦਾ ਸੀ। ਇੱਥੇ ਸੰਗਤਾਂ ਦੂਰੋਂ-ਦੂਰੋਂ ਦਰਸ਼ਨ ਕਰਨ ਆਉਂਦੀਆਂ ਹਨ ਅਤੇ ਜੋ ਵੀ ਮਾਈ-ਭਾਈ ਸੱਚੇ ਦਿਲੋਂ ਅਰਦਾਸ ਕਰਦਾ ਹੈ, ਗੁਰੂ ਸਾਹਿਬ ਉਸ ਦੀ ਅਰਦਾਸ ਪੂਰੀ ਕਰਦੇ ਹਨ।
RoundGlass Foundation
Dr-Rajneesh Verma
* ਕਰੀਰ ਦੇ ਰੁੱਖ ਦੇ ਪੱਕੇ ਹੋਏ ਫ਼ਲਾਂ (ਪੇਂਝੂ) ਲਈ ਬੇਨਤੀ।
ਹੁਣ ਤੱਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਗ ਨੂੰ ਕਵਰ ਕਰਦੇ ਹੋਏ ਅਸੀਂ ਹੇਠਾਂ ਦਿੱਤੇ ਪਿੰਡਾਂ ਵਿਚ ਕਰੀਰ ਦੇ ਰੁੱਖ ਨਾਲ ਸਬੰਧਿਤ ਗੁਰੂਦੁਆਰਾ ਸਾਹਿਬ ਦੇ ਦਰਸ਼ਨ ਕਰ ਚੁੱਕੇ ਹਾਂ:
1. ਪਿੰਡ ਅਕੋਈ ਸਾਹਿਬ (ਛੇਵੀਂ ਪਾਤਸ਼ਾਹੀ ਨੇ ਆਪਣਾ ਘੋੜਾ ਕਰੀਰ ਨਾਲ ਬੰਨ੍ਹਿਆ ਸੀ)
https://fb.watch/oSyH0t7gLG/?mibextid=Nif5oz
2. ਪਿੰਡ ਨਨਕਿਆਣਾ ਸਾਹਿਬ (ਛੇਵੀਂ ਪਾਤਸ਼ਾਹੀ ਨੇ ਆਪਣਾ ਘੋੜਾ ਕਰੀਰ ਨਾਲ ਬੰਨ੍ਹਿਆ ਸੀ)
https://fb.watch/oSyK8fxHgR/?mibextid=Nif5oz
3. ਪਿੰਡ ਲਿੱਤਰ (ਛੇਵੀਂ ਪਾਤਸ਼ਾਹੀ ਨੇ ਆਪਣਾ ਘੋੜਾ ਕਰੀਰ ਨਾਲ ਬੰਨ੍ਹਿਆ ਸੀ)
https://fb.watch/oSyPnp_ejo/?mibextid=Nif5oz
4. ਪਿੰਡ ਪੱਤੋਂ ਹੀਰਾ ਸਿੰਘ (ਛੇਵੀਂ ਅਤੇ ਦਸਵੀਂ ਪਾਤਸ਼ਾਹੀ ਨੇ ਆਪਣਾ ਘੋੜਾ ਕਰੀਰ ਨਾਲ ਬੰਨ੍ਹਿਆ ਸੀ)
https://fb.watch/oSyU5Nxy9k/?mibextid=Nif5oz
* ਇਹਨਾਂ ਗੁਰੂਘਰਾਂ ਵਿੱਚ ਸ਼ੁਸ਼ੋਭਿਤ ਕਰੀਰ ਦੇ ਰੁੱਖ ਦਰਸਾਉਂਦੇ ਹਨ ਕਿ ਇਹ ਸਾਡੇ ਪੁਰਖੇ ਰੁੱਖ ਹਨ ਜੋ ਗੁਰਬਾਣੀ ਨੂੰ ਸਦੀਆਂ ਤੋਂ ਸੁਣਦੇ ਆ ਰਹੇ ਹਨ ਅਤੇ ਸਾਨੂੰ ਸੇਧ ਦਿੰਦੇ ਹਨ ਕਿ ਸਾਨੂੰ ਜਿੱਥੇ ਵੀ ਇਹ ਰੁੱਖ ਪੰਜਾਬ ਵਿੱਚ ਮੌਜੂਦ ਹਨ ਓਹਨਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ। ਅਸੀਂ ਇਸ ਰੁੱਖ ਦੇ ਨਵੇਂ ਬੂਟੇ ਤਿਆਰ ਕਰਨ ਲਈ ਪੱਕੇ ਹੋਏ ਬੀਜਾਂ ਦੀ ਬੇਨਤੀ ਕਰਦੇ ਹਾਂ।
* ਸਾਨੂੰ ਪਤਾ ਹੈ ਕਿ ਲੋਕ ਇਸ ਰੁੱਖ ਦੇ ਕੱਚੇ ਫ਼ਲਾਂ ਦਾ ਅਚਾਰ ਪਾ ਲੈਂਦੇ ਹਨ ਪਰ ਫਿਰ ਵੀ ਕੁਝ ਫ਼ਲ ਰੁੱਖ ਉੱਤੇ ਲੱਗੇ ਰਹਿ ਜਾਂਦੇ ਹਨ ਜੋ ਹੁਣ ਪੱਕ ਕੇ ਲਾਲ ਹੋ ਚੁੱਕੇ ਹਨ। ਕਿਰਪਾ ਕਰਕੇ ਇਹਨਾਂ ਪੱਕੇ ਹੋਏ ਫ਼ਲਾਂ ਨੂੰ ਸਾਡੀ ਰਾਊਂਡਗਲਾਸ ਨਰਸਰੀ ਜੋ ਲੰਗ ਪਿੰਡ, ਜ਼ਿਲ੍ਹਾ ਪਟਿਆਲਾ ਵਿਚ ਸਥਿਤ ਹੈ ਉੱਥੇ ਭੇਜਣ ਦੀ ਕ੍ਰਿਪਾਲਤਾ ਕਰੋ ਜੀ।
Address: Roundglass Foundation Nursery, VPO Lang, District Patiala.
ਧੰਨਵਾਦ।
ਆਓ ਗੁਰੂਦੁਆਰਾ ਨਿੰਮ ਸਾਹਿਬ ਪਾਤਸ਼ਾਹੀ ਨੌਵੀਂ ਦੇ ਦਰਸ਼ਨ ਕਰੀਏ।
ਰੁੱਖਾਂ ਦੀ ਗੁਰੂਆਂ ਨਾਲ ਸਾਂਝ - ਨਿੰਮ ਸਾਹਿਬ
ਸਥਾਨ: ਗੁਰੂਦੁਆਰਾ ਨਿੰਮ ਸਾਹਿਬ ਪਾਤਸ਼ਾਹੀ ਨੌਵੀਂ, ਪਿੰਡ ਆਕੜ, ਜ਼ਿਲ੍ਹਾ ਪਟਿਆਲਾ
ਗੁਰੂਦੁਆਰਾ ਨਿੰਮ ਸਾਹਿਬ ਪਾਤਸ਼ਾਹੀ ਨੌਵੀਂ, ਪਿੰਡ ਆਕੜ ਜ਼ਿਲ੍ਹਾ ਪਟਿਆਲਾ
ਸੰਖੇਪ ਇਤਿਹਾਸ:
ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਚਾਦਰ ਸੰਗਤਾਂ ਨੂੰ ਨਾਮ ਬਾਣੀ ਸੇਵਾ ਨਾਲ ਜੋੜਦੇ ਹੋਏ ਪਿੰਡ ਨੌਂ ਲੱਖੇ ਤੋਂ ਚੱਲ ਕੇ ਜਖਵਾਲੀ ਪਹੁੰਚੇ। ਉਸ ਸਮੇਂ ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ, ਲੱਖੀ ਸ਼ਾਹ ਵਣਜਾਰਾ ਅਤੇ ਹੋਰ ਸਿੱਖ ਸੰਗਤਾਂ ਵੀ ਨਾਲ ਸਨ। ਜਖਵਾਲੀ ਤੋਂ ਪਿੰਡ ਟਹਿਲਪੁਰ ਹੁੰਦੇ ਹੋਏ ਗੁਰੂ ਜੀ ਪਿੰਡ ਆਕੜ ਪਹੁੰਚੇ। ਇਸ ਪਵਿੱਤਰ ਅਸਥਾਨ ਤੇ ਪਹੁੰਚ ਕੇ ਇਸ ਧਰਤੀ ਨੂੰ ਭਾਗ ਲਾਏ ਅਤੇ ਨਿੰਮ ਥੱਲੇ ਦੁਪਹਿਰਾ ਕੱਟਿਆ। ਜਿਸ ਟਾਹਣੇ ਦੇ ਥੱਲੇ ਗੁਰੂ ਜੀ ਮਹਾਰਾਜ ਬਿਰਾਜੇ ਸਨ ਉਸ ਟਾਹਣੇ ਦੇ ਪੱਤੇ ਕੁੜੱਤਣ ਛੱਡ ਗਏ (ਜੋ ਪ੍ਰਤੱਖ ਹੈ)। ਇਸ ਅਸਥਾਨ ਤੇ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਕਿ ਜੋ ਵੀ ਸਿੱਖ ਸ਼ਰਧਾ ਭਾਵ ਨਾਲ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰੇਗਾ ਉਹ ਮੂੰਹੋਂ ਮੰਗੀਆਂ ਮੁਰਾਦਾਂ ਪਾਵੇਗਾ। ਇਸ ਤੋਂ ਬਾਅਦ ਗੁਰੂ ਜੀ ਪਿੰਡ ਲੰਗ ਨੂੰ ਚਲੇ ਗਏ।
RoundGlass Foundation
Dr-Rajneesh Verma
ਆਓ ਗੁਰੂਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਦੇ ਦਰਸ਼ਨ ਕਰੀਏ
ਰੁੱਖਾਂ ਦੀ ਗੁਰੂਆਂ ਨਾਲ ਸਾਂਝ - ਬੇਰੀ ਸਾਹਿਬ
ਸਥਾਨ: ਗੁਰੂਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ, ਬਲਵਾੜ ਕਲਾਂ, ਜ਼ਿਲ੍ਹਾ ਸੰਗਰੂਰ
ਸੰਖੇਪ ਇਤਿਹਾਸ:
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਿੰਡ ਖੁਰਾਣੇ ਤੋਂ ਬਲਵਾੜ ਕਲਾਂ ਪਹੁੰਚੇ। ਰਵਾਇਤ ਅਨੁਸਾਰ ਗੁਰੂ ਸਾਹਿਬ ਜੀ ਨੇ ਇਸ ਅਸਥਾਨ ਉੱਤੇ ਵਿਸ਼ਰਾਮ ਕੀਤਾ। ਇਸ ਅਸਥਾਨ ਤੇ ਇੱਕ ਪੁਰਾਤਨ ਬੇਰੀ ਦਾ ਰੁੱਖ ਹੈ। ਰਵਾਇਤ ਅਨੁਸਾਰ ਇਸ ਬੇਰੀ ਨਾਲ ਗੁਰੂ ਸਾਹਿਬ ਜੀ ਨੇ ਆਪਣੇ ਘੋੜੇ ਨੂੰ ਬੰਨ੍ਹਿਆ ਸੀ। ਗੁਰੂ ਸਾਹਿਬ ਜੀ ਇਸ ਅਸਥਾਨ ਤੋਂ ਈਲਵਾਲ ਪਹੁੰਚੇ। ਪ੍ਰਬੰਧਕ ਕਮੇਟੀ ਵੱਲੋਂ ਇਸ ਪੁਰਾਤਨ ਬੇਰੀ ਦੀ ਸੁਚੱਜੇ ਢੰਗ ਨਾਲ ਸੰਭਾਲ ਕੀਤੀ ਜਾ ਰਹੀ ਹੈRoundGlass FoundationiDr-Rajneesh Vermarma
08/12/2023
ਗੁਰੂਦੁਆਰਾ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਦਰਸ਼ਨ ਕਰਨ ਦੌਰਾਨ ਸਾਨੂੰ ਪੰਜ ਪਿਆਰਾ ਪਾਰਕ ਵਿੱਚ ਇਹ ਰੁੱਖ ਮਿਲਿਆ ਜਿਸ ਦੇ ਪੱਤੇ ਮੈਪਲ (Mapple) ਰੁੱਖ ਵਾਂਗ ਝੜਨ ਤੋਂ ਪਹਿਲਾਂ ਲਾਲ ਹੋ ਜਾਂਦੇ ਹਨ।
ਟੈਲੋ ਟ੍ਰੀ - Tallow Tree (ਪਹਾੜੀ ਸ਼ੀਸ਼ਮ/ਪਾਪਕੋਰਨ ਰੁੱਖ/ਮੱਖਣ ਰੁੱਖ)
* Botanical Name: ਸੇਪੀਅਮ ਸੈਬੀਫੈਰਮ (Sapium sebiferum)
- ਇਹ ਰੁੱਖ ਚੀਨ ਅਤੇ ਜਾਪਾਨ ਦਾ ਮੂਲ ਰੁੱਖ ਹੈ।
- ਇਹ ਦਰਮਿਆਨੇ ਕੱਦ ਵਾਲਾ ਪੱਤਝੜੀ ਰੁੱਖ ਹੈ ਜਿਸ ਨੂੰ ornamental ਰੁੱਖ ਦੀ ਤਰਾਂ ਲਗਾਇਆ ਜਾਂਦਾ ਹੈ।
- ਪੱਤਝੜ ਵਿੱਚ ਰੁੱਖ ਦੇ ਪੱਤੇ ਹਰੇ ਤੋਂ ਪੀਲੇ ਅਤੇ ਝੜਨ ਤੋਂ ਪਹਿਲਾਂ ਲਾਲ ਹੋ ਜਾਂਦੇ ਹਨ ਜੋ ਇਸ ਰੁੱਖ ਦੀ ਖੂਬਸੂਰਤੀ ਦਾ ਕਾਰਨ ਬਣਦੇ ਹਨ। ਇਸ ਲਈ ਇਸ ਰੁੱਖ ਨੂੰ ਪਾਰਕਾਂ ਵਿਚ ਲਗਾਇਆ ਜਾਂਦਾ ਹੈ।
- ਇਸ ਰੁੱਖ ਦੇ ਫੁੱਲ ਪੀਲੇ ਰੰਗ ਦੇ ਹੁੰਦੇ ਹਨ ਜੋ ਜੂਨ ਤੋਂ ਅਗਸਤ ਵਿੱਚ ਲੱਗਦੇ ਹਨ। ਫ਼ਲ ਤਿੰਨ ਖਾਨਿਆਂ ਵਾਲੇ ਹੁੰਦੇ ਹਨ।
- ਇਸ ਰੁੱਖ ਦੇ ਪੱਕੇ ਹੋਏ ਫ਼ਲ popcorn ਦੀ ਤਰਾਂ ਲੱਗਦੇ ਹਨ ਜਿਸ ਕਰਕੇ ਇਸ ਰੁੱਖ ਨੂੰ popcorn ਰੁੱਖ ਵੀ ਕਹਿੰਦੇ ਹਨ।
- ਦੇਖਣ ਨੂੰ ਇਸ ਰੁੱਖ ਦੇ ਪੱਤੇ ਟਾਹਲੀ ਦਾ ਭੁਲੇਖਾ ਪਾਉਂਦੇ ਹਨ ਜਿਸ ਕਰਕੇ ਇਸ ਨੂੰ ਵਲਾਇਤੀ ਟਾਹਲੀ ਜਾਂ ਪਹਾੜੀ ਟਾਹਲੀ ਵੀ ਕਹਿੰਦੇ ਹਨ। ਕਾਂਗੜੇ ਦੀਆਂ ਵਾਦੀਆਂ ਅਤੇ ਹੋਰ ਕੰਡੀ ਇਲਾਕਿਆਂ ਵਿੱਚ ਇਸ ਰੁੱਖ ਦਾ ਦੇਸੀਕਰਨ ਹੋ ਚੁੱਕਾ ਹੈ।
- ਇਹ ਰੁੱਖ Sandy/loamy/clay/saline ਮਿੱਟੀ ਵਿੱਚ ਉੱਗ ਜਾਂਦਾ ਹੈ ਅਤੇ ਸੋਕਾ/ਹੜ ਵੀ ਸਹਾਰ ਲੈਂਦਾ ਹੈ।
- ਇਸ ਰੁੱਖ ਨੂੰ ਸਹੀ ਉੱਗਣ ਲਈ 16-22 ਡਿਗਰੀ ਤਾਪਮਾਨ ਅਤੇ ਵਰਖਾ 700 - 2800 ਹੋਣੀ ਉੱਚਿਤ ਹੈ।
- ਫਲਾਂ ਵਿੱਚੋਂ ਦੋ ਤਰ੍ਹਾਂ ਦੀ Fat ਮਿਲਦੀ ਹੈ
1) ਕਰਨਲ ਦੇ ਅੰਦਰ ਦਾ ਤੇਲ
2) ਬੀਜ ਦੇ ਬਾਹਰ wax ਦੀ ਪਰਤ
Wax ਨੂੰ ਮੋਮਬੱਤੀਆਂ, ਕਾਸਮੈਟਿਕ ਅਤੇ ਸਾਬਣ ਬਨਾਉਣ ਲਈ ਵਰਤਿਆ ਜਾਂਦਾ ਹੈ। ਬੀਜਾਂ ਵਿੱਚੋਂ ਨਿਕਲਦੇ ਤੇਲ ਨੂੰ paints, varnishes, plastics, ਮਸ਼ੀਨਾਂ ਦੇ ਤੇਲ, ਅਤੇ ਲੈਂਪ ਜਗਾਉਣ ਲਈ ਵਰਤਿਆ ਜਾਂਦਾ ਹੈ।
- ਇਸ ਰੁੱਖ ਤੋਂ ਤਕਰੀਬਨ ਸਾਲ ਵਿੱਚ ਇੱਕ ਲੱਖ (100,000) ਜੰਮਣ ਵਾਲਾ (viable) ਬੀਜ ਮਿਲਦਾ ਹੈ।
- ਇਸ ਰੁੱਖ ਦੇ ਪੱਤਿਆਂ ਵਿੱਚ milky latex toxic ਹੁੰਦਾ ਹੈ। ਜਿਸ ਕਰਕੇ ਇਸ ਨੂੰ ਜਾਨਵਰ ਅਤੇ ਪਸ਼ੂ ਨਹੀਂ ਖਾਂਦੇ ਹਨ।
*** ਇਹ ਰੁੱਖ ਬਹੁਤ ਸਾਰੇ ਦੇਸ਼ਾਂ ਵਿੱਚ non-invasive ਹੈ ਪਰ ਦੁਨੀਆ ਦੇ ਕੁਝ ਹਿੱਸਿਆਂ ਵਿਚ ਇਹ ਰੁੱਖ invasive (ਤੇਜ਼ੀ ਨਾਲ ਵੱਧਣ ਵਾਲ਼ੀ) species declare ਕੀਤਾ ਹੋਇਆ ਹੈ ਕਿਉਂਕਿ ਇਹ ਬਹੁਤ ਤੇਜ਼ੀ ਨਾਲ ਵਧ ਜਾਂਦਾ ਹੈ, ਬਹੁਤ ਤਰਾਂ ਦੀਆਂ ਮਿੱਟੀਆਂ ਵਿੱਚ ਉੱਗ ਜਾਂਦਾ ਹੈ, High reproductive capacity, ਅਤੇ ਜੰਗਲੀ ਜਾਨਵਰਾਂ ਅਤੇ ਪਸ਼ੂਆਂ ਵੱਲੋ toxic ਪੱਤੇ ਅਤੇ ਫ਼ਲ ਹੋਣ ਕਰਕੇ ਨਾ ਖਾਣਾ। ਇਸ ਲਈ ਸਾਨੂੰ ਕਿਸੇ ਨਵੇਂ ਇਲਾਕੇ ਵਿੱਚ ਇਸ species ਨੂੰ ਲਗਾਉਣ ਤੋਂ ਪਹਿਲਾਂ research ਕਰਨੀ ਜਰੂਰੀ ਹੈ ਕਿ ਉੱਥੋਂ ਦਾ ਵਾਤਾਵਰਣ ਇਸ ਰੁੱਖ ਦੀ aggressive colony ਬਣਾਉਣ ਵਿੱਚ ਮੱਦਦ ਨਾ ਕਰਦਾ ਹੋਵੇ।
* ਸਾਡੇ ਵੱਲੋਂ ਇਸ ਰੁੱਖ ਨੂੰ ਸਿਰਫ ਪਾਰਕਾਂ ਵਿੱਚ 4-5 ਰੁੱਖ ਸਜਾਵਟ ਲਈ ਲਗਾਉਣ ਦੀ ਹਦਾਇਤ ਦਿੱਤੀ ਜਾਂਦੀ ਹੈ। ਵੱਡੇ ਪੱਧਰ ਤੇ ਇਸ ਰੁੱਖ ਨੂੰ ਲਗਾਉਣ ਲਈ ਸਾਨੂੰ ਪੰਜਾਬ ਦੇ ਕੰਡੀ ਇਲਾਕੇ ਚੈੱਕ ਕਰਨੇ ਪੈਣੇ ਹਨ ਅਤੇ ਦੇਖਣਾ ਪੈਣਾ ਹੈ ਕਿ ਇਸ ਰੁੱਖ ਨੇ ਕਿਤੇ ਪਹਾੜੀ ਇਲਾਕਿਆਂ ਵਿੱਚ invasive ਰੂਪ ਤਾਂ ਨਹੀਂ ਧਾਰਣ ਕੀਤਾ ਹੋਇਆ।
Dr-Rajneesh Verma RoundGlass Foundation
ਸਰੀਂਹ ਦੇ ਰੁੱਖ ਬਾਰੇ ਜਾਣਕਾਰੀ (ਪੰਜਾਬ ਦਾ ਵਿਰਾਸਤੀ ਰੁੱਖ)
Botanical Name: ਐਲਬੀਜੀਆ ਲੈਬੇਕ (Albizia lebbeck)
* (ਹੋਰ ਪ੍ਰਚੱਲਤ ਨਾਮ: ਈਸਟ ਇੰਡੀਆ ਵਾਲਨਟ, ਫਰਾਈ ਵੁੱਡ)
- ਐਲਬੀਜੀਆ ਨਾਂ ਅਠਾਰ੍ਹਵੀਂ ਸਦੀ ਦੇ ਇਟਲੀ ਨਿਵਾਸੀ ਪ੍ਰਕਿਰਤੀ-ਵਿਗਿਆਨੀ ਐਲਬੀਜੀ ਦੇ ਸਨਮਾਨ ਵਿੱਚ ਰੱਖਿਆ ਗਿਆ ਹੈ ਅਤੇ ਲੈਬੇਕ ਇਸ ਰੁੱਖ ਦਾ ਮਿਸਰੀ ਨਾਂ ਹੈ।
- ਇਹ ਦਰਮਿਆਨੇ ਆਕਾਰ ਵਾਲਾ ਪੱਤਝੜੀ ਰੁੱਖ ਹੈ।
- ਇਸ ਰੁੱਖ ਦੇ ਪੱਤੇ October ਵਿੱਚ ਝੜਨ ਲੱਗ ਪੈਂਦੇ ਹਨ ਅਤੇ ਮਾਰਚ ਤੱਕ ਰੁੱਖ ਬਿਲਕੁਲ ਪੱਤਾ ਰਹਿਤ ਹੋ ਜਾਂਦਾ ਹੈ।
- ਇਸ ਰੁੱਖ ਨੂੰ ਚਿੱਟੇ ਫੁੱਲ (ਗੁੱਛਿਆਂ ਵਿੱਚ) ਅਪ੍ਰੈਲ ਮਹੀਨੇ ਵਿੱਚ ਲੱਗਣੇ ਸ਼ੁਰੂ ਹੋ ਜਾਂਦੇ ਹਨ ਅਤੇ ਖੁਸ਼ਬੂਦਾਰ ਹੋਣ ਕਰਕੇ ਮਧੂ ਮੱਖੀਆਂ ਲਈ ਸ਼ਹਿਦ ਇਕੱਠਾ ਕਰਨ ਦਾ ਸਾਧਨ ਬਣਦੇ ਹਨ।
- ਇਹ ਰੁੱਖ ਤਕਰੀਬਨ ਸਾਰੇ ਭਾਰਤ ਵਿੱਚ ਮਿਲਦਾ ਹੈ ਅਤੇ ਪੰਜਾਬ ਵਿੱਚ ਇਸ ਨੂੰ ਖੂਬਸੂਰਤੀ ਅਤੇ ਛਾਂ ਲਈ ਸ਼ਹਿਰਾਂ ਅਤੇ ਪਿੰਡਾਂ ਦੀਆਂ ਸੜਕਾਂ ਦੇ ਕਿਨਾਰੇ ਲਗਾਇਆ ਜਾਂਦਾ ਹੈ।
- ਇਸ ਰੁੱਖ ਦੀ ਲੱਕੜ ਬੜੀ ਸਖ਼ਤ ਅਤੇ ਹੰਢਣਸਾਰ ਹੁੰਦੀ ਹੈ ਅਤੇ ਲੱਕੜ ਤੇ ਚੰਗੀ ਪਾਲਿਸ਼ ਹੋ ਜਾਂਦੀ ਹੈ। ਇਸ ਲਈ ਇਸ ਰੁੱਖ ਦੀ ਲੱਕੜ ਨੂੰ 20ਵੀਂ ਸਦੀ ਵਿੱਚ ਈਸਟ ਇੰਡੀਆ ਵਾਲਨਟ (East India Walnut) or ਕੋਕੋ (Koko) ਦੇ ਨਾਮ ਨਾਲ ਇੰਡੀਆ ਵਿਚੋਂ ਯੌਰਪ ਦੇਸ਼ਾਂ ਨੂੰ ਐਕਸਪੋਰਟ ਕੀਤਾ ਗਿਆ।
- ਇਸ ਤੋਂ ਇਲਾਵਾ ਇਸ ਰੁੱਖ ਦੀ ਲੱਕੜ ਨੂੰ ਪੰਜਾਬ ਵਿੱਚ ਕੋਹਲੂ, ਫਰਨੀਚਰ, ਘਰ ਦਾ ਸਮਾਨ ਅਤੇ ਖੇਤੀਬਾੜੀ ਦੇ ਸੰਦ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ।
- ਇਸ ਰੁੱਖ ਨੂੰ ਬਰਕਤ ਵਾਲਾ ਰੁੱਖ ਵੀ ਕਿਹਾ ਜਾਂਦਾ ਹੈ ਕਿਉਂਕਿ ਜੇ ਕਿਸੇ ਪਰਿਵਾਰ ਵਿਚ ਮੁੰਡਾ ਜੰਮਦਾ ਹੈ ਤਾਂ ਉਹ ਖੁਸ਼ੀ ਵਿੱਚ ਘਰ ਦੇ ਦਰਵਾਜੇ ਉੱਪਰ ਸਰੀਂਹ ਦੀਆਂ ਟਾਹਣੀਆਂ ਨੂੰ ਬੰਨ੍ਹਦੇ ਹਨ।
- ਇਸ ਰੁੱਖ ਦੀ ਛਿੱਲ ਦਾ ਪਾਣੀ ਅੱਖਾਂ ਦਾ ਸੁਰਮਾ ਬਨਾਉਣ ਲਈ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਪਸ਼ੂਆਂ ਦੀਆਂ ਅੱਖਾਂ ਦਾ ਚਿੱਟਾ ਲਾਹੁਣ ਲਈ ਵੀ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ।
- ਸੱਪ ਦੇ ਕੱਟੇ ਜਾਣ ਤੇ ਸਰੀਂਹ ਦੇ ਪੱਤਿਆਂ, ਫੁੱਲਾਂ, ਫਲੀਆਂ, ਬੀਜਾਂ, ਛਿੱਲ, ਜੜਾਂ ਦੇ ਲੇਪ ਲਗਾਉਣ ਨਾਲ ਕਾਫੀ ਫਰਕ ਪੈਂਦਾ ਹੈ।
- ਇਸ ਰੁੱਖ ਦੇ ਬੀਜਾਂ ਤੋਂ ਨਿਕਲਣ ਵਾਲੇ ਤੇਲ ਨੂੰ ਕੋਹੜ ਦੀ ਬਿਮਾਰੀ ਨੂੰ ਠੀਕ ਕਰਨ ਲਈ ਵਰਤਿਆ ਜਾਂਦਾ ਹੈ। ਫੁੱਲਾਂ ਦੇ ਲੇਪ ਨੂੰ ਜਲਣ ਹੋਣ ਤੇ ਲਗਾਇਆ ਜਾਦਾ ਹੈ।
* ਆਓ ਸਾਰੇ ਰਲ ਕੇ ਹੰਭਲਾ ਮਾਰੀਏ ਅਤੇ ਪੰਜਾਬ ਦੀ ਧਰਤੀ ਨੂੰ ਰੁੱਖਾਂ ਨਾਲ ਹਰਾ ਭਰਾ ਕਰੀਏ,
ਧੰਨਵਾਦ।
RoundGlass Foundation
Dr-Rajneesh Verma
06/12/2023
ਕਾਲੀ ਸਰੀਂਹ ਦੇ ਰੁੱਖ ਦੀਆਂ ਫਲੀਆਂ ਅਤੇ ਬੀਜ:
Botanical Name: ਐਲਬੀਜੀਆ ਲੈਬੇਕ (Albizia lebbeck)
* ਇਸ ਰੁੱਖ ਦੀਆਂ ਫਲੀਆਂ ਨੂੰ ਅਸੀਂ ਹੁਣ ਇਕੱਠਾ ਕਰ ਰਹੇ ਹਾਂ ਅਤੇ ਬੀਜਾਂ ਨੂੰ 10 ਫਰਵਰੀ 2024 ਵਿੱਚ ਰਾਊਂਡਗਲਾਸ ਫ਼ਾਉਂਡੇਸ਼ਨ ਦੀਆਂ ਨਰਸਰੀਆਂ ਵਿੱਚ ਬੀਜ ਦਿੱਤਾ ਜਾਵੇਗਾ
Dr-Rajneesh Verma RoundGlass Foundation
ਆਓ ਗੁਰੂਦੁਆਰਾ ਸ਼੍ਰੀ ਸ਼ਹੀਦੀ ਬਾਗ਼ ਪਾਤਸ਼ਾਹੀ ਦਸਵੀਂ ਦੇ ਦਰਸ਼ਨ ਕਰੀਏ
ਰੁੱਖਾਂ ਦੀ ਗੁਰੂਆਂ ਨਾਲ ਸਾਂਝ - ਬੋਹੜ ਸਾਹਿਬ
ਸਥਾਨ: ਗੁਰੂਦੁਆਰਾ ਸ਼੍ਰੀ ਸ਼ਹੀਦੀ ਬਾਗ਼ ਪਾਤਸ਼ਾਹੀ ਦਸਵੀਂ ਸ਼੍ਰੀ ਆਨੰਦਪੁਰ ਸਾਹਿਬ, ਜ਼ਿਲ੍ਹਾ ਰੋਪੜ
ਸੰਖੇਪ ਇਤਿਹਾਸ:
ਜਿਸ ਵੇਲੇ ਭੰਗਾਣੀ ਦਾ ਯੁੱਧ ਜਿੱਤ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਪਸ ਪਿਤਾ ਗੁਰੂ ਤੇਗਬਹਾਦੁਰ ਸਾਹਿਬ ਜੀ ਦੀ ਵਸਾਈ ਨਗਰੀ ਚੱਕ ਮਾਤਾ ਨਾਨਕੀ ਵਿੱਚ ਪੁੱਜੇ ਤਾਂ ਨਗਰੀ ਦੀ ਹਾਲਤ ਨੂੰ ਖਸਤਾ ਦੇਖ ਕੇ ਨਗਰੀ ਦੀ ਨਵੇਂ ਸਿਰਿਉਂ ਉਸਾਰੀ ਆਰੰਭ ਕੀਤੀ ਅਤੇ ਨਗਰੀ ਦਾ ਨਵਾਂ ਨਾਮ ਆਨੰਦਪੁਰ ਸਾਹਿਬ ਰੱਖਿਆ। ਇਸ ਆਨੰਦਪੁਰ ਸਾਹਿਬ ਵਿੱਚ ਸ਼ੱਤਰੂਆਂ ਤੋਂ ਸੁਰੱਖਿਆ ਵਾਸਤੇ ਪੰਜ ਕਿਲ੍ਹਿਆਂ ਦੀ ਉਸਾਰੀ ਕਰਵਾਈ।
1. ਕਿਲ੍ਹਾ ਅਨੰਦਗੜ ਸਾਹਿਬ
2. ਕਿਲ੍ਹਾ ਲੋਹਗੜ ਸਾਹਿਬ
3. ਕਿਲ੍ਹਾ ਹੋਲਗੜ ਸਾਹਿਬ
4. ਕਿਲ੍ਹਾ ਫ਼ਤਹਿਗੜ੍ਹ ਸਾਹਿਬ
5. ਕਿਲ੍ਹਾ ਤਾਰਾਗੜ ਸਾਹਿਬ,
ਜਿੱਥੇ ਚਾਰ ਕਿਲ਼ਿਆਂ ਵਿੱਚ ਸਤਿਗੁਰਾਂ ਦੀ ਫੌਜ ਦੇ ਪਹਿਰੇ ਰਹਿੰਦੇ ਉੱਥੇ ਕਿਲ੍ਹਾ ਅਨੰਦਗੜ ਸਾਹਿਬ ਵਿਖੇ ਸਤਿਗੁਰੂ ਸਾਹਿਬ ਜੀ ਆਪ ਨਿਵਾਸ ਕਰਦੇ ਅਤੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰਦੇ। ਜਿੱਥੇ ਸਤਿਗੁਰਾਂ ਨੇ ਰਮਣੀਕ ਨਗਰੀ ਦੀ ਉਸਾਰੀ ਕਰਵਾਈ ਉੱਥੇ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਸਾਹਮਣੇ ਦੱਖਣ ਦਿਸ਼ਾ ਵੱਲ ਇਕ ਬੜਾ ਹੀ ਸੁੰਦਰ ਤੇ ਅਦਭੁਤ ਫੁੱਲਾਂ ਅਤੇ ਫ਼ਲਾਂ ਦਾ ਬਾਗ ਵੀ ਲਗਵਾਇਆ ਜੋ ਬਾਗ ਤਿੰਨ ਮੀਲ ਦੇ ਮੁਰੱਬੇ ਵਿੱਚ ਸੀ। ਇਸ ਬਾਗ ਦੀ ਰੱਖਿਆ ਵਾਸਤੇ ਸਤਿਗੁਰਾਂ ਨੇ ਭਾਈ ਕੇਸਰ ਸਿੰਘ ਜੀ ਦੀ ਡਿਊਟੀ ਲਾਈ। ਭਾਈ ਕੇਸਰ ਸਿੰਘ ਜੀ ਬਾਗ ਦੀ ਦੇਖਭਾਲ ਕਰਦੇ ਅਤੇ ਰੋਜ਼ਾਨਾ ਹੀ ਫੁੱਲ ਤੋੜ ਕੇ ਉਹਨਾਂ ਦੀ ਮਾਲਾ ਪਰੋਅ ਕੇ ਮਾਤਾ ਜੀਤੋ ਜੀ ਕੋਲ ਲੈ ਕੇ ਜਾਂਦੇ। ਜਦੋਂ ਮਾਤਾ ਜੀਤੋ ਜੀ ਰੋਜ਼ ਹੀ ਅੰਮ੍ਰਿਤ ਵੇਲੇ ਸੁਆਮੀ ਸਤਿਗੁਰ ਜੀ ਦੇ ਦਰਸ਼ਨ ਕਰਨ ਲਈ ਜਾਂਦੇ ਤਾਂ ਉਹਨਾਂ ਦੇ ਗਲ ਵਿੱਚ ਮਾਲਾ ਪਾਇਆ ਕਰਦੇ ਸੀ।ਇਹ ਫੁੁੱਲਾਂ ਅਤੇ ਫ਼ਲਾਂ ਦਾ ਬਾਗ ਬੜਾ ਹੀ ਰਮਣੀਕ ਸੁੰਦਰ ਅਤੇ ਖੁਸ਼ੀ ਖੇੜੇ ਅਨੰਦ ਨੂੰ ਦੇਣ ਵਾਲਾ ਅਦਭੁੁਤ ਬਾਗ ਸੀ।
* ਬਾਗ਼ ਦਾ ਨਾਮ ਸ਼ਹੀਦੀ ਬਾਗ਼ ਕਿਵੇਂ ਪ੍ਰਸਿੱਧ ਹੋਇਆ-
ਸ਼੍ਰੀ ਆਨੰਦਪੁਰ ਸਾਹਿਬ ਵਿਖੇ ਜਦੋਂ ਭਾਰੇ ਜੰਗਾਂ ਦਾ ਦੌਰ ਸ਼ੁਰੂ ਹੋਇਆ ਤਾਂ ਕਲਗੀਧਰ ਪਾਤਸ਼ਾਹ ਸਤਿਗੁਰਾਂ ਦੇ ਮੁਗਲਾਂ ਅਤੇ ਪਹਾੜੀਆਂ ਦੇ ਨਾਲ ਕਈ ਜੰਗ ਯੁੱਧ ਹੋਏ, ਜਿਵੇਂ ਕਿ ਪੈਂਡੇ ਖਾਂ ਨਾਲ ਜੰਗ, ਸੈਦ ਖਾਂ ਨਾਲ ਜੰਗ, ਲੋਹਗੜ ਦਾ ਜੰਗ ਆਦਿ। ਸੋ ਇਹਨਾਂ ਜੰਗਾਂ ਵਿੱਚ ਜੋ ਵੀ ਸਤਿਗੁਰਾਂ ਦੇ ਸਿੰਘ ਸ਼ਹੀਦ ਹੁੰਦੇ ਉਹਨਾਂ ਦੀਆਂ ਪਾਵਣ ਦੇਹਾਂ ਦਾ ਅੰਤਿਮ ਸੰਸਕਾਰ ਸਤਿਗੁਰ ਜੀ ਬਾਗ਼ ਦੇ ਵਿੱਚ ਇਕ ਅਸਥਾਨ ਤੇ ਹੀ ਕਰਦੇ ਰਹੇ। ਜਿਸ ਕਰਕੇ ਉਹ ਸ਼ਹੀਦਾਂ ਦਾ ਅੰਗੀਠਾ ਸਾਹਿਬ ਕਰਕੇ ਪ੍ਰਸਿੱਧ ਹੋਇਆ। ਕਿਉਂ ਕਿ ਸ਼ਹੀਦਾਂ ਦਾ ਅੰਗੀਠਾ ਸਾਹਿਬ ਬਾਗ਼ ਵਿੱਚ ਸੀ। ਇਸ ਵਾਸਤੇ ਬਾਗ਼ ਦਾ ਨਾਮ ਹੀ ਸ਼ਹੀਦੀ ਬਾਗ਼ ਦੇ ਨਾਮ ਨਾਲ ਪ੍ਰਸਿੱਧ ਹੋਇਆ। ਸੋ ਜਿੱਥੇ ਸ਼ਹੀਦਾਂ ਸਿੰਘਾਂ ਦਾ ਅੰਗੀਠਾ ਸਾਹਿਬ ਸੀ ਉਸ ਸਥਾਨ ਤੇ ਹੀ ਗੁਰੂਦੁਆਰਾ ਸਾਹਿਬ ਸੁਸ਼ੋਭਿਤ ਹੈ।
ਇਹ ਬੋਹੜ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦਾ ਹੈ। ਇਹ ਸੁੱਕ ਗਿਆ ਤਾਂ ਸੰਗਤਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਇਹ ਬੋਹੜ ਹਰਾ ਹੋਣਾ ਚਾਹੀਦਾ ਹੈ। ਇੱਕ ਦਿਨ ਦੀਵਾਨ ਸਜਿਆ ਸੀ ਤੇ ਗੁਰੂ ਜੀ ਨੇ ਹੁਕਮ ਦਿੱਤਾ ਉਹ ਮਾਈ ਇਸ਼ਨਾਨ ਕਰੋ ਜਿਸ ਨੇ ਮਰਦ ਦਾ ਮੂੰਹ ਨਾ ਫਿਟਕਾਰਿਆ ਹੋਵੇ ਤਾਂ ਇੱਕ ਮਾਈ ਨੇ ਇਸ਼ਨਾਨ ਕੀਤਾ ਤਾਂ ਬੋਹੜ ਹਰਾ ਹੋ ਗਿਆ ਤੇ ਫਿਰ ਗੁਰੂ ਜੀ ਨੇ ਮਾਈ ਨੂੰ ਪੁੱਛਿਆ ਕਿਉਂ ਨਹੀਂ ਮਰਦ ਦਾ ਮੂੰਹ ਫਿਟਕਾਰਿਆ ਤਾਂ ਉਸ ਨੇ ਦੱਸਿਆ ਕਿ ਅਸੀਂ ਸੱਤ ਭੈਣਾਂ ਸੀ ਤੇ ਸਾਡਾ ਪਿਤਾ ਮਰ ਗਿਆ ਤੇ ਸਾਡੀ ਮਾਤਾ ਗਰਭਵਤੀ ਸੀ। ਸਾਡੀ ਸਾਰੀ ਜਾਇਦਾਦ ਸਰਕਾਰ ਨੇ ਜ਼ਬਤ ਕਰ ਲਈ ਤੇ ਹੁਕਮ ਦੇ ਦਿੱਤਾ ਕਿ ਜੇ ਪੁੱਤਰ ਹੋਵੇਗਾ ਤਾਂ ਤੁਹਾਡੀ ਜਾਇਦਾਦ ਦਿੱਤੀ ਜਾਵੇਗੀ ਤੇ ਸਾਡੀ ਮਾਤਾ ਦੇ ਘਰ ਪੁੱਤਰ ਪੈਦਾ ਹੋਇਆ ਤੇ ਸਾਡੀ ਸਾਰੀ ਜਾਇਦਾਦ ਵਾਪਸ ਮਿਲ ਗਈ ਤੇ ਮਰਦ ਦਾ ਸਤਿਕਾਰ ਕਰਦੀ ਰਹੀ ਕਿ ਮਰਦ ਇੱਕ ਨਿਆਮਤ ਪਰ ਦੁਸ਼ਮਣ ਲਈ ਕਿਆਮਤ ਹੈ। ਇਸ ਬੋਹੜ ਹੇਠ ਗੁਰੂ ਜੀ ਦਾ ਪ੍ਰਸ਼ਾਦੀ ਹਾਥ ।।
RoundGlass Foundation
Dr-Rajneesh Verma
ਆਓ ਗੁਰੂਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ ਛੇਵੀਂ ਦੇ ਦਰਸ਼ਨ ਕਰੀਏ
ਰੁੱਖਾਂ ਦੀ ਗੁਰੂਆਂ ਨਾਲ ਸਾਂਝ - ਵਣ ਸਾਹਿਬ
ਸਥਾਨ: ਗੁਰੂਦੁਆਰਾ ਦਮਦਮਾ ਸਾਹਿਬ, ਪਾਤਸ਼ਾਹੀ ਛੇਵੀਂ, ਪਿੰਡ ਈਲਵਾਲ, ਜ਼ਿਲ੍ਹਾ ਸੰਗਰੂਰ
ਸੰਖੇਪ ਇਤਿਹਾਸ:
ਗੁ: ਦਮਦਮਾ ਸਾਹਿਬ ਪਾਤਸ਼ਾਹੀ ਛੇਵੀਂ
ਪੰਜਿ ਪਿਆਲ ਪੰਜ ਪੀਰ
ਛਠਮ ਪੀਰ ਬੈਠਾ ਗੁਰ ਭਾਰੀ ॥
ਅਰਜਨ ਕਾਇਆ ਪਲਟਿਕੈ ਮਰੁਤਿ ਹਰਿਗੋਬਿੰਦ ਸਵਾਰੀ॥
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਿੰਡ ਖੁਰਾਣੇ ਤੋਂ ਈਲਵਾਲ ਪਹੁੰਚੇ। ਰਵਾਇਤ ਅਨੁਸਾਰ ਗੁਰੂ ਸਾਹਿਬ ਜੀ ਨੇ ਇਸ ਅਸਥਾਨ ਉੱਤੇ ਵਿਸ਼ਰਾਮ ਕੀਤਾ ਜਿਸ ਕਰਕੇ ਇਸ ਅਸਥਾਨ ਦਾ ਨਾਮ ਦਮਦਮਾ ਸਾਹਿਬ ਹੈ। ਇਸ ਅਸਥਾਨ ਤੇ ਇੱਕ ਪੁਰਾਤਨ ਵਣ ਦਾ ਰੁੱਖ ਹੈ। ਰਵਾਇਤ ਅਨੁਸਾਰ ਇਸ ਵਣ ਨਾਲ ਗੁਰੂ ਸਾਹਿਬ ਜੀ ਨੇ ਆਪਣੇ ਘੋੜੇ ਨੂੰ ਬੰਨ੍ਹਿਆ ਸੀ। ਪ੍ਬੰਧਕ ਕਮੇਟੀ ਵੱਲੋਂ ਇਸ ਰੁੱਖ ਦੀ ਸੁਚੱਜੇ ਢੰਗ ਨਾਲ ਸੰਭਾਲ ਕੀਤੀ ਜਾ ਰਹੀ ਹੈ।
RoundGlass Foundation
Dr-Rajneesh Verma
ਆਓ ਗੁਰੂਦੁਆਰਾ ਸ਼੍ਰੀ ਜੰਡ ਸਾਹਿਬ ਪਾਤਸ਼ਾਹੀ ਛੇਵੀਂ ਦੇ ਦਰਸ਼ਨ ਕਰੀਏ (ਭਾਈ ਰੂਪ ਚੰਦ ਦੀ ਪ੍ਰੇਮ ਦੀ ਖਿੱਚ ਨਾਲ ਗੁਰੂ ਜੀ ਨੇ ਜਲ ਛੱਕਣ ਆਉਣਾ)
ਰੁੱਖਾਂ ਦੀ ਗੁਰੂਆਂ ਨਾਲ ਸਾਂਝ - ਜੰਡ ਸਾਹਿਬ
ਸਥਾਨ: ਗੁਰੂਦੁਆਰਾ ਸ਼੍ਰੀ ਜੰਡ ਸਾਹਿਬ, ਪਾਤਸ਼ਾਹੀ ਛੇਵੀਂ, ਗੁੰਮਟੀ ਕਲਾਂ, ਜ਼ਿਲ੍ਹਾ ਬਠਿੰਡਾ
* ਸੰਖੇਪ ਇਤਿਹਾਸ:
ਜੇਠ ਦੇ ਦਿਨ ਸਨ ਗਰਮੀ ਦਾ ਜੋਰ ਸੀ। ਦੋਵੇਂ ਪਿਉ-ਪੁੱਤਰ ਭਾਈ ਸਾਧੂ ਤੇ ਰੂਪਾ ਇੱਕ ਦਿਨ ਘਰੋਂ ਬਾਹਰ ਨਿਕਲੇ ਕਿ ਜੰਗਲ ਵਿਚੋਂ ਲੱਕੜਾਂ ਕੱਟ ਲਿਆਈਏ। ਭਾਈ ਸਾਧੂ ਨੇ ਆਖਿਆ ਇੱਕ ਕੁੱਨ੍ਹਾ ਪਾਣੀ ਦਾ ਲੈ ਚੱਲੋ ਦੁਪਹਿਰ ਨੂੰ ਤੇਹ ਲੱਗ ਜਾਂਦੀ ਹੈ। ਦੂਰ ਜੰਗਲ ਵਿੱਚ ਜਾ ਕੇ ਜੰਡ ਦੇ ਦਰੱਖ਼ਤ ਨਾਲ ਕੁੱਨ੍ਹਾ ਲਟਕਾ ਦਿੱਤਾ ਤੇ ਆਪ ਲੱਕੜਾਂ ਚੀਰਣ ਲੱਗ ਪਏ । ਪ੍ਰਸ਼ਾਦਾ ਘਰੋਂ ਛੱਕ ਕੇ ਆਏ ਸਨ, ਜਦ ਦੁਪਿਹਰ ਵੇਲੇ ਤੇਹ ਲੱਗੀ ਤਾਂ ਪਾਣੀ ਪੀਣ ਲਈ ਗਏ। ਭਾਈ ਰੂਪੇ ਨੇ ਜਿਸ ਵਕਤ ਘੜੇ ਨੂੰ ਹੱਥ ਲਾਇਆ ਤਾਂ ਬਰਫ਼ ਵਾਂਗ ਠੰਡਾ ਵੇਖ ਕੇ ਪਿਤਾ ਨੂੰ ਆਖਿਆ ਕਿ ਜਲ ਤਾਂ ਹਿੱਲ-ਹਿੱਲ ਕੇ ਬਰਫ਼ ਵਾਂਗ ਠੰਡਾ ਹੋ ਗਿਆ ਹੈ, ਇਹ ਜਲ ਸਤਿਗੁਰਾਂ ਦੇ ਪੀਣ ਯੋਗ ਹੈ। ਜੇਕਰ ਸਤਿਗੁਰ ਪਹਿਲਾਂ ਜਲ ਪੀਣ ਤਾਂ ਅਸੀਂ ਪੀਵਾਂਗੇ। ਪੁੱਤਰ ਦੇ ਬਚਨ ਸੁਣ ਕੇ ਭਾਈ ਸਾਧੂ ਨੂੰ ਵੀ ਪ੍ਰੇਮ ਆ ਗਿਆ। ਅੱਖਾਂ ਮੀਟ ਕੇ ਸਤਿਗੁਰਾਂ ਦਾ ਧਿਆਨ ਕੀਤਾ ਤੇ ਮੁੜ ਦੋਵੇਂ ਜਣੇ ਉਸੇ ਤਰ੍ਹਾਂ ਕੰਮ ਵਿੱਚ ਜੁਟ ਗਏ। ਪੱਕਾ ਇਰਾਦਾ ਕਰ ਲਿਆ ਕਿ ਜੇ ਪਹਿਲਾਂ ਇਸ ਠੰਡੇ ਪਾਣੀ ਨੂੰ ਗੁਰੂ ਜੀ ਆਣ ਕੇ ਪੀਣਗੇ ਤਾਂ ਹੀ ਅਸੀਂ ਪੀਵਾਂਗੇ। ਜਦ ਦੋ ਕੁ ਘੜੀਆਂ ਹੋਰ ਬੀਤੀਆਂ ਤਾਂ ਤੇਹ ਨੇ ਬਹੁਤ ਹੀ ਵਿਆਕੁਲ ਕੀਤਾ ਪਰ ਪ੍ਰਤਿਗਿਆ ਕਰ ਚੁੱਕੇ ਸਨ। ਬੜੇ ਘਬਰਾਏ ਪਰ ਪਾਣੀ ਨੂੰ ਹੱਥ ਨਾ ਲਾਇਆ। ਕੰਮ ਹੋ ਨਾ ਸਕੇ, ਅੰਤ ਘਬਰਾ ਕੇ ਛਾਇਆ ਹੇਠ ਬੈਠ ਗਏ ਤੇ ਬੇਸੁਰਤ ਹੋ ਗਏ। ਗੁਰੂ ਜੀ ਡਰੌਲੀ ਵਿਖੇ ਸਾਂਈ ਦਾਸ ਦੇ ਘਰ ਬੈਠੇ ਸਨ । ਪਾਸ ਬਿਧੀ ਚੰਦ, ਪੈਂਦੇ ਖਾਂ ਆਦਿਕ ਸਿੱਖ ਸਨ। ਪਾਣੀ ਦਾ ਛਿੜਕਾਅ ਕਰਕੇ ਥਾਂ ਠੰਡੀ ਕੀਤੀ ਹੋਈ ਸੀ। ਰਾਮੋ ਪ੍ਰੇਮ ਨਾਲ ਪੱਖਾ ਝੱਲ ਰਹੀ ਸੀ। ਜਦ ਗੁਰੂ ਜੀ ਨੂੰ ਨੂੰ ਭਾਈ ਰੂਪੇ ਦੇ ਵਿਆਕੁਲ ਪੁਣੇ ਦੀ ਖਿੱਚ ਪਹੁੰਚੀ ਤਾਂ ਗੁਰੂ ਜੀ ਨੇ ਸੇਵਕ ਨੂੰ ਆਵਾਜ਼ ਦਿੱਤੀ ਕਿ ਛੇਤੀ ਘੋੜਾ ਲਿਆਓੁ । ਗੁਰੂ ਜੀ ਕੜਕਦੀ ਦੁਪਿਹਰ ਵਿੱਚ ਘੋੜੇ ਤੇ ਪਲਾਕੀ ਮਾਰ ਕੇ ਦੇਖਦਿਆਂ - ਦੇਖਦਿਆਂ ਇੱਕ ਪਾਸੇ ਨੂੰ ਨਿਕਲ ਗਏ । ਸਾਰੇ ਜਣੇ ਹੈਰਾਨ ਹੋਣ ਲੱਗੇ ਕਿ ਇਸ ਵੇਲੇ ਗੁਰੂ ਜੀ ਇਕੱਲੇ ਹੀ ਕਿੱਧਰ ਨੂੰ ਚਲੇ ਗਏ ਹਨ । ਗੁਰੂ ਜੀ ਬਹੁਤ ਛੇਤੀ ਤੀਹ ਕੋਹ ਪੈਂਡਾ ਕਰਕੇ ਉੱਥੇ ਪਹੁੰਚੇ । ਅੱਗੇ ਦੋਵੇਂ ਪਿਓ - ਪੁੱਤਰ ਤਰੇਹ ਨਾਲ ਵਿਆਕੁਲ ਬੈਠੇ ਦੇਖੇ। ਪਾਸ ਜਾ ਕੇ ਆਵਾਜ਼ ਦਿੱਤੀ ਭਾਈ ਜੀ ਬੜੀ ਤਰੇਹ ਲੱਗ ਰਹੀ ਹੈ, ਠੰਡਾ ਜਲ ਛਕਾਓ । ਭਾਈ ਰੂਪੇ ਨੇ ਜਦ ਸਿਰ ਚੁੱਕ ਕੇ ਦੇਖਿਆ ਤੇ ਗੁਰੂ ਜੀ ਦੇ ਚਰਨਾਂ ਤੇ ਸਿਰ ਰੱਖਿਆ ਅਤੇ ਪ੍ਰੇਮ ਦੇ ਅੱਥਰੂ ਭਰ ਲਏ। ਛੇਤੀ ਨਾਲ ਜਲ ਦਾ ਕਟੋਰਾ ਭਰਕੇ ਗੁਰੂ ਜੀ ਦੇ ਅੱਗੇ ਕੀਤਾ। ਗੁਰੂ ਜੀ ਨੇ ਜਲ ਛੱਕ ਕੇ ਬਹੁਤ ਸਲਾਹਿਆ ਅਤੇ ਦੋਂਹਾ ਪਿਓ ਪੁੱਤਰਾਂ ਨੂੰ ਜਲ ਛਕਾ ਕੇ ਆਖਿਆ ਹੁਣ ਤੁਸੀਂ ਕੰਮ ਛੱਡ ਦਿਓ ਰਿੱਧੀ ਸਿੱਧੀ ਤੁਹਾਡੇ ਅੱਗੇ ਹੱਥ ਜੋੜ ਖੜੀ ਰਹੇਗੀ। ਇਹ ਸਾਡੇ ਸ਼ਸ਼ਤਰ ਪਾਸ ਰੱਖੋ ਤੁਹਾਡੀ ਜ਼ੁਬਾਨ ਹੀ ਤਲਵਾਰ ਹੋਵੇਗੀ। ਦੋ ਵੇਲੇ ਦੇਗ਼ ਚਲਾਓ ਗੁਰਸਿੱਖੀ ਦਾ ਪ੍ਰਚਾਰ ਕਰੋ। ਭਾਈ ਸਾਧੂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਨਗਰ ਦੇ ਲੋਕ ਸਾਡੇ ਨਾਲ ਬਹੁਤ ਈਰਖਾ ਕਰਦੇ ਹਨ। ਗੁਰੂ ਜੀ ਬੋਲੇ ਤੁਸੀਂ ਆਪਣਾ ਵੱਖਰਾ ਨਗਰ ਵਸਾ ਲਓ। ਈਰਖਾ ਕਰਨ ਵਾਲਾ ਨਗਰ ਉੱਜੜ ਜਾਏਗਾ। ਉਥੋਂ ਤੁਰ ਕੇ ਚਾਰ ਕੋਹ ਉਰੇ ਆ ਗਏ। ਉੱਥੇ ਸੁੰਦਰ ਜਗ੍ਹਾ ਦੇਖ ਕੇ ਗੁਰੂ ਜੀ ਨੇ ਕਿਹਾ ਇੱਥੇ ਨਗਰ ਬੰਨ੍ਹੇ ਨਗਰ ਦਾ ਨਾਮ ਭਾਈ ਰੂਪੇ ਕਾ ਰੱਖਣਾ ਸਭ ਲੋਕ ਤੁਹਾਡੇ ਦਾਸ ਬਣ ਕੇ ਰਹਿਣਗੇ। ਗੁਰੂ ਜੀ ਨੇ ਰਾਤ ਉਥੇ ਹੀ ਕੱਟੀ। ਜਦ ਪਿਛਲਾ ਪਹਿਰ ਹੋਇਆ ਤਾਂ ਗੁਰੂ ਜੀ ਨਾ ਆਏ ਤਾਂ ਭਾਈ ਬਿਧੀ ਚੰਦ, ਪੈਂਦੇ ਖਾਂ ਆਦਿਕ ਗੁਰੂ ਜੀ ਦੀ ਖੋਜ ਵਾਸਤੇ ਇੱਧਰ ਓਧਰ ਗਏ। ਭਾਈ ਬਿਧੀ ਚੰਦ ਸੰਧਿਆ ਵੇਲੇ ਗੁਰੂ ਜੀ ਪਾਸ ਪਹੁੰਚ ਗਿਆ ਅਤੇ ਸਾਰਾ ਪ੍ਰਸੰਗ ਸੁਣਿਆ। ਅਗਲੇ ਭਲਕੇ ਗੁਰੂ ਜੀ ਡਰੋਲੀ ਆਏ। ਬਿਧੀ ਚੰਦ ਨੇ ਸਭ ਨੂੰ ਗੁਰੂ ਜੀ ਦੇ ਇਕੱਲੇ ਉੱਠ ਨੱਠਣ ਦਾ ਪ੍ਰਸੰਗ ਸੁਣਾਇਆ ਤਾਂ ਸਾਰਿਆਂ ਨੇ ਨਮਸ਼ਕਾਰ ਕੀਤੀ ।
Dr-Rajneesh Verma RoundGlass Foundation
ਕਿਸੀ ਸਮੇਂ ਪ੍ਰਸ਼ਾਦ ਵਿੱਚ ਮਿਲਣ ਵਾਲੀਆਂ ਖਿਰਨੀਆਂ ਅੱਜ ਕਿੱਥੇ ਅਲੋਪ ਹੋ ਗਈਆਂ
ਇਤਿਹਾਸ ਗੁਰੂਦੁਆਰਾ ਸ਼੍ਰੀ ਨੌ ਲੱਖਾ ਸਾਹਿਬ ਪਾਤਸ਼ਾਹੀ ਨੌਵੀਂ (ਫ਼ਤਹਿਗੜ੍ਹ ਸਾਹਿਬ)
ਸ਼੍ਰੀ ਗੁਰੂ ਤੇਗ ਬਹਾਦੁਰ ਜੀ ਆਪਣੇ ਪ੍ਰਚਾਰ ਦੌਰੇ ਸਮੇਂ ਪਿੰਡ ਉਗਾਨੀ ਤੋਂ ਚੱਲ ਕੇ ਇਸ ਅਸਥਾਨ ਤੇ ਆਏ ਸਨ ਅਤੇ ਇੱਕ ਰਾਤ ਇੱਥੇ ਵਿਸ਼ਰਾਮ ਕੀਤਾ। ਇਸ ਸਮੇਂ ਮਾਤਾ ਗੁਜਰੀ ਜੀ ਵੀ ਨਾਲ ਸਨ। ਸਬੱਬ ਨਾਲ ਲੱਖੀ ਸ਼ਾਹ ਵਣਜਾਰਾ ਵੀ ਪਹਿਲਾਂ ਤੋਂ ਇੱਥੇ ਠਹਿਰਿਆ ਹੋਇਆ ਸੀ ਜਿਸ ਦਾ ਇੱਕ ਬਲਦ ਗੁਆਚ ਗਿਆ ਸੀ ਤਾਂ ਉਸ ਨੇ ਸੁੱਖ ਸੁੱਖੀ ਸੀ ਕਿ ਜੇ ਮੇਰਾ ਬਲਦ ਮਿਲ ਜਾਵੇ ਤਾਂ ਮੈਂ ਕੁੱਝ ਟਕੇ ਗੁਰੂ ਜੀ ਨੂੰ ਭੇਂਟ ਕਰਾਂਗਾ। ਥੋੜੇ ਸਮੇਂ ਪਿੱਛੋਂ ਜੰਗਲ ਵਿੱਚੋਂ ਬਲਦ ਮਿਲਨ ਤੇ ਖੁਸ਼ੀ ਵਿੱਚ ਨੌ ਟਕੇ ਲੈ ਕੇ ਲੱਖੀ ਸ਼ਾਹ ਗੁਰੂ ਜੀ ਦੀ ਹਜ਼ੂਰੀ ਵਿੱਚ ਪਹੁੰਚ ਗਿਆ। ਗੁਰੂ ਜੀ ਨੇ ਟਕੇ ਬਿਨਾ ਛੂਏ ਸੰਗਤਾਂ ਦੇ ਹਵਾਲੇ ਕਰ ਦਿੱਤੇ ਤਾਂ ਲੱਖੀ ਸ਼ਾਹ ਨੇ ਸਮਝਿਆ ਕਿ ਗੁਰੂ ਜੀ ਮੇਰੀ ਭੇਟਾ ਤੋਂ ਖੁਸ਼ ਨਹੀਂ ਹੋਏ ਤਾਂ ਕਹਿਣ ਲੱਗਾ, ਗੁਰੂ ਜੀ ਅੱਜ ਮੇਰੇ ਕੋਲ ਇੰਨੇ ਹੀ ਟਕੇ ਹਨ ਹੋਰ ਭੇਟਾ ਫੇਰ ਦੇ ਦਵਾਂਗਾ। ਇਹ ਸੁਣ ਕੇ ਗੁਰੂ ਜੀ ਕਹਿਣ ਲੱਗੇ ਕਿ ਭਾਈ ਤੇਰੇ ਇਹ ਨੌ ਟਕੇ ਨੌ ਲੱਖ ਦੇ ਬਰਾਬਰ ਹਨ। ਰਾਤ ਨੂੰ ਵਿਸ਼ਰਾਮ ਸਮੇਂ ਕੁੱਝ ਸਿਆਣੇ ਬਜ਼ੁਰਗ ਗੁਰੂ ਜੀ ਦੇ ਦਰਸ਼ਨਾਂ ਲਈ ਪਹੁੰਚੇ। ਸਭ ਨੇ ਤਨ - ਮਨ - ਧਨ ਨਾਲ ਗੁਰੂ ਜੀ ਦੀ ਸੇਵਾ ਕੀਤੀ। ਗੁਰੂ ਜੀ ਨੇ ਸੰਗਤਾਂ ਨੂੰ ਪਿੰਡ ਨੌ ਲੱਖਾ ਦੇ ਨਾਂ ਤੇ ਮੋੜੀ ਗਡਣ ਵਾਸਤੇ ਕਿਹਾ। ਇਸ ਤਰਾਂ ਪਿੰਡ ਦੀ ਸ਼ੁਰੂਆਤ ਹੋਈ। ਸਥਾਨਕ ਰਵਾਇਤ ਅਨੁਸਾਰ ਇਸ ਪਿੰਡ ਦਾ ਨਾਂ ਨੌ ਲੱਖਾ ਪੈ ਗਿਆ ।
Scientific name: Manilkara hexandra
RoundGlass Foundation Dr-Rajneesh Verma
ਕਰੀਰ ਦੇ ਰੁੱਖ ਦੀ ਗੁਰੂਆਂ ਨਾਲ ਸਾਂਝ - ਭਾਗ 1 (ਗੁਰਦੁਆਰਾ ਸ੍ਰੀ ਅਕੋਈ ਸਾਹਿਬ ਦਾ ਸੰਖੇਪ ਇਤਿਹਾਸ)
ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਇਸ ਅਸਥਾਨ ਤੇ 1616 ਈ: (1673) ਬਿਕ੍ਰਮੀ ਨੂੰ ਚਰਨ ਪਾਏ। ਗੁਰੂ ਸਾਹਿਬਾਨ ਨੇ ਇਸ ਕਰੀਰ ਨਾਲ ਆਪਣਾ ਘੋੜਾ ਬੰਨ੍ਹਿਆ।
ਨਗਰ ਅਕੋਈ ਸਾਹਿਬ ਦੀ ਪਵਿੱਤਰ ਧਰਤੀ ਨੂੰ ਚਾਰ ਗੁਰੂ ਸਾਹਿਬਾਨ (ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ, ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਅਤੇ ਦਸਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ) ਦੀ ਚਰਨ ਛੋਹ ਪ੍ਰਾਪਤ ਹੈ।
(ਸਥਾਨ - ਪਿੰਡ ਅਕੋਈ ਸਾਹਿਬ, ਜਿਲ੍ਹਾ)
RoundGlass Foundation
ਆਓ ਗੁਰੂਦੁਆਰਾ ਸ਼੍ਰੀ ਜੋਤੀਸਰ ਸਾਹਿਬ ਪਾਤਸ਼ਾਹੀ ਛੇਵੀਂ ਦੇ ਦਰਸ਼ਨ ਕਰੀਏ (ਪਿੰਡ ਖੁਰਾਣਾ)
ਰੁੱਖਾਂ ਦੀ ਗੁਰੂਆਂ ਨਾਲ ਸਾਂਝ - ਬੇਰੀ ਸਾਹਿਬ (ਭਾਗ - 6)
ਸਥਾਨ - ਗੁਰੂਦੁਆਰਾ ਸ਼੍ਰੀ ਜੋਤੀਸਰ ਸਾਹਿਬ ਪਿੰਡ ਖੁਰਾਣਾ, ਜ਼ਿਲ੍ਹਾ ਸੰਗਰੂਰ।
Scientific Name - Ziziphus mauritiana
* ਸੰਖੇਪ ਇਤਿਹਾਸ:
ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਿੰਡ ਖੁਰਾਣੇ ਪਹੁੰਚੇ ਤਾਂ ਪਿੰਡ ਦੇ ਲੋਕਾਂ ਨੇ ਗੁਰੂ ਜੀ ਨੂੰ ਜਲ ਪਾਣੀ ਵੀ ਨਾ ਪੁੱਛਿਆ ਤਾਂ ਗੁਰੂ ਜੀ ਨੇ ਖੇਤਾਂ ਵੱਲ ਚਾਲੇ ਪਾ ਦਿੱਤੇ ਜਿੱਥੇ ਅੱਜ ਕੱਲ੍ਹ ਪੁਰਾਤਨ ਬੇਰੀ ਮੌਜੂਦ ਹੈ । ਇਸ ਬੇਰੀ ਥੱਲੇ ਗੁਰੂ ਜੀ ਬੈਠ ਗਏ, ਤਾਂ ਇੱਕ ਸਿਆਣੀ ਮਾਈ ਕਰਮੋ ਨੇ ਸੋਚਿਆ ਕਿ ਇਹ ਪੂਰਨ ਮਹਾਂਪੁਰਸ਼ ਜਾਪਦੇ ਹਨ । ਤਾਂ ਮਾਈ ਕਰਮੋ ਦੁੱਧ ਦੀ ਤੌੜੀ ਲੈ ਕੇ ਆਈ ਤੇ ਗੁਰੂ ਜੀ ਨੂੰ ਬੇਰੀ ਹੇਠ ਸਿੱਖਾਂ ਸਮੇਤ ਦੁੱਧ ਛਕਾਇਆ। ਗੁਰੂ ਜੀ ਨੇ ਖੁਸ਼ ਹੋ ਕੇ ਦੁੱਧ ਪੁੱਤ ਦਾ ਵਰ ਦਿੱਤਾ ਅਤੇ ਬਚਨ ਕੀਤੇ ਕਿ ਜੋ ਵੀ ਮਨੁੱਖ ਸ਼ਰਧਾ ਨਾਲ ਇਸ ਅਸਥਾਨ ਤੇ ਅਰਦਾਸ ਕਰਵਾਏਗਾ ਤਾਂ ਉਸ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆ ।
RoundGlass Foundation
ਰੁੱਖਾਂ ਤੇ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ:
ਗੁਰਪ੍ਰੀਤ ਸਿੰਘ ਬੇਦੀ (ਪ੍ਰਧਾਨ ਸਮਰਾਲਾ ਹਾਕੀ ਕਲੱਬ) ਨਾਲ ਮੁਲਾਕਾਤ
ਗੁਰਪ੍ਰੀਤ ਸਿੰਘ ਜੀ ਨੇ ਘਰ-ਘਰ ਫ਼ਲਾਂ ਵਾਲੇ ਰੁੱਖਾਂ ਦੀ ਮੁਹਿੰਮ ਨੂੰ ਚਲਾਇਆ ਹੋਇਆ ਹੈ ਜਿਸ ਨੂੰ ਲੋਕਾਂ ਵੱਲੋਂ ਬੜਾ ਹੁੰਗਾਰਾ ਮਿਲ ਰਿਹਾ ਹੈ। ਦੂਜਾ ਵੱਡਾ ਕਾਰਜ ਓਹਨਾਂ ਵੱਲੋਂ ਸਮਰਾਲੇ ਸ਼ਹਿਰ ਦੇ ਰੇਲਵੇ ਸਟੇਸ਼ਨ ਨੂੰ ਹਰਾ ਭਰਾ ਕਰਨ ਦਾ ਕੀਤਾ ਗਿਆ ਜੋ ਪੂਰੇ ਪੰਜਾਬ ਵਿੱਚ ਇੱਕ ਮਿਸਾਲ ਬਣਿਆ।RoundGlass Foundation,
ਆਓ ਗੁਰੂਦੁਆਰਾ ਸ਼੍ਰੀ ਬੀੜ ਜੰਡ ਸਾਹਿਬ ਪਾਤਸ਼ਾਹੀ ਦਸਵੀਂ ਦੇ ਦਰਸ਼ਨ ਕਰੀਏ
(ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਗ)
ਰੁੱਖਾਂ ਦੀ ਗੁਰੂਆਂ ਨਾਲ ਸਾਂਝ - ਜੰਡ ਸਾਹਿਬ (ਭਾਗ - 2)
ਸਥਾਨ - ਗੁਰੂਦੁਆਰਾ ਸ਼੍ਰੀ ਬੀੜ ਜੰਡ ਸਾਹਿਬ, ਪਿੰਡ ਫ਼ਤਿਹਪੁਰ, ਚਮਕੌਰ ਸਾਹਿਬ, ਜ਼ਿਲ੍ਹਾ ਰੋਪੜ।
Scientific Name: Prosopis cineraria
ਗੁਰੂਦੁਆਰਾ ਬੀੜ ਗੁਰੂ ਜੰਡ ਸਾਹਿਬ ਪਾਤਸ਼ਾਹੀ 10ਵੀਂ
ਬਿਕਰਮੀ 1761(1704 ਈ:) 7 ਪੋਹ ਦੀ ਰਾਤ ਨੂੰ ਮੁਗ਼ਲਾਂ ਨਾਲ ਯੁੱਧ ਕਰਨ ਉਪਰੰਤ ਕੱਚੀ ਗੜ੍ਹੀ ਸ਼੍ਰੀ ਚਮਕੌਰ ਸਾਹਿਬ ਤੋਂ ਪੰਜ ਪਿਆਰਿਆਂ ਦੇ ਹੁਕਮ ਨੂੰ ਪ੍ਰਵਾਨ ਕਰਦੇ ਹੋਏ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੱਗੇ ਵੱਲ ਨੂੰ ਚਾਲੇ ਪਾ ਦਿੱਤੇ। ਫਿਰ ਇਸ ਅਸਥਾਨ ਤੇ ਜੋ ਕਿ ਸ਼੍ਰੀ ਚਮਕੌਰ ਸਾਹਿਬ ਤੋਂ 2 ਕੋਹ ਦੂਰ ਹੈ, ਇੱਥੇ ਗੁਰੂ ਜੀ ਨੇ ਇਸ ਜੰਡ ਦੇ ਦਰੱਖਤ ਹੇਠ ਆਰਾਮ ਕੀਤਾ। (ਤਵਾਰੀਖ਼ ਗੁਰੂ ਖ਼ਾਲਸਾ ਭਾਗ - 1 ਪੰਨਾ 1018 ਗੁਰੂ 10 ਹਿੱਸਾ - 3) ਇੱਥੇ ਗੁਰੂ ਸਾਹਿਬ ਜੀ ਨੇ ਅਲਫੂ ਤੇ ਗਾਮੂ ਨਾਂ ਦੇ ਮੁਖਬਰਾਂ ਨੂੰ ਸੋਧਿਆ ਸੀ ਅਤੇ 8 ਪੋਹ ਦੀ ਰਾਤ ਨੂੰ ਗੁਰੂ ਸਾਹਿਬ ਜੀ ਨੇ ਝਾੜ ਸਾਹਿਬ ਵੱਲ ਨੂੰ ਚਾਲੇ ਪਾ ਦਿੱਤੇ।
Dr-Rajneesh Verma RoundGlass Foundation
27/11/2023
ਸਤਿਗੁਰ ਨਾਨਕ ਪ੍ਰਗਟਿਆ
ਮਿਟੀ ਧੁੰਧ ਜਗ ਚਾਨਣ ਹੋਆ
ਜਿਉ ਕਰ ਸੂਰਜ ਨਿਕਲਿਆ
ਤਾਰੇ ਛਪੇ ਅੰਧੇਰ ਪਲੋਆ
ਗੁਰੂ ਨਾਨਕ ਪਾਤਸ਼ਾਹ ਜੀ ਦੇ ਆਗਮਨ ਪੁਰਬ ਦੀਆਂ ਬੇਅੰਤ ਮੁਬਾਰਕਾਂ ।।
Happy Gurpurab to all
ਪੰਜਾਬ ਦੇ ਜੰਗਲਾਤ ਵਿੱਚ ਵਾਧਾ ਕਰਨ ਵਾਲੀ ਪੰਚਾਇਤ ਨਾਲ ਮੁਲਾਕਾਤ (ਗ੍ਰਾਮ ਪੰਚਾਇਤ- 3) - ਪਿੰਡ - ਭੰਗਲਾ, ਜ਼ਿਲ੍ਹਾ ਲੁਧਿਆਣਾ, ਪੰਜਾਬ।
ਪੰਜਾਬ ਦੀ ਧਰਤੀ ਨੂੰ ਹਰਿਆ ਭਰਿਆ ਕਰਨ ਲਈ ਭੰਗਲਾ ਪਿੰਡ ਦੀ ਪੰਚਾਇਤ ਵੱਲੋਂ roundglass foundation ਦੇ ਸਹਿਯੋਗ ਨਾਲ ਪਿੰਡ ਵਿੱਚ ਵਿਰਾਸਤੀ ਰੁੱਖਾਂ ਦਾ ਜੰਗਲ ਲਗਾਇਆ ਗਿਆ।
ਯੂਥ ਕਲੱਬ ਤੋਂ ਸਰਪੰਚੀ ਤਹਿ ਕਰਨ ਵਾਲੇ ਪਿੰਡ ਭੰਗਲਾ ਦੇ ਸਰਪੰਚ ਸਰਦਾਰ ਹਰਪ੍ਰੀਤ ਸਿੰਘ ਜੀ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪਿੰਡ ਵਿੱਚ ਖਾਲੀ ਪਈ ਜਗ੍ਹਾ ਵਿੱਚ ਜੰਗਲ ਲਗਾ ਕੇ ਉਸ ਨੂੰ ਆਬਾਦ ਕੀਤਾ ।
RoundGlass Foundation
2 ਬਰੋਟੇ ਦੇ ਰੁੱਖਾਂ ਦੀ ਆਪਸ ਵਿੱਚ ਸਾਂਝ
(ਵਿਲੱਖਣ ਰੁੱਖ - ਭਾਗ 1)
Scientific Name : Ficus benghalensis
ਸਥਾਨ - ਗੁਰੂਦੁਆਰਾ ਵਰਦਾਨ ਸਰ ਮੰਜੀ ਸਾਹਿਬ ਪਾਤਸ਼ਾਹੀ
ਛੇਵੀਂ ਅਤੇ ਜਫ਼ਰਨਾਮਾ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਦਿਆਲਪੁਰਾ ਭਾਈਕਾ, ਜ਼ਿਲ੍ਹਾ ਬਠਿੰਡਾ, ਪੰਜਾਬ।
ਆਓ ਗੁਰੂਦੁਆਰਾ ਸ਼੍ਰੀ ਵਰਦਾਨ ਸਰ ਮੰਜੀ ਸਾਹਿਬ ਪਾਤਸ਼ਾਹੀ ਛੇਵੀਂ ਅਤੇ ਜਫ਼ਰਨਾਮਾ ਸਾਹਿਬ ਪਾਤਸ਼ਾਹੀ ਦਸਵੀਂ ਦੇ ਦਰਸ਼ਨ ਕਰੀਏ
(ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਗ)
ਰੁੱਖਾਂ ਦੀ ਗੁਰੂਆਂ ਨਾਲ ਸਾਂਝ - ਜੰਡ ਸਾਹਿਬ
ਸਥਾਨ: ਗੁਰਦੁਆਰਾ ਵਰਦਾਨ ਸਰ ਮੰਜੀ ਸਾਹਿਬ ਪਾਤਸ਼ਾਹੀ
ਛੇਵੀਂ, ਜਫ਼ਰਨਾਮਾ ਸਾਹਿਬ ਪਾਤਸ਼ਾਹੀ ਦਸਵੀਂ, ਪਿੰਡ ਦਿਆਲਪੁਰਾ ਭਾਈਕਾ, ਜ਼ਿਲ੍ਹਾ ਬਠਿੰਡਾ
Scientific Name: Prosopis cineraria
* ਸੰਖੇਪ ਇਤਿਹਾਸ:
ਗੁਰੂਦੁਆਰਾ ਵਰਦਾਨ ਸਰ ਮੰਜੀ ਸਾਹਿਬ ਪਾ: ਛੇਵੀਂ:
ਸ:ਜੋਧ ਰਾਏ ਕਾਂਗੜ ਵਾਲੇ ਦੀ ਬੇਨਤੀ ਪ੍ਰਵਾਨ ਕਰਕੇ, ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਨੇ ਆਪਣੇ ਤਿੰਨ ਹਜ਼ਾਰ ਘੋੜ ਸਵਾਰ ਸੂਰਬੀਰ ਯੋਧਿਆਂ ਦੀ ਸਿੱਖ ਸੈਨਾ ਸਮੇਤ ਇਸ ਅਸਥਾਨ ਤੇ ਮੁਬਾਰਿਕ ਚਰਨ ਪਾਏ, ਇੱਥੋਂ ਹੀ ਗੁਰੂ ਜੀ ਨੇ ਭਾਈ ਬਿਧੀ ਨੂੰ (ਉਹ ਘੋੜੇ ਜੋ ਤੁਰਕਾਂ ਨੇ ਲਾਹੌਰ ਵਿਖੇ ਗੁਰੂ ਘਰ ਦੀ ਭਾਣਾ ਸੰਗਤਾਂ ਤੋਂ ਧੱਕੇ ਨਾਲ ਖੋਹ ਲਏ ਸਨ) ਲਿਆਉਣ ਲਈ ਹੁਕਮ ਕੀਤਾ। ਬਾਬਾ ਭਾਈ ਬਿਧੀ ਚੰਦ ਜੀ ਨੇ ਇੱਕ ਦਿਲਬਾਗ ਨਾਮ ਦਾ ਘੋੜਾ ਘਾਹੀ ਬਣਕੇ, ਦੂਜਾ ਗੁਲਬਾਗ ਨਾਮ ਦਾ ਘੋੜਾ ਜੋਤਸ਼ੀ ਬਣਕੇ ਲਾਹੌਰ ਦੇ 8 ਸ਼ਾਹੀ ਕਿਲ੍ਹੇ ਵਿੱਚੋਂ ਲਿਆ ਕੇ ਗੁਰੂ ਜੀ ਦੇ ਹਾਜ਼ਰ ਕੀਤੇ (ਜਿਸ ਜੰਡ ਦੇ ਦਰੱਖ਼ਤ ਨਾਲ ਦੋਵੇਂ ਘੋੜੇ ਬੰਨ੍ਹੇ ਸੀ ਉਹ ਸਰੋਵਰ ਤੇ ਮੌਜੂਦ ਹੈ)। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਪ੍ਰਸੰਨ ਹੋ ਕੇ ਭਾਈ ਬਿਧੀ ਚੰਦ ਜੀ ਨੂੰ ਪੰਜ ਵਰ ਬਖਸ਼ਿਸ ਕੀਤੇ।
(ਪੰਜ ਵਰ)
(1) ਸਤਿਗੁਰੂ ਨਾਨਕ ਦੇਵ ਜੀ ਮਹਾਰਾਜ, ਤੁਹਾਡੇ ਅੰਗ ਸੰਗ ਸਹਾਇਕ ਹੋਣਗੇ।
(2) ਸਤਿਗੁਰਾਂ ਦਾ ਅੰਗ, ਸਾਧੂਆਂ ਦਾ ਸੰਗ, ਨਾਮ ਦਾ ਰੰਗ, ਨਿਸ਼ਚਾ ਅਭੰਗ ਬਣਿਆ ਰਹੇਗਾ।
(3) ਜੋ ਤੁਸੀਂ ਚਾਹੋਗੇ ਸੋਈ ਹੋਵੇਗਾ।
(4)ਬਿਧੀ ਚੰਦ ਛੀਨਾ, ਗੁਰੂ ਦਾ ਸੀਨਾ, ਪ੍ਰੇਮ ਭਗਤ ਲੀਨਾ, ਕਮੀ ਕਦੇ ਨਾਹਿ ।
(5)ਇਸ ਪਰਉਪਕਾਰ ਦੀ ਕਥਾ ਜੋ ਵੀ ਸੁਣੇਗਾ ਅਤੇ ਸੁਣਾਵੇਗਾ ਉਸ ਨੂੰ ਸਿੱਖੀ ਦੀ ਦਾਤ ਪ੍ਰਾਪਤ ਹੋਵੇਗੀ ਤੇ ਕਾਰਜ ਰਾਸ ਹੋਣਗੇ।
* ਸੰਖੇਪ ਇਤਿਹਾਸ
ਗੁਰੂਦੁਆਰਾ ਜਫ਼ਰਨਾਮਾ ਸਾਹਿਬ:
ਇਸ ਅਸਥਾਨ ਤੇ 1704 ਈ: ਨੂੰ ਸ:ਜੋਧ ਰਾਏ ਦੇ ਪੋਤਰੇ, ਭਾਈ ਲਖਮੀਰ ਅਤੇ ਭਾਈ ਸ਼ਮੀਰ ਦੀ ਬੇਨਤੀ ਕਰਨ ਤੇ ਗੁਰੂ ਸਾਹਿਬ ਦੀਨੇ ਪਿੰਡ ਤੋਂ ਆ ਕੇ ਪਿਆਰੇ ਦਯਾ ਸਿੰਘ ਜੀ, ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਤੇ ਹੋਰ ਸੂਰਮੇ ਸਿੰਘਾਂ ਸਮੇਤ ਏਥੇ ਚਰਨ ਪਾਏ। ਆਨੰਦਪੁਰ ਸਾਹਿਬ ਤੋਂ ਬਾਅਦ ਇੱਥੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਸਭ ਸੰਗਤਾਂ ਨੂੰ ਛਕਾਇਆਂ ਅਤੇ ਦੁਆਰੇ ਸਿੰਘਾਂ ਦੀ ਫੌਜ ਦੀ ਭਰਤੀ ਕੀਤੀ । ਇੱਥੇ ਭਾਈ ਮਾਨ ਸਿੰਘ (ਚੌਰ ਬਰਦਾਰ) ਦੇ ਬੇਨਤੀ ਕਰਨ ਤੇ ਸਮੇਂ ਦੇ ਹੰਕਾਰੀ ਬਾਦਸ਼ਾਹ ਔਰੰਗਜ਼ੇਬ ਨੂੰ ਫਾਰਸੀ ਵਿੱਚ ਜ਼ਫ਼ਰਨਾਮਾ 8 (ਫ਼ਤਿਹ ਦੀ ਚਿੱਠੀ) ਲਿਖੀ, ਜਿਸ ਵਿੱਚ ਗੁਰੂ ਜੀ ਨੇ ਔਰੰਗਜ਼ੇਬ ਨੂੰ ਉਸ ਦੇ ਮਾੜੇ ਕਰਮਾਂ ਤੇ ਪਰਜਾ ਤੇ ਕੀਤੇ ਜੁਲਮਾਂ ਦਾ ਚੇਤਾ ਕਰਵਾਇਆ ਅਤੇ ਸਭ ਦੇ ਮਾਲਕ ਅਕਾਲ ਪੁਰਖ ਦੀ ਸਿਫ਼ਤ ਸਲਾਹ ਕੀਤੀ ਜਿਸ ਨੂੰ ਪੜ੍ਹ ਕੇ ਔਰੰਗਜ਼ੇਬ ਸ਼ਰਮਿੰਦਾ ਹੋਇਆ ਅਤੇ ਉਸ ਦੀ ਮੌਤ ਹੋ ਗਈ।
ਇਸ ਅਸਥਾਨ ਤੇ ਹਰ ਮੱਸਿਆ ਨੂੰ ਜੋੜ ਮੇਲਾ ਮਨਾਇਆ ਜਾਂਦਾ ਹੈ ਤੇ ਸਲਾਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਵਤਾਰ ਦਿਹਾੜਾ ਬੜੀ ਸ਼ਰਧਾ ਨਾਲ ਸਭ ਸੰਗਤਾਂ ਦੁਆਰਾ ਮਨਾਇਆ ਜਾਂਦਾ ਹੈ ।
ਸਿੰਘ ਸਾਹਿਬ ਜ: ਬਾਬਾ ਜੋਗਿੰਦਰ ਸਿੰਘ ਅਕਾਲੀ 96 ਕ੍ਰੋੜੀ ਮੁੱਖ ਪ੍ਰਬੰਧਕ (27-3- 2003) ਤੋਂ ਸੱਚ ਖੰਡ ਵਾਸੀ ਸਿੰਘ ਸਾਹਿਬ ਬਾਬਾ ਸੰਤਾ ਸਿੰਘ ਜੀ.. ਅਕਾਲੀ 96 ਕਰੋੜੀ ਜੀ ਤੋਂ ਵਰੋਸਾਏ ਬਾਬਾ ਲਾਭ ਸਿੰਘ ਜੀ, ਭੋਲਾ ਸਿੰਘ ਜੀ ਸੰਗਤ ਦੇ ਸਹਿਯੋਗ ਨਾਲ ਸੇਵਾ ਸੰਭਾਲ ਕਰ ਰਹੇ ਹਨ। ਇਸ ਅਸਥਾਨ ਦੀ ਕਾਰ ਸੇਵਾ ਦਿੱਲੀ ਵਾਲੇ ਮਹਾਪੁਰਸ਼ ਕਰਵਾ ਰਹੇ ਹਨ।
Dr-Rajneesh Verma RoundGlass Foundation
ਆਓ ਗੁਰੂਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਪਹਿਲੀ, ਛੇਵੀਂ, ਸੱਤਵੀਂ ਅਤੇ ਦਸਵੀਂ ਦੇ ਦਰਸ਼ਨ ਕਰੀਏ (ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਗ)
ਰੁੱਖਾਂ ਦੀ ਗੁਰੂਆਂ ਨਾਲ ਸਾਂਝ - ਕਰੀਰ ਸਾਹਿਬ (ਭਾਗ 4)
ਸਥਾਨ: ਗੁਰੂਦੁਆਰਾ ਗੁਰੂਸਰ ਸਾਹਿਬ, ਪਾਤਸ਼ਾਹੀ ਪਹਿਲੀ, ਛੇਵੀਂ, ਸੱਤਵੀਂ ਅਤੇ ਦਸਵੀਂ, ਪਿੰਡ ਪੱਤੋ ਹੀਰਾ ਸਿੰਘ, ਜ਼ਿਲ੍ਹਾ ਮੋਗਾ
Scientific Name: Capparis decidua
ਸੰਖੇਪ ਇਤਿਹਾਸ:
* ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ * ਇਹ ਉਹ ਪਵਿੱਤਰ ਇਤਿਹਾਸਕ ਸਥਾਨ ਹੈ ਜਿੱਥੇ ਜਾਹਰ ਪੀਰ ਜਗਤਗੁਰ ਬਾਬਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ (ਸੰਮਤ 1567) ਵਿੱਚ ਆਪਣੀ ਦੂਜੀ ਉਦਾਸੀ ਦੌਰਾਨ ਸੁਲਤਾਨਪੁਰ, ਧਰਮਕੋਟ ਤੇ ਤਖਤੂਪੁਰਾ ਤੋਂ ਚੱਲ ਕੇ ਇਸ ਅਸਥਾਨ ਤੇ ਪਵਿੱਤਰ ਚਰਨ ਪਾ ਕੇ ਇਸ ਅਸਥਾਨ ਨੂੰ ਮਹਾਨ ਤੀਰਥ ਹੋਣ ਦਾ ਮਾਣ ਬਖਸ਼ਿਸ ਕੀਤਾ ।
* ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ * ਮੀਰੀ ਪੀਰੀ ਦੇ ਮਾਲਕ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ (ਸੰਮਤ 1684 ਬਿ.) ਵਿੱਚ ਮਾਲਵੇ ਨੂੰ ਤਾਰਦੇ ਹੋਏ ਤਖਤੂਪੁਰੇ ਡਰੋਲੀ ਭਾਈ ਨੂੰ ਜਾਂਦੇ ਹੋਏ ਇਸ ਤੀਰਥ ਅਸਥਾਨ ਤੇ ਮੁਬਾਰਕ ਚਰਨ ਪਾਏ।
* ਦਸਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ* ਬਾਦਸ਼ਾਹ ਦਰਵੇਸ਼ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ (1705ਈ:) ਨੂੰ ਦੀਨਾ ਸਾਹਿਬ ਸਾਹਿਬ ਤੋਂ ਇਸ ਅਸਥਾਨ ਤੇ ਪਵਿੱਤਰ ਚਰਨ ਪਾਏ ।
1. ਦੀਨੇ ਨੂੰ ਜਾਂਦੇ ਹੋਏ ਥੋੜੇ ਸਮੇਂ ਲਈ ਇੱਥੇ ਠਹਿਰੇ। (ਦੇਖੋ- ਦੀਨਾ ਕਾਂਗੜ ਸਰਵੇ ਪੰਨਾ 56 )
2. ਦੀਨੇ ਤੋਂ ਸ਼ੇਰ ਸ਼ਿਕਾਰ ਲਈ ਆਏ ਹੋਏ ਇੱਥੇ ਪਧਾਰੇ
(ਦੇਖੋ ਪੰਨਾ 462 ਦਸਮੇਸ਼ ਪ੍ਰਕਾਸ਼ ਕ੍ਰਿਤ ਭਾਈ = ਕਰਤਾਰ ਸਿੰਘ ਅਤੇ ਪੰਨਾ 554 ਮਹਾਨ ਕੋਸ਼)
3. ਤੀਜੀ ਵਾਰ ਵੀ ਦੀਨੇ ਤੋਂ ਭਗਤਾ, ਡੋਡ, ਬਹਿਬਲ ਆਦਿਕ ਪਿੰਡਾਂ ਵਿੱਚ ਵਿਚਰਦੇ ਹੋਏ ਅਤੇ ਧਰਮ ਪ੍ਰਚਾਰ ਕਰਦੇ ਹੋਏ ਪਿੰਡ ਪੱਤੋ ਹੀਰਾ ਸਿੰਘ ਪਹੁੰਚੇ ਅਤੇ ਗੁਰੂਸਰ ਵਾਲੀ ਜਗ੍ਹਾ ਤੇ ਨਮਸਕਾਰ ਕੀਤੀ ਅਤੇ ਸਿੰਘਾਂ ਦੇ ਪੁੱਛਣ ਤੇ ਦੱਸਿਆ ਕਿ ਇੱਥੇ ਸਾਡੇ ਪੁਰਖੇ ਆਏ ਸਨ । ਇਸ ਲਈ ਇਹ ਇਕ ਮਹਾਨ ਤੀਰਥ ਅਸਥਾਨ ਹੈ।
* ਇਸ ਗੁਰੁਦਵਾਰਾ ਸਾਹਿਬ ਵਿੱਚ 2 ਕਰੀਰ ਦੇ ਰੁੱਖ਼ ਮੌਜੂਦ ਹਨ ਜਿਨ੍ਹਾਂ ਵਿਚੋਂ ਇੱਕ ਕਰੀਰ ਦੇ ਰੁੱਖ ਥੱਲੇ 6ਵੇਂ ਪਾਤਸ਼ਾਹ ਸ਼੍ਰੀ ਗੁਰੂ
ਹਰਗੋਬਿੰਦ ਸਾਹਿਬ ਜੀ ਨੇ ਘੋੜਾ ਬੰਨ੍ਹਿਆ ਸੀ ਜਿੱਥੇ ਥੜਾ ਸਾਹਿਬ ਮੌਜੂਦ ਹੈ। ਦੂਜੇ ਕਰੀਰ ਥੱਲੇ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਨੇ ਆਪਣਾ ਘੋੜਾ ਬੰਨ੍ਹਿਆ ਸੀ ਜੋ ਰੁੱਖ ਸਰੋਵਰ ਸਾਹਿਬ ਕੋਲ ਮੌਜੂਦ ਹੈ।
ਰੁੱਖਾਂ ਦੀ ਗੁਰੂਆਂ ਨਾਲ ਸਾਂਝ - ਕਰੀਰ ਸਾਹਿਬ (ਭਾਗ ੧)
https://fb.watch/otL9XSKxyw/?mibextid=N7dtgh
ਰੁੱਖਾਂ ਦੀ ਗੁਰੂਆਂ ਨਾਲ ਸਾਂਝ - ਕਰੀਰ ਸਾਹਿਬ (ਭਾਗ ੨)
https://fb.watch/otL0dAdCVs/?mibextid=N7dtgh
ਰੁੱਖਾਂ ਦੀ ਗੁਰੂਆਂ ਨਾਲ ਸਾਂਝ - ਕਰੀਰ ਸਾਹਿਬ (ਭਾਗ ੩)
https://fb.watch/otLiRGoD1L/?mibextid=N7dtgh
Dr-Rajneesh Verma, RoundGlass Foundation
ਆਓ ਗੁਰੂਦੁਆਰਾ ਪਾਕਾ ਸਾਹਿਬ ਪਾਤਸ਼ਾਹੀ ਦਸਵੀਂ ਦੇ ਦਰਸ਼ਨ ਕਰੀਏ (ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਗ)
ਰੁੱਖਾਂ ਦੀ ਗੁਰੂਆਂ ਨਾਲ ਸਾਂਝ - ਬੇਰੀ ਸਾਹਿਬ (ਭਾਗ -4)
ਸਥਾਨ: ਗੁਰੂਦੁਆਰਾ ਪਾਕਾ ਸਾਹਿਬ ਪਾਤਸ਼ਾਹੀ ਦਸਵੀਂ, ਪਿੰਡ
ਮਧੇਕੇ ਜ਼ਿਲ੍ਹਾ ਮੋਗਾ।
Scientific Name: Ziziphus mauritiana
ਸੰਖੇਪ ਇਤਿਹਾਸ:
ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਨੰਦਗੜ੍ਹ (ਆਨੰਦਪੁਰ) ਦਾ ਕਿਲ੍ਹਾ ਛੱਡਣ ਤੋਂ ਬਾਅਦ ਯੁੱਧ ਕਰਦੇ ਹੋਏ ਅਕਾਲ ਪੁਰਖ ਦੇ ਭਾਣੇ ਵਿੱਚ ਬਿਖੜੇ ਪੈਂਡੇ ਨੂੰ ਤੈਅ ਕਰਦੇ ਹੋਏ ਹਰ ਰੋਜ਼ ਨਵਾਂ ਇਤਿਹਾਸ ਸਿਰਜਦੇ ਹੋਏ ਤਕਰੀਬਨ 14 ਦਿਨਾਂ ਬਾਅਦ 20 ਪੋਹ 1705 ਈ: ਨੂੰ ਤਖਤੂਪੁਰਾ ਤੋਂ ਹੁੰਦੇ ਹੋਏ ਇਸ ਅਸਥਾਨ ਪਿੰਡ ਮਧੇਕੇ ਪਹੁੰਚੇ। ਇਸ ਜਗ੍ਹਾ ਉੱਪਰ ਝਾੜੀਆਂ ਅਤੇ ਵਣਾਂ ਨਾਲ ਭਰਪੂਰ ਜੰਗਲ ਸਮਾਨ ਰਮਣੀਕ ਝਿੜੀ ਸੀ। ਗੁਰੂ ਜੀ ਦੇ ਇੱਥੇ ਪਹੁੰਚਣ ਦੀ ਖ਼ਬਰ ਸੁਣ ਕੇ ਸੰਗਤਾਂ ਦਰਸ਼ਨਾਂ ਲਈ ਆਈਆਂ। ਜੰਗਾਂ-ਯੁੱਧਾਂ ਵਿੱਚ ਤੀਰ-ਤਲਵਾਰ ਚਲਾਉਂਦਿਆਂ ਗੁਰੂ ਸਾਹਿਬ ਜੀ ਦੇ ਹੱਥ ਦੀ ਉਂਗਲ ਉੱਪਰ ਜ਼ਖਮ ਹੋ ਗਿਆ ਸੀ । ਉਂਗਲ ਪੱਕੀ ਹੋਣ ਕਰਕੇ ਪੱਟੀ ਜ਼ਖਮ ਨਾਲ ਚਿੰਬੜ ਚੁੱਕੀ ਸੀ। ਇਸ ਕਰਕੇ ਗੁਰੂ ਜੀ ਨੇ ਸੰਗਤਾਂ ਨੂੰ ਵੈਦ ਲਿਆਉਣ ਲਈ ਕਿਹਾ ਪਰ ਸੰਗਤਾਂ ਨੇ ਗੁਰੂ ਜੀ ਨੂੰ ਕੋਈ ਵੈਦ ਨਾ ਹੋਣ ਦੀ ਗੱਲ ਆਖੀ। ਇਸ ਜਗ੍ਹਾ ਉੱਪਰ ਜੰਗਲ ਸਮਾਨ ਝਿੜੀ ਹੋਣ ਕਰਕੇ ਪਿੰਡ ਮਧੇਕੇ ਦਾ ਉਮਰਦੀਨ (ਉਮਰਾ ਲੁਹਾਰ) ਇੱਥੇ ਪਸ਼ੂ ਚਰਾਉਣ ਆਇਆ ਕਰਦਾ ਸੀ। ਉਸ ਨੇ ਵੀ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਅਤੇ ਬੇਨਤੀ ਕੀਤੀ ਕਿ, “ਜੇਕਰ ਆਪ ਜੀ ਦੀ ਇਜਾਜ਼ਤ ਹੋਵੇ ਤਾਂ ਇਹ ਪੱਟੀ ਖੋਲ੍ਹਣ ਦੀ ਸੇਵਾ ਮੈਂ ਕਰ ਸਕਦਾ ਹਾਂ ਪਰ ਮੈਂ ਜਾਤ ਦਾ ਮੁਸਲਮਾਨ ਹਾਂ?” ਇਹ ਸੁਣ ਕੇ ਗੁਰੂ ਜੀ ਨੇ ਕਿਹਾ ਕਿ, “ਸਾਡਾ ਕਿਸੇ ਕੌਮ ਨਾਲ ਕੋਈ ਵਿਰੋਧ ਨਹੀਂ। ਸਾਡੀ ਟੱਕਰ ਤਾਂ ਕੇਵਲ ਜ਼ੁਲਮ ਨਾਲ ਹੈ, ਤੂੰ ਪੱਟੀ ਖੋਲ੍ਹ ।” ਉਸ ਨੇ ਮੂੰਹ ਦੀ ਭਾਫ਼ ਦੇ ਕੇ ਪੱਟੀ ਉਤਾਰ ਦਿੱਤੀ। ਗੁਰੂ ਸਾਹਿਬ ਜੀ ਨੇ ਖੁਸ਼ ਹੋ ਕੇ ਬਚਨ ਕੀਤਾ "ਤੁਸੀਂ ਵੱਟੇ ਦਾ ਸਾਕ ਨਹੀਂ ਲੈਣਾ ਅਤੇ ਹੁੱਕਾ ਨਹੀਂ ਪੀਣਾ ਤੁਹਾਡੀ ਕੁਲ ਵਿੱਚ ਵਾਧਾ ਹੋਵੇਗਾ।" ਗੁਰੂ ਜੀ ਦੇ ਬਚਨਾਂ ਸਦਕਾ ਉਮਰਦੀਨ (ਉਮਰਾ ਲੁਹਾਰ) ਦੀ ਕੁਲ ਵਿੱਚ ਮਧੇਕੇ ਤੋਂ ਜੈਤੋ ਇਲਾਕੇ ਤੱਕ ਵਾਧਾ ਹੋਇਆ। ਪਰ ਹੌਲੀ-ਹੌਲੀ ਸਮਾਂ ਪਾ ਕੇ ਉਮਰਦੀਨ (ਉਮਰਾ ਲੁਹਾਰ) ਦਾ ਪਰਿਵਾਰ ਗੁਰੂ ਸਾਹਿਬ ਦੇ ਬਚਨਾਂ ਤੋਂ ਮੁਨਕਰ ਹੋ ਗਿਆ ਅਤੇ ਉਸ ਦੀ ਕੁਲ ਖਤਮ ਹੋ ਗਈ । ਗੁਰੂ ਸਾਹਿਬ ਦੇ ਪਿੰਡ ਮਧੇਕੇ ਪਹੁੰਚਣ ਦੀ ਖ਼ਬਰ ਮਿਲਦਿਆਂ ਹੀ ਦੀਨਾ ਸਾਹਿਬ ਤੋਂ ਭਾਈ ਰਾਇ ਜੋਧ ਦੇ ਪੋਤਰੇ ਲਖਮੀਰ, ਸ਼ਮੀਰ ਅਤੇ ਤਖਤਮਲ ਨੇ ਸੰਗਤਾਂ ਸਮੇਤ ਪਹੁੰਚ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਅਤੇ ਗੁਰੂ ਜੀ ਨੂੰ ਆਪਣੇ ਨਾਲ ਦੀਨਾ ਸਾਹਿਬ ਜਾਣ ਲਈ ਬੇਨਤੀ ਕੀਤੀ । ਗੁਰੂ ਸਾਹਿਬ ਜੀ ਉਹਨਾਂ ਦੀ ਬੇਨਤੀ ਮੰਨਦੇ ਹੋਏ ਇੱਥੇ ਦੀਆਂ ਸੰਗਤਾਂ ਉੱਤੇ ਬਖ਼ਸ਼ਿਸ਼ਾਂ ਕਰਦੇ ਹੋਏ ਮਾਲਵੇ ਨੂੰ ਅੰਨ ਪੈਦਾ ਕਰਨ ਵਾਲੀ ਧਰਤੀ ਕਿਹਾ। ਨਗਰ ਅਤੇ ਇਲਾਕੇ ਦੀਆਂ ਸੰਗਤਾਂ ਤੇ ਅਨੇਕਾਂ ਬਖਸ਼ਿਸ਼ਾਂ ਕਰਦੇ ਹੋਏ ਅੱਗੇ ਦੀਨਾ ਸਾਹਿਬ ਚਲੇ ਗਏ । ਸ਼੍ਰੀ ਦਰਬਾਰ ਸਾਹਿਬ ਦੇ ਸਾਹਮਣੇ ਜੋ ਬੇਰੀ ਹੈ ਇਹ ਗੁਰੂ ਸਾਹਿਬ ਜੀ ਦੇ ਸਮੇਂ ਦੀ ਇਤਿਸਾਹਿਕ ਬੇਰੀ ਹੈ।
* ਬੇਰੀ ਸਾਹਿਬ (ਭਾਗ -1):
https://fb.watch/ojqQSCfhtf/?mibextid=Nif5oz
* ਬੇਰੀ ਸਾਹਿਬ (ਭਾਗ - 2):
https://fb.watch/ojqYKTstRa/?mibextid=Nif5oz
* ਬੇਰੀ ਸਾਹਿਬ (ਭਾਗ -3):
https://fb.watch/osnpp0NRtl/?mibextid=Nif5oz
Dr-Rajneesh Verma RoundGlass Foundation
ਆਓ ਗੁਰੂਦੁਆਰਾ ਜੌੜੀਆਂ ਸਾਹਿਬ ਪਾਤਸ਼ਾਹੀ ਦਸਵੀਂ ਦੇ ਦਰਸ਼ਨ ਕਰੀਏ (ਸ਼੍ਰੀ ਗੁਰੂ ਗੋਬਿੰਦ ਸਿੰਘ ਮਾਰਗ)
ਰੁੱਖਾਂ ਦੀ ਗੁਰੂਆਂ ਨਾਲ ਸਾਂਝ - ਪਿੱਪਲੀ ਸਾਹਿਬ
ਸਥਾਨ: ਗੁਰੂਦੁਆਰਾ ਜੌੜੀਆਂ ਸਾਹਿਬ ਪਾਤਸ਼ਾਹੀ ਦਸਵੀਂ, ਪਿੰਡ ਮਾਣੂਕੇ, ਜ਼ਿਲ੍ਹਾ ਲੁਧਿਆਣਾ।
Scientific Name: Ficus religiosa
ਸੰਖੇਪ ਇਤਿਹਾਸ:
ਇਸ ਅਸਥਾਨ ਤੇ ਕਲਗੀਧਰ ਦਸ਼ਮੇਸ਼ ਪਿਤਾ ਜੀ ਚਮਕੌਰ ਦੀ ਗੜ੍ਹੀ ਛੱਡਣ ਤੋਂ ਬਾਅਦ ਸਿੰਘਾਂ ਸਮੇਤ ਮਾਛੀਵਾੜੇ ਦੇ ਜੰਗਲਾਂ ਵਿੱਚ ਲੰਘਦੇ ਹੋਏ ਆਲਮਗੀਰ, ਰਾਏਕੋਟ ਫਿਰ ਲੰਮੇ ਪਹੁੰਚੇ। ਇਸ ਅਸਥਾਨ ਤੇ ਆਪ ਜੀ ਨੇ 21 ਦਿਨ ਰਹਿ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਉਪਰੰਤ ਗੁਰੂ ਜੀ 7 ਮਾਘ 1761 ਬਿਕ੍ਰਮੀ ਨੂੰ ਇਸ ਅਸਥਾਨ ਤੇ ਪਹੁੰਚੇ ਅਤੇ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਗੁਰੂ ਜੀ ਨੇ ਢਾਬ ਦੇ ਕਿਨਾਰੇ ਜੌੜ੍ਹੀਆਂ ਪਿੱਪਲੀਆਂ ਦੇ ਨਾਲ ਘੋੜਾ ਬੰਨ੍ਹਿਆ ਅਤੇ ਇਸ ਅਸਥਾਨ ਨੂੰ ਉਜਾਗਰ ਕੀਤਾ । ਸਵਾ ਤਿੰਨ ਸੌ ਸਾਲ ਪੁਰਾਣੀਆਂ ਇਹ ਪਿੱਪਲੀਆਂ ਅੱਜ ਵੀ ਗੁਰੂ ਸਾਹਿਬ ਦੀ ਬਖ਼ਸ਼ੀਸ਼ ਸਦਕਾ ਹਰੀਆਂ-ਭਰੀਆਂ ਹਨ ਜਿਨ੍ਹਾਂ ਨੂੰ ਸੰਗਤਾਂ ਦੇ ਦਰਸ਼ਨਾਂ ਲਈ ਸੰਭਾਲ ਕੇ ਰੱਖਿਆ ਹੋਇਆ ਹੈ ।
Dr-Rajneesh Verma RoundGlass Foundation
ਆਓ ਗੁਰੂਦੁਆਰਾ ਜੰਡਸਰ ਸਾਹਿਬ ਪਾਤਸ਼ਾਹੀ ਛੇਵੀਂ ਦੇ ਦਰਸ਼ਨ ਕਰੀਏ (ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਗ)
ਰੁੱਖਾਂ ਦੀ ਗੁਰੂਆਂ ਨਾਲ ਸਾਂਝ - ਜੰਡ ਸਾਹਿਬ (ਭਾਗ -4)
ਸਥਾਨ: ਗੁਰੂਦੁਆਰਾ ਜੰਡਸਰ ਸਾਹਿਬ ਪਾਤਸ਼ਾਹੀ ਛੇਵੀਂ, ਪਿੰਡ ਲੰਮਾ-ਜੱਟਪੁਰਾ, ਜ਼ਿਲ੍ਹਾ ਲੁਧਿਆਣਾ।
Scientific Name: Prosopis cineraria
ਸੰਖੇਪ ਇਤਿਹਾਸ:
ਇਸ ਅਸਥਾਨ ਤੇ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਾਲਵੇ ਦੀ ਧਰਤੀ ਨੂੰ ਤਾਰਦੇ ਹੋਏ ਨਗਰ ਸਿੱਧਵਾਂ, ਵਿਰਕ ਅਤੇ ਹੇਰਾਂ ਤੋਂ ਬਾਅਦ ਇਸ ਅਸਥਾਨ ਤੇ ਬਹੁਤ ਸਾਰੇ ਸਿੰਘਾਂ ਸਮੇਤ ਚਰਨ ਪਾਕੇ ਪਵਿੱਤਰ ਕੀਤਾ ਅਤੇ ਆਪਣਾ ਘੋੜਾ ਲੱਕੜ ਦੇ ਕਿੱਲੇ ਨਾਲ ਬੰਨ੍ਹ ਕੇ ਵਿਸ਼ਰਾਮ ਕੀਤਾ ਅਤੇ ਨਗਰ ਨਿਵਾਸੀਆਂ ਨੂੰ ਅਮੋਲਕ ਪਰਵਚਨ ਸੁਣਾ ਕੇ ਨਿਹਾਲ ਕੀਤਾ।
ਜਿਸ ਕਿੱਲੇ ਨਾਲ ਸਤਿਗੁਰਾਂ ਘੋੜਾ ਬੰਨਿਆ ਸੀ ਉਸ ਕਿੱਲੇ ਤੋਂ ਬਹੁਤ ਭਾਰੀ ਜੰਡ ਸਾਹਿਬ ਦਾ ਦਰੱਖ਼ਤ ਪੈਦਾ ਹੋਇਆ ਜੋ ਅੱਜ ਵੀ ਸਤਿਗੁਰਾਂ ਦੀ ਯਾਦ ਤਾਜਾ ਕਰ ਰਿਹਾ ਹੈ। ਜੰਡ ਸਾਹਿਬ ਦੇ ਸੱਜੇ ਪਾਸੇ ਜੋ ਸਰੋਵਰ ਬਣਿਆ ਹੈ ਇਸ ਜਗ੍ਹਾ ਪਹਿਲਾਂ ਕੱਚੀ ਛੱਪੜੀ ਸੀ ਜਿਸ ਵਿੱਚ ਸਤਿਗੁਰੂ ਜੀ ਨੇ ਸਿੰਘਾਂ ਸਮੇਤ ਪੰਜ ਇਸ਼ਨਾਨਾ ਕੀਤਾ ਅਤੇ ਵਰ ਦਿੱਤਾ ਕਿ ਅੱਜ ਤੋਂ ਇਹ ਗੁਰੂਸਰ ਹੈ ਜੋ ਵੀ ਇਸ ਪਾਣੀ ਵਿਚ ਸ਼ਰਧਾ ਨਾਲ ਇਸ਼ਨਾਨ ਕਰੇਗਾ ਉਸਦੀ ਹਰ ਬੀਮਾਰੀ ਦਾ ਨਾਸ਼ ਹੋਵੇਗਾ ਅਤੇ ਮੁਰਾਦਾਂ ਪੂਰੀਆਂ ਹੋਣਗੀਆਂ।
ਬਹੁਤ ਸਾਰੇ ਬਿਰਧ ਬਜ਼ੁਰਗਾਂ ਨੇ ਦੱਸਿਆ ਕਿ ਸਾਡੇ ਦੇਖਦਿਆਂ-ਦੇਖਦਿਆਂ ਬਹੁਤ ਸਾਰੀਆਂ ਜਾਨਲੇਵਾ ਬੀਮਾਰੀਆਂ ਦਾ ਇਲਾਜ ਸਤਿਗੁਰਾਂ ਦੀ ਕਿਰਪਾ ਨਾਲ ਹੋਇਆ ਅਤੇ ਬਹੁਤ ਸੰਗਤਾਂ ਨੂੰ ਪੁੱਤਰਾਂ ਦੇ ਮਿੱਠੇ ਮੇਵੇ ਸਤਿਗੁਰੂ ਨੇ ਬਖਸ਼ਿਸ਼ ਕੀਤੇ। ਸੋ ਅੱਜ ਵੀ ਬਹੁਤ ਸਾਰੀਆਂ ਸੰਗਤਾਂ ਇਸ ਅਸਥਾਨ ਤੇ ਇਸ਼ਨਾਨ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਇਸ ਅਸਥਾਨ ਦੀ ਸੇਵਾ ਪਹਿਲਾਂ ਸੱਚਖੰਡ ਵਾਸੀ ਸੰਤ ਬਾਬਾ ਅਜਾਇਬ ਸਿੰਘ ਜੀ ਲੰਮਿਆਂ ਵਾਲਿਆਂ ਨੇ ਸੰਗਤਾਂ ਨੂੰ ਪਰੇਰ ਕੇ ਕਰਵਾਈ ਅਤੇ ਹੁਣ ਉਹਨ੍ਹਾਂ ਤੋਂ ਵਰੋਸਾਇ ਸੰਤ ਬਾਬਾ ਬਲਵੀਰ ਸਿੰਘ ਜੀ ਅਤੇ ਸੁਆਮੀ ਕਿਸ਼ਨ ਨੰਦ ਜੀ ਜਦੋਂ ਵੀ ਕੋਈ ਸੇਵਾ ਚਲਦੀ ਹੈ ਤਾਂ ਸੰਗਤਾਂ ਨੂੰ ਪਰੇਰ ਕੇ ਕਰਵਾਉਂਦੇ ਹਨ ਅਤੇ ਸਮੂਹ ਨਗਰ ਨਿਵਾਸੀ ਅਤੇ ਇਲਾਕੇ ਦੀਆਂ ਸੰਗਤਾਂ ਬਹੁਤ ਤਨ, ਮਨ ਅਤੇ ਧਨ ਨਾਲ ਕਰਦੀਆਂ ਹਨ।
* ਨਗਰ ਲੰਮੇ ਜੱਟਪੁਰੇ ਵਿੱਚ ਹੇਠਾਂ ਲਿਖੇ ਪਵਿੱਤਰ ਅਸਥਾਨ ਸੁਸ਼ੋਭਿਤ ਹਨ
- ਗੁਰੂਦੁਆਰਾ ਛੋਟਾ ਦਮਦਮਾ ਸਾਹਿਬ ਪਾ: 10ਵੀਂ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ 21 ਦਿਨ ਬਿਸ਼ਰਾਮ ਕੀਤਾ।
- ਗੁਰੂਦੁਆਰਾ ਪੰਜੂਆਣਾ ਸਾਹਿਬ ਪਾ: 10ਵੀਂ ਜਿਥੇ ਸਤਿਗੁਰਾਂ ਨੇ ਨੂਰੇ ਮਾਹੀ ਤੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਦੀ ਖਬਰ ਸੁਣ ਕੇ ਜ਼ੁਲਮ ਰਾਜ ਦੀ ਜੜ ਪੁੱਟੀ।
- ਗੁਰੂਦੁਆਰਾ ਹਰਗੋਬਿੰਦਆਣਾ ਸਾਹਿਬ, ਜਿਥੇ 6ਵੀਂ
ਪਾਤਸ਼ਾਹ ਨੇ ਚਰਨ ਪਾਏ।
Dr-Rajneesh Verma RoundGlass Foundation
Click here to claim your Sponsored Listing.
Videos (show all)
Category
Contact the organization
Telephone
Website
Address
147001
Patiala
Patiala, 147001
"Beerh's mission is to work worldwide to strengthen communities through tree-planting and conserving habitat to help protect birds.






