Manmohan kaur
07/04/2026
ਪਹਿਲੀ ਵਾਰ ਨਜ਼ਰਾਂ ਦਾ ਮਿਲਣਾ
ਅਤੇ ਝੁੱਕ ਜਾਣਾ,
ਸ਼ਰਮ ਨਾਲ ਮੂੰਹ ਦਾ ਲਾਲ ਹੋਣਾ,
ਬੇਕਾਬੂ ਧੜਕਣਾਂ, ਮਿੱਠੀਆਂ ਗੱਲਾਂ,
ਰੰਗੀਲੇ ਸੁਫ਼ਨਿਆ ਨੂੰ ਬੁਣਨਾ
ਔਹ ਸਭ ਕੁੱਝ ਹੁਣ ਵੀ ਯਾਦ ਹੈ.....ਪੋਹ ਦੀ ਚਾਨਣੀ ਸੰਗ ਪੀਣਾ,
ਤਾਰਿਆਂ 'ਚ ਸ਼ਬਦਾਂ ਨਾਲ ,
ਪਰੀ ਕਥਾ ਕਹਿਣੀ,
ਹੱਥਾਂ 'ਚ ਹੱਥ ਪਕੜ ਕੇ,
ਤੇਰਾ ਕੁੱਝ ਸਮਝਾਉਣਾ,
ਔਹ ਸਭ ਕੁੱਝ ਹੁਣ ਵੀ ਯਾਦ ਹੈ ....
ਜ਼ਿੰਦਗੀ ਦੀ ਜਦੋ ਜਹਿਦ,
ਬੱਚਿਆਂ ਦੀ ਆਮਦ,
ਉਹਨਾਂ ਦੀਆਂ ਕਿਲਕਾਰੀਆਂ 'ਚ
ਗੁੰਮਣਾਂ , ਸੰਗ ਖੇਡਣਾ ਸੌਣਾ ..
ਬਿਸਤਰ ਦੀ ਵਿੱਥ ਨੂੰ ਪੂਰਨ ਲਈ
ਕੋਈ ਜੁਗਾੜ ਲੜਾਉਣਾ
ਔਹ ਸਭ ਕੁੱਝ ਹੁਣ ਵੀ ਯਾਦ ਹੈ .....
ਕਈਂ ਸੁਫ਼ਨਿਆਂ ਦਾ ਟੁੱਟਣਾ,
ਨਵੇਂ ਰਸਤਿਆਂ ਦਾ ਬਣਨਾ,
ਕਦੀ ਹੱਸਣਾ ਕਦੀ ਰੋਣਾ,
ਕਦੀ ਰੁੱਸਣਾ ਕਦੀ ਮੰਨਣਾ,
ਪਰ ਕਦਮ ਸੰਗ ਕਦਮ ਮਿਲਾਉਣਾ,
ਮੂਕ ਕਈਂ ਗੱਲਾਂ ਕਹਿਣੀਆਂ ਸੁਣਨੀਆਂ
ਔਹ ਸਭ ਕੁੱਝ ਹੁਣ ਵੀ ਯਾਦ ਹੈ.....
ਹਰ ਹਫ਼ਤੇ ਆਫ਼ਿਸ ਤੋਂ ਛੁੱਟੀ ਲੈ ਕੇ
ਪਿਕਚਰ ਦਾ ਦੇਖ਼ਣਾ, ਪੌਪ ਕਾਰਨ,
ਹੌਟ ਡੌਗ ਖਾਣਾ, ਕੌਲਡ ਪੀਣਾ,
ਤੇਰੀ ਇੱਕ ਤੱਕਣੀ ਨਾਲ,
ਮੇਰੇ ਅਰਮਾਨਾਂ ਦਾ ਮਚਲਣਾਂ,
ਤੇਰੇ ਇਸ਼ਾਰਿਆਂ ਨੂੰ ਦਿਲ ਦੀਆਂ
ਗਹਿਰਾਈਆਂ ਤੋਂ ਸਮਝਣਾ ..
ਔਹ ...ਸਭ ਕੁੱਝ ਹੁਣ ਵੀ ਯਾਦ ਹੈ ....
ਧੜਕਣ ਵੀ ਇੱਕ ਹੈ, ਸਾਹ ਵੀ ਇੱਕ ਹੈ,
ਤੇਰੇ ਪਿਆਰ ਨਾਲ ਸਭ ਕੁੱਝ ਹੀ ਠੀਕ ਹੈ,
ਐ ਮੇਰੇ ਹਮਸਫ਼ਰ ਤੂੰ ਮੇਰੇ ਦੁੱਖ ਸੁੱਖ ' ਚ ਸ਼ਰੀਕ ਹੈ
ਪਰ ਇਹ ਸਭ ਕੁੱਝ ਤਾਂ ਹੀ ਹੈ,
ਅਟੁੱਟ ਵਿਸ਼ਵਾਸ਼ ਅਤੇ ਸੁਫ਼ਨਿਆਂ ਦਾ ਰੰਗ ਇੱਕ ਹੈ
ਕਿਉਂਕਿ ਉਹ ਅੰਗ ਸੰਗ ਬੀਤੇ ਪਲ,
ਔਹ ..ਸਭ ਕੁੱਝ ਹੁਣ ਵੀ ਯਾਦ ਹੈ ... ਮਨਮੋਹਨ ਕੌਰ 5...4 ...2016..
fans Manmohan Kaur
Click here to claim your Sponsored Listing.