Amritsar.COM

Amritsar.COM

Share

12/07/2026

ਪੰਜਾਬ ਸਰਕਾਰ ਦਾ"Official Facebook Account Government of Punjab ਕਿੰਨੇ ਕੂ ਸੰਜੀਦਾ ਹੱਥਾਂ ਚ ਹੈ
ਇਸ ਬਾਰੇ "ਸਬੂਤ ਸਮੇਤ" ਕੱਲ੍ਹ ਵੀਡਿਓ ਅਪਲੋਡ ਕਰਾਂਗੇ
ਸਰਕਾਰ ਵਿਚਾਰੀ ਜ਼ਮੀਨੀ ਮੁੱਦਿਆਂ ਨਾਲ ਖੇਡ ਰਹੀ ਹੈ ਤੇ ਸਰਕਾਰ ਦਾ ਪੇਜ਼ ਚਲਾਉਣ ਵਾਲੇ 🐱ਬਿੱਲੀਆਂ🐱 ਨਾਲ ਖੇਡ ਰਹੇ ਹਨ
#ਆਪ #ਪੰਜਾਬ Dr. Inderbir Singh Nijjar Jeevan Jyot Kunwar Vijay Pratap Singh Bhagwant Mann Malvinder Singh Kang PTC News

10/07/2026

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਯੋਗ ਘਰਾਂ ਨੂੰ ਤਿੰਨ ਮਹੀਨਿਆਂ ਦੇ ਅੰਦਰ ਪੀ.ਐਨ.ਜੀ. ਕੁਨੈਕਸ਼ਨ ਲੈਣ ਦੀ ਅਪੀਲ

ਅੰਮ੍ਰਿਤਸਰ, 08 ਜੁਲਾਈ 2026 ( ) - ਜ਼ਿਲ੍ਹਾ ਪ੍ਰਸ਼ਾਸਨ, ਅੰਮ੍ਰਿਤਸਰ ਨੇ ਉਨ੍ਹਾਂ ਇਲਾਕਿਆਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਜਿੱਥੇ ਅਧਿਕਾਰਤ ਏਜੰਸੀ ਵੱਲੋਂ ਪਾਈਪਡ ਨੈਚੁਰਲ ਗੈਸ (ਪੀ.ਐੱਨ.ਜੀ.) ਦੀ ਪਾਈਪਲਾਈਨ ਵਿਛਾਈ ਜਾ ਚੁੱਕੀ ਹੈ ਜਾਂ ਜਿੱਥੇ ਘਰੇਲੂ ਪੀ.ਐਨ.ਜੀ. ਕੁਨੈਕਸ਼ਨ ਮੁਹੱਈਆ ਕਰਵਾਉਣ ਦੀ ਸਹੂਲਤ ਉਪਲਬਧ ਹੈ, ਉਹ ਨਿਰਧਾਰਿਤ ਸਮੇਂ ਦੇ ਅੰਦਰ ਪੀ.ਐਨ.ਜੀ. ਕੁਨੈਕਸ਼ਨ ਜ਼ਰੂਰ ਪ੍ਰਾਪਤ ਕਰਨ। ਇਹ ਹਦਾਇਤ ਭਾਰਤ ਸਰਕਾਰ ਦੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੀਆਂ ਹਦਾਇਤਾਂ ਅਤੇ ਸਬੰਧਤ ਗਜ਼ਟ ਨੋਟੀਫਿਕੇਸ਼ਨ ਅਨੁਸਾਰ ਜਾਰੀ ਕੀਤੀ ਗਈ ਹੈ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਜਨਤਕ ਨੋਟਿਸ ਅਨੁਸਾਰ, ਸਬੰਧਤ ਇਲਾਕਿਆਂ ਵਿੱਚ ਰਹਿੰਦੇ ਸਾਰੇ ਯੋਗ ਘਰਾਂ ਨੂੰ ਨੋਟਿਸ ਜਾਰੀ ਹੋਣ ਦੀ ਮਿਤੀ ਤੋਂ ਤਿੰਨ ਮਹੀਨਿਆਂ ਦੇ ਅੰਦਰ ਅਧਿਕਾਰਤ ਏਜੰਸੀ ਤੋਂ ਘਰੇਲੂ ਪੀ.ਐਨ.ਜੀ. ਕੁਨੈਕਸ਼ਨ ਲਈ ਅਰਜ਼ੀ ਦੇ ਕੇ ਕੁਨੈਕਸ਼ਨ ਲੈਣਾ ਲਾਜ਼ਮੀ ਹੈ।

ਵਧੀਕ ਡਿਪਟੀ ਕਮਿਸ਼ਨਰ (ਜਨਰਲ) ਪੱਲਵੀ ਸ਼ਰਮਾ, ਆਈ.ਏ.ਐੱਸ. ਨੇ ਸਪੱਸ਼ਟ ਕੀਤਾ ਹੈ ਕਿ ਨਿਰਧਾਰਿਤ ਤਿੰਨ ਮਹੀਨਿਆਂ ਦੀ ਮਿਆਦ ਪੂਰੀ ਹੋਣ ਉਪਰੰਤ ਅਜਿਹੇ ਘਰਾਂ ਨੂੰ ਐੱਲ.ਪੀ.ਜੀ. ਸਿਲੰਡਰਾਂ ਦੀ ਸਪਲਾਈ ਲਾਗੂ ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੰਦ ਕੀਤੀ ਜਾ ਸਕਦੀ ਹੈ। ਇਸ ਲਈ ਸਬੰਧਤ ਪਰਿਵਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਣ ਲਈ ਤੁਰੰਤ ਲੋੜੀਂਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ।

ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਐਲ.ਪੀ.ਜੀ. ਤੋਂ ਪੀ.ਐਨ.ਜੀ. ਵੱਲ ਤਬਦੀਲੀ ਦਾ ਉਦੇਸ਼ ਲੋਕਾਂ ਨੂੰ ਸੁਰੱਖਿਅਤ, ਸਾਫ਼-ਸੁਥਰੀ ਅਤੇ ਵਧੇਰੇ ਕੁਸ਼ਲ ਊਰਜਾ ਸਹੂਲਤ ਪ੍ਰਦਾਨ ਕਰਨਾ ਅਤੇ ਪਾਈਪਡ ਨੈਚੁਰਲ ਗੈਸ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਸਮੂਹ ਯੋਗ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਿਤ ਸਮੇਂ ਦੇ ਅੰਦਰ ਇਹ ਪ੍ਰਕਿਰਿਆ ਪੂਰੀ ਕਰਕੇ ਇਸ ਲੋਕ-ਹਿੱਤ ਪਹਿਲ ਵਿੱਚ ਸਹਿਯੋਗ ਦੇਣ।
#ਅੰਮ੍ਰਿਤਸਰ

09/07/2026

"ਲੁਟੇਰੀ ਕਾਬੂ"
ਯੂਪੀ ਦੇ ਸਰਧਨਾ ਚ ਇੱਕ PAYTM ਅਧਿਕਾਰੀ ਕੋਲੋਂ ਲੱਖਾਂ ਰੁਪਏ ਦੀ ਲੁੱਟ ਕਰਨ ਵਾਲੀ "ਲੁਟੇਰੀ ਔਰਤ" ਅਖ਼ੀਰ ਕਾਬੂ ਆ ਗਈ
ਇਹ ਮਹਿਲਾ ਲੁੱਟ ਕਰਨ ਤੋਂ ਬਾਅਦ REELS ਪਾਕੇ ਪੁਲਿਸ ਨੂੰ ਚੈਲੇਂਜ ਕਰਦੀ ਰਹੀ
REELS ਕਰਕੇ ਹੀ ਪੁਲੀਸ ਨੂੰ ਇਸਦਾ ਸੁਰਾਗ ਮਿਲਿਆ
ਹਰਿਦੁਆਰ ਤੋਂ ਕੀਤੀ ਕਾਬੂ,
#ਰੀਲ

Want your business to be the top-listed Media Company in Amritsar?
Click here to claim your Sponsored Listing.

Category

Address

Amritsar