sikh history

sikh history

Share

16/05/2025

ਸਾਖੀ__ਸ਼ਹੀਦ ਭਾਈ ਤਾਰੂ ਸਿੰਘ ਜੀ
ਭਾਈ ਤਾਰੂ ਸਿੰਘ ਜੀ ਪਿੰਡ ਪੂਹਲੇ (ਅੰਮ੍ਰਿਤਸਰ) ਦੇ ਵਸਨੀਕ ਸਨ। ਭਾਈ ਸਾਹਿਬ ਜੀ ਰੋਜ਼ ਅੰਮ੍ਰਿਤ ਵੇਲੇ ੨੧ ਪਾਠ ਜਾਪੁ ਸਾਹਿਬ ਦੇ ਕਰਕੇ ਫੇਰ ਕੁਝ ਛੱਕਦੇ ਸਨ। ਭਾਈ ਸਾਹਿਬ ਜੀ ਖੇਤੀ ਬਾੜੀ ਦਾ ਕੰਮ ਕਰਦੇ ਸਨ।ਆਏ ਗਏ ਗੁਰਸਿੱਖ ਦੇ ਰਹਿਣ ਲਈ ਪ੍ਬੰਧ ਕਰਦੇ। ਜੰਗਲਾਂ ਵਿੱਚ ਰਹਿੰਦੇ ਸਿੰਘਾਂ ਲਈ ਲੰਗਰ ਤਿਆਰ ਕਰਕੇ ਛਕਾਉਂਣ ਦੀ ਸੇਵਾ ਕਰਦੇ ਸਨ। ਉਹਨਾਂ ਦਿਨਾਂ ਵਿੱਚ ਲਾਹੌਰ ਦਾ ਗਵਰਨਰ ਜ਼ਕਰੀਆ ਖ਼ਾਂ ਸੀ ਜੋ ਸਿੱਖਾਂ ਤੇ ਬੜਾ ਜ਼ੁਲਮ ਕਰਦਾ ਸੀ। ਜ਼ਕਰੀਆ ਖ਼ਾਂ ਨੇ ਸਿਖਾਂ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੋਇਆ ਸੀ। ਸਿੱਖਾਂ ਨੂੰ ਚੁਣ ਚੁਣ ਕੇ ਖਤਮ ਕੀਤਾ ਜਾ ਰਿਹਾ ਸੀ। ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ ਸਨ। ਇਨਾਮ ਦੇ ਲਾਲਚ ਵਿੱਚ ਕਿਸੇ ਦੋਖੀ ਨੇ ਭਾਈ ਤਾਰੂ ਸਿੰਘ ਜੀ ਦੀ ਸ਼ਿਕਾਇਤ ਕਰ ਦਿੱਤੀ।
ਭਾਈ ਸਾਹਿਬ ਜੀ ਨੂੰ ਗਿਰਫ਼ਤਾਰ ਕਰਨ ਲਈ ਜਦੋਂ ਸਿਪਾਹੀ ਉਨ੍ਹਾਂ ਦੇ ਘਰ ਪਹੁੰਚੇ ਤਾਂ ਭਾਈ ਸਾਹਿਬ ਜੀ ਘਰ ਨਹੀਂ ਸਨ। ਭਾਈ ਸਾਹਿਬ ਜੀ ਦੇ ਮਾਤਾ ਜੀ ਕਹਿਣ ਲੱਗੇ, ਪਹਿਲਾਂ ਪ੍ਰਸ਼ਾਦਾ ਛੱਕ ਲਵੋ। ਸਿਪਾਹੀਆਂ ਨੇ ਪ੍ਰਸ਼ਾਦਾ ਛੱਕਿਆ ਤੇ ਮੁੱਖ ਵਿਚੋਂ ਕਿਹਾ ਸਿੱਖ ਇਤਨੇ ਨਿਰਵੈਰ ਹਨ। ਇੰਨੇ ਨੂੰ ਭਾਈ ਤਾਰੂ ਸਿੰਘ ਜੀ ਵੀ ਪਹੁੰਚ ਗਏ ਤੇ ਸਿਪਾਹੀਆਂ ਨੇ ਭਾਈ ਤਾਰੂ ਸਿੰਘ ਜੀ ਨੂੰ ਗਿਰਫ਼ਤਾਰ ਕਰ ਲਿਆ। ਭਾਈ ਸਾਹਿਬ ਜੀ ਨੂੰ ਕਿਹਾ ਗਿਆ ਕਿ ਉਹ ਸਿੱਖੀ ਛੱਡ ਦੇਣ। ਪਰ ਭਾਈ ਸਾਹਿਬ ਜੀ ਨੂੰ ਸਿੱਖੀ ਜਾਨ ਨਾਲੋਂ ਵੀ ਵੱਧ ਪਿਆਰੀ ਸੀ, ਇਸ ਲਈ ਭਾਈ ਸਾਹਿਬ ਜੀ ਨੇ ਸਾਫ ਇਨਕਾਰ ਕਰ ਦਿੱਤਾ। ਭਾਈ ਸਾਹਿਬ ਜੀ ਨੂੰ ਬੜੇ ਲਾਲਚ ਵੀ ਦਿੱਤੇ ਗਏ ਤੇ ਡਰਾਵੇ ਵੀ ਪਰ ਭਾਈ ਸਾਹਿਬ ਜੀ ਨਾ ਡੋਲੇ।__
ਜ਼ਕਰੀਆ ਖ਼ਾਂ ਨੇ ਚਲਾਕੀ ਵਰਤੀ ਤੇ ਭਾਈ ਸਾਹਿਬ ਜੀ ਨੂੰ ਕਿਹਾ ਕਿ ਮੈਂ ਸੁਣਿਆ ਹੈ ਤੁਹਾਡੇ ਗੁਰੂ ਕੋਲੋਂ ਅਤੇ ਗੁਰੂ ਕੇ ਸਿੰਘਾਂ ਕੋਲੋਂ ਜੋ ਮੰਗੀਏ ਉਹ ਮਿਲਦਾ ਹੈ। ਮੈਂ ਵੀ ਤੁਹਾਡੇ ਕੋਲੋਂ ਇੱਕ ਚੀਜ਼ ਦੀ ਮੰਗ ਕਰਦਾ ਹਾਂ ਕਿ ਮੈਨੂੰ ਤੁਹਾਡੇ ਕੇਸ ਚਾਹੀਦੇ ਹਨ। ਤਾਂ ਭਾਈ ਸਾਹਿਬ ਜੀ ਨੇ ਜਵਾਬ ਦਿੱਤਾ,
" ਕੇਸ ਦੇਵਾਂਗਾ ਪਰ ਕੱਟ ਕੇ ਨਹੀ ਖੋਪਰੀ ਸਮੇਤ ਦੇਵਾਂਗਾ।"
ਜ਼ਕਰੀਆ ਖ਼ਾਂ ਦੇ ਹੁਕਮ ਤੇ ਜਲਾਦ ਜਦੋਂ ਰੰਬੀ ਨਾਲ ਭਾਈ ਸਾਹਿਬ ਜੀ ਦੀ ਖੋਪਰੀ ਉਤਾਰਨ ਲੱਗਾ ਤਾਂ ਹੰਕਾਰ ਵਿੱਚ ਜ਼ਕਰੀਆ ਖ਼ਾਂ ਬਹੁਤ ਹੱਸਿਆ ਤਾਂ ਭਾਈ ਤਾਰੂ ਸਿੰਘ ਜੀ ਦੇ ਮੁੱਖ ਵਿਚੋਂ ਸਹਿਜ-ਸੁਭਾਅ ਬਚਨ ਨਿਕਲਿਆ,
"ਬਹੁਤਾ ਹੱਸ ਨਾ ਤੈਨੂੰ ਅੱਗੇ ਲਾ ਕੇ ਜੁੱਤੀਆਂ ਮਾਰ ਕੇ ਨਰਕਾਂ ਵਿੱਚ ਪਹਿਲਾਂ ਭੇਜਾਂਗੇ, ਅਸੀਂ ਦਰਗਾਹ ਵਿੱਚ ਬਾਅਦ ਵਿੱਚ ਜਾਵਾਂਗੇ।"
ਭਾਈ ਤਾਰੂ ਸਿੰਘ ਜੀ ਦੀ ਰੰਬੀ ਨਾਲ ਖੋਪਰੀ ਉਤਾਰ ਦਿੱਤੀ ਗਈ,ਪਰ ਗੁਰੂ ਦੇ ਸਿੱਖ ਦਾ ਬਚਨ ਸੱਚ ਹੋਇਆ। ਜ਼ਕਰੀਆ ਖ਼ਾਂ ਦਾ ਪਿਸ਼ਾਬ ਰੁਕ ਗਿਆ,ਉਹ ਬਹੁਤ ਦੁਖੀ ਹੋਇਆ। ਉਸ ਦੇ ਅਹਿਲਕਾਰ ਜਦੋਂ ਭਾਈ ਤਾਰੂ ਸਿੰਘ ਜੀ ਦਾ ਜੋੜਾ ਉਸ ਦੇ ਸਿਰ 'ਤੇ ਮਾਰਦੇ ਤਾਂ ਉਸ ਨੂੰ ਪਿਸ਼ਾਬ ਆਉਂਦਾ। ਇਸ ਰੋਗ ਨਾਲ ਜ਼ਕਰੀਆ ਖ਼ਾਂ ਦੀ ਮੌਤ ਪਹਿਲਾਂ ਹੋਈ ਪਰ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਦੀ ਖੋਪਰੀ ਉੱਤਰੀ ਹੋਈ ਹੈ 22 ਦਿਨ ਜਿਊਂਦੇ ਰਹੇ। 22 ਦਿਨ ਬਾਅਦ ਦਰਗਾਹ ਵਿੱਚ ਗਏ।
ਸਾਰੇ ਆਖੋ: ਧੰਨ ਗੁਰੂ, ਧੰਨ ਗੁਰੂ ਕੇ ਪਿਆਰੇ।
ਸਿੱਖਿਆ:-ਸਿੱਖ ਕੇਸਾਂ ਨੂੰ ਜਾਨ ਤੋਂ ਵੀ ਪਿਆਰਾ ਰੱਖਦਾ ਹੈ।
(ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫ਼ਤਹਿ )

Want your business to be the top-listed Media Company in Amritsar?
Click here to claim your Sponsored Listing.

Website

Address

Marrari Kalan
Amritsar
143601