Shaheed baba deep singh ji

Shaheed baba deep singh ji

Share

18/04/2026

✍️✍️ਬਿਹਾਰ ਦੀ ਗਾਇਕਾ ਤੇ ਸਮਾਜ ਸੇਵੀ ਨੇਹਾ ਸਿੰਘ ਰਾਠੌਰ ਜੋ ਗੱਲ ਕਰ ਰਹੀ ਹੈ ਉਹ ਸਮਾਜ ਦੇ ਇੱਕ ਵੱਡੇ ਵਿਰੋਧਾਭਾਸ ਨੂੰ ਉਜ਼ਾਗਰ ਕਰਦੀ ਹੈ !

🇯🇵ਉਹ ਕਹਿਣਾ ਚਾਹੁੰਦੀ ਹੈ ਕਿ ਦੇਸ਼ ਵਿੱਚ ਬੇਰੁਜ਼ਗਾਰੀ ਇੱਕ ਗੰਭੀਰ ਸਮੱਸਿਆ ਹੈ!ਪਰ ਨੌਜਵਾਨ ਇਸ ਨੂੰ ਲੈ ਕੇ ਆਵਾਜ਼ ਚੁੱਕਣ ਦੀ ਬਜ਼ਾਏ ਕ੍ਰਿਕਟ ਮੈਚਾਂ ਵਿੱਚ ਖੋ ਜਾਂਦੇ ਹਨ!

🇯🇵ਜਦੋਂ ਮੈਚ ਹੁੰਦਾ ਹੈ,ਸਟੇਡੀਅਮ ਭਰ ਜਾਂਦੇ ਨੇ, ਟੀਵੀ ਤੇ ਕਰੋੜਾਂ ਲੋਕ ਦੇਖਦੇ ਨੇ !ਸੋਸ਼ਲ ਮੀਡੀਆ ਤੇ ਵੀ ਉਸੇ ਦੀ ਚਰਚਾ ਹੁੰਦੀ ਹੈ, ਪਰ ਬੇਰੁਜ਼ਗਾਰੀ ਵਰਗੇ ਮੁੱਦੇ ਪਿੱਛੇ ਰਹਿ ਜਾਂਦੇ ਨੇ

🇯🇵ਇੱਥੇ ਉਹ ਬੀਸੀਸੀਆਈ ਦਾ ਜ਼ਿਕਰ ਕਰਦੀ ਹੈ ਜੋ ਦੁਨੀਆਂ ਦੀ ਸਭ ਤੋਂ ਅਮੀਰ ਕ੍ਰਿਕਟ ਸੰਸਥਾ ਬਣ ਚੁੱਕੀ ਹੈ! ਇਸ ਦੇ ਪਿੱਛੇ ਵੱਡਾ ਕਾਰਨ ਦਰਸ਼ਕ ਹਨ, ਜਿੰਨੇ ਵੱਧ ਲੋਕ ਮੈਚ ਦੇਖਦੇ ਨੇ, ਉਨਾ ਹੀ ਵੱਧ ਵਿਗਿਆਪਨ, ਸਪਾਂਸਰਸਿਪ,ਅਤੇ ਪੈਸਾ ਆਉਂਦਾ ਹੈ! ਅਰਥਾਤ ਆਮ ਲੋਕਾਂ ਦੀ ਰੁਚੀ ਤੇ ਧਿਆਨ ਹੀ ਇਸ ਸਿਸਟਮ ਨੂੰ ਹੋਰ ਮਜ਼ਬੂਤ ਕਰਦਾ ਹੈ !

🇯🇵ਉਹ ਬਾਜ਼ਾਰ ਮਾਲਾ ਮਾਲ ਹੋ ਰਿਹਾ ਹੈ ਕਹਿ ਕੇ ਇਹ ਦਰਸਾਉਂਦੀ ਹੈ ਕਿ ਕ੍ਰਿਕਟ ਇੱਕ ਖੇਡ ਤੋਂ ਵੱਧ ਇੱਕ ਵੱਡਾ ਕਾਰੋਬਾਰ ਬਣ ਗਿਆ ਹੈ! ਕੰਪਨੀਆਂ ਬਰਾਂਡ, ਟੀਵੀ ਚੈਨਲ- ਸਾਰੇ ਇਸ ਤੋਂ ਕਮਾਈ ਕਰ ਰਹੇ ਹਨ! ਖਿਡਾਰੀ ਵੀ ਕਰੋੜਾਂ ਕਮਾ ਕੇ ਆਪਣੀਆਂ ਕਈ ਪੀੜੀਆਂ ਲਈ ਦੌਲਤ ਜੋੜ ਲੈਂਦੇ ਹਨ!

🇯🇵ਪਰ ਇਸ ਦੇ ਨਾਲ ਹੀ ਉਹ ਇੱਕ ਤਿੱਖੀ ਗੱਲ ਕਰਦੀ ਹੈ- ਜੋ ਨੌਜਵਾਨ ਖ਼ੁਦ ਬੇਰੁਜ਼ਗਾਰ ਹਨ, ਉਹ ਇਸ ਸਿਸਟਮ ਦੇ ਸਭ ਤੋਂ ਵੱਡੇ ਦਰਸ਼ਕ ਹਨ। ਉਹ ਆਪਣੇ ਹੱਕਾਂ ਲਈ ਜਾਂ ਨੌਕਰੀਆਂ ਲਈ ਉਨੀ ਤਾਕਤ ਨਾਲ ਇਕੱਠੇ ਨਹੀਂ ਹੁੰਦੇ ਜਿੰਨਾ ਜੋਸ਼ ਉਹ ਕ੍ਰਿਕਟ ਲਈ ਦਿਖਾਉਂਦੇ ਹਨ!

🇯🇵ਉਸ ਦੀ ਗੱਲਬਾਤ ਦਾ ਮੂਲ ਸੁਨੇਹਾ ਇਹ ਹੈ
ਸਮਾਜ ਦਾ ਧਿਆਨ ਅਸਲੀ ਮੁੱਦਿਆਂ ਤੋਂ ਹਟਾ ਕੇ ਮਨੋਰੰਜਨ ਵੱਲ ਮੋੜ ਦਿੱਤਾ ਗਿਆ ਹੈ!
ਜਨਤਾ ਖ਼ੁਦ ਹੀ ਇਸ ਮਾਡਲ ਨੂੰ ਮਜ਼ਬੂਤ ਕਰ ਰਹੀ ਹੈ!

ਅਤੇ ਜਿਸ ਵਰਗ ਨੂੰ ਸਭ ਤੋਂ ਵੱਧ ਲੜਨ ਦੀ ਲੋੜ ਹੈ (ਬੇਰੁਜ਼ਗਾਰ ਨੌਜਵਾਨ) ਉਹੀ ਸਭ ਤੋਂ ਵੱਧ ਖਾਮੋਸ਼ ਨੇ !
ਕਾਪੀ ਪੇਸਟ ਕਰੋ ਪਰ ਨਾਂ ਨਹੀਂ ਕੱਟੋ!
✍️✍️ ਗਗਨਦੀਪ ਸਿੰਘ ਮਜੀਠਾ

11/01/2026

Want your public figure to be the top-listed Public Figure in Delhi?
Click here to claim your Sponsored Listing.

Category

Telephone

Website

Address

Delhi
160030